ਹੈਦਰਾਬਾਦ:Samsung ਆਪਣੇ ਗ੍ਰਾਹਕਾਂ ਲਈ ਨਵੇਂ ਸਮਾਰਟਫੋਨ ਪੇਸ਼ ਕਰਦਾ ਹੀ ਰਹਿੰਦਾ ਹੈ। ਭਾਰਤੀ ਗ੍ਰਾਹਕਾਂ ਨੂੰ Samsung Galaxy S24 ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਹ ਇੰਤਜ਼ਾਰ 17 ਜਨਵਰੀ ਨੂੰ ਖਤਮ ਹੋ ਗਿਆ ਸੀ। ਕੰਪਨੀ ਨੇ 17 ਜਨਵਰੀ ਨੂੰ ਆਪਣੇ ਗ੍ਰਾਹਕਾਂ ਲਈ ਗਲੈਕਸੀ ਅਨਪੈਕਡ ਇਵੈਂਟ ਨੂੰ ਆਯੋਜਿਤ ਕੀਤਾ ਸੀ। ਇਸ ਇਵੈਂਟ 'ਚ ਕੰਪਨੀ ਨੇ Samsung Galaxy S24 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Samsung Galaxy S24 ਸੀਰੀਜ਼ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 Ultra ਸਮਾਰਟਫੋਨ ਸ਼ਾਮਲ ਹਨ। Samsung Galaxy S24 ਸੀਰੀਜ਼ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ, ਜਿਸ ਕਰਕੇ ਕੰਪਨੀ ਨੇ X 'ਤੇ ਪੋਸਟ ਸ਼ੇਅਰ ਕਰਕੇ ਗ੍ਰਾਹਕਾਂ ਦਾ ਧੰਨਵਾਦ ਕੀਤਾ ਹੈ।
2.5 ਲੱਖ ਤੋਂ ਜ਼ਿਆਦਾ ਫੋਨਾਂ ਦੀ ਹੋਈ ਬੁੱਕਿੰਗ: Samsung Galaxy S24 ਸੀਰੀਜ਼ ਦੀ ਸੇਲ 31 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ, ਪਰ ਪ੍ਰੀ-ਬੁਕਿੰਗ ਦੀ ਸ਼ੁਰੂਆਤ 18 ਜਨਵਰੀ ਤੋਂ ਕਰ ਦਿੱਤੀ ਗਈ ਸੀ। ਇਸ ਸੀਰੀਜ਼ ਦਾ ਲੋਕ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ, ਜਿਸ ਤੋਂ ਬਾਅਦ ਹੁਣ ਭਾਰਤੀ ਯੂਜ਼ਰਸ 'ਚ Samsung Galaxy S24 ਸੀਰੀਜ਼ ਨੂੰ ਲੈ ਕੇ ਕ੍ਰੇਜ਼ ਦੇਖਣ ਨੂੰ ਮਿਲਿਆ ਹੈ। ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੀ 2.5 ਲੱਖ ਤੋਂ ਜ਼ਿਆਦਾ ਗ੍ਰਾਹਕਾਂ ਨੇ ਇਸ ਸਮਾਰਟਫੋਨ ਨੂੰ ਬੁੱਕ ਕਰ ਲਿਆ ਹੈ।