ਹੈਦਰਾਬਾਦ: ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ। ਦੇਸ਼ 'ਚ ਅੱਜ ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਚੱਲ ਰਹੀ ਹੈ। ਦੇਸ਼ 'ਚ ਇਸ ਵਾਰ 18ਵੀਂ ਲੋਕਸਭਾ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਦਾ ਜਸ਼ਨ ਗੂਗਲ ਵੀ ਮਨਾ ਰਿਹਾ ਹੈ। ਗੂਗਲ ਨੇ ਭਾਰਤ 'ਚ ਵੋਟ ਨੂੰ ਦਿਖਾਉਦੇ ਹੋਏ ਵੋਟਿੰਗ ਸਾਈਨ ਦੇ ਨਾਲ ਡੂਡਲ 'ਚ ਬਦਲਾਅ ਕੀਤਾ ਹੈ। ਗੂਗਲ ਦਾ ਇਹ ਡੂਡਲ ਲੋਕਾਂ ਨੂੰ ਵੋਟ ਦੇਣ ਲਈ ਉਤਸ਼ਾਹਿਤ ਕਰੇਗਾ।
ਗੂਗਲ ਨੇ ਬਣਾਇਆ ਨਵਾਂ ਡੂਡਲ, ਵੋਟਿੰਗ ਦਾ ਚਿੰਨ੍ਹ ਦਿਖਾ ਲੋਕਾਂ ਨੂੰ ਵੋਟ ਦੇਣ ਲਈ ਕਰ ਰਿਹਾ ਹੈ ਪ੍ਰੇਰਿਤ - Google Doodle 2024 - GOOGLE DOODLE 2024
Google Celebrate Lok Sabha Elections 2024: ਭਾਰਤ 'ਚ ਲੋਕਸਭਾ ਚੋਣਾਂ 2024 ਲਈ ਪਹਿਲੇ ਪੜਾਅ ਦੀ ਵੋਟਿੰਗ ਅੱਜ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ 'ਤੇ ਗੂਗਲ ਨੇ ਆਪਣੇ ਡੂਡਲ 'ਚ ਬਦਲਾਅ ਕੀਤਾ ਹੈ।
Published : Apr 19, 2024, 9:42 AM IST
ਗੂਗਲ ਨੇ ਬਣਾਇਆ ਡੂਡਲ: ਭਾਰਤ 'ਚ ਲੋਕਸਭਾ ਚੋਣਾਂ 2024 ਨੂੰ ਦਿਖਾਉਦੇ ਹੋਏ ਗੂਗਲ ਨੇ ਡੂਡਲ ਨੂੰ ਬਦਲ ਦਿੱਤਾ ਹੈ। ਗੂਗਲ ਨੇ ਆਪਣੇ ਡੂਡਲ 'ਚ ਵੋਟ ਦੇਣ ਤੋਂ ਬਾਅਦ ਹੱਥ 'ਤੇ ਲੱਗਣ ਵਾਲੀ ਸਿਆਹੀ ਨੂੰ ਦਿਖਾਇਆ ਹੈ। ਗੂਗਲ ਦਾ ਇਹ ਡੂਡਲ ਲੋਕਾਂ ਨੂੰ ਵੋਟ ਕੇਂਦਰਾਂ 'ਤੇ ਜਾ ਕੇ ਵੋਟ ਦੇਣ ਲਈ ਪ੍ਰੇਰਿਤ ਕਰ ਰਿਹਾ ਹੈ।
7 ਪੜਾਵਾਂ 'ਚ ਹੋਵੇਗੀ ਵੋਟਿੰਗ:ਅੱਜ ਦੇਸ਼ 'ਚ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ 102 ਲੋਕਸਭਾ ਚੋਣਾਂ 'ਤੇ ਦੇਸ਼ ਦੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਿੰਗ ਹੋ ਰਹੀ ਹੈ। ਦੇਸ਼ 'ਚ 7 ਪੜਾਵਾਂ 'ਚ ਵੋਟਿੰਗ ਹੋਵੇਗੀ। 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ 26 ਅਪ੍ਰੈਲ ਨੂੰ ਦੂਜੇ ਪੜਾਅ ਦੀਆਂ ਚੋਣਾਂ ਹੋਣਗੀਆਂ, 7 ਮਈ ਨੂੰ ਤੀਜਾ ਪੜਾਅ, 13 ਮਈ ਨੂੰ ਚੌਥਾ ਪੜਾਅ, 20 ਮਈ ਨੂੰ ਪੰਜਵਾ ਪੜਾਅ, 25 ਮਈ ਨੂੰ ਛੇਵਾਂ ਅਤੇ 1 ਜੂਨ ਨੂੰ ਸੱਤਵੇ ਪੜਾਅ ਦੀ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।