ਹੈਦਰਾਬਾਦ: ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਵਟਸਐਪ ਦੀ ਵਰਤੋਂ ਕਰਦਾ ਹੈ। ਵਟਸਐਪ ਨੇ ਮੋਬਾਈਲ 'ਚ ਸਟੈਂਡਰਡ ਮੈਸੇਜ ਐਪਲੀਕੇਸ਼ਨ ਦੀ ਥਾਂ ਲੈ ਲਈ ਹੈ। ਇਹ ਐਪ ਟੈਕਸਟ ਮੈਸੇਜ, ਵੀਡੀਓ, ਫੋਟੋਆਂ ਜਾਂ ਦਸਤਾਵੇਜ਼ਾਂ ਨੂੰ ਭੇਜਣ ਜਾਂ ਪ੍ਰਾਪਤ ਕਰਨ ਲਈ ਇੱਕ ਸਹਿਜ ਅਨੁਭਵ ਪ੍ਰਦਾਨ ਕਰਦਾ ਹੈ। ਹਾਲਾਂਕਿ, ਕਈ ਵਾਰ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹ ਕਿਸੇ ਦੇ ਨੰਬਰ ਨੂੰ ਸੇਵ ਕੀਤੇ ਬਿਨ੍ਹਾਂ ਵਟਸਐਪ ਮੈਸੇਜ ਭੇਜਣਾ ਭੇਜਣਾ ਚਾਹੁੰਦੇ ਹਨ।
ਦੱਸ ਦਈਏ ਕਿ ਲੋਕਾਂ ਨੂੰ ਲੱਗਦਾ ਹੈ ਕਿ ਉਹ ਵਟਸਐਪ ਮੈਸੇਜ ਸਿਰਫ਼ ਉਨ੍ਹਾਂ ਨੰਬਰਾਂ 'ਤੇ ਭੇਜ ਸਕਦੇ ਹੋ ਜੋ ਕੰਟੈਕਟ ਲਿਸਟ ਵਿੱਚ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਸੇ ਨੂੰ ਆਪਣੇ ਫ਼ੋਨ ਵਿੱਚ ਨੰਬਰ ਸੇਵ ਕੀਤੇ ਬਿਨ੍ਹਾਂ ਵੀ ਮੈਸੇਜ ਭੇਜ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਬਿਨ੍ਹਾਂ ਨੰਬਰ ਸੇਵ ਕੀਤੇ ਵਟਸਐਪ 'ਤੇ ਕਿਸੇ ਨੂੰ ਵੀ ਮੈਸੇਜ ਕਰ ਸਕਦੇ ਹੋ।
ਬਿਨ੍ਹਾਂ ਨੰਬਰ ਸੇਵ ਕੀਤੇ ਮੈਸੇਜ ਭੇਜਣ ਦਾ ਤਰੀਕਾ:
- ਸਭ ਤੋਂ ਪਹਿਲਾਂ ਆਪਣੇ ਐਂਡਰਾਇਡ ਜਾਂ ਆਈਓਐਸ ਸਮਾਰਟਫੋਨ 'ਤੇ WhatsApp ਖੋਲ੍ਹੋ।
- ਫਿਰ ਉਸ ਮੋਬਾਈਲ ਨੰਬਰ ਦੀ ਕਾਪੀ ਕਰੋ ਜਿਸ 'ਤੇ ਤੁਸੀਂ WhatsApp ਮੈਸੇਜ ਭੇਜਣਾ ਚਾਹੁੰਦੇ ਹੋ।
- ਇਸ ਤੋਂ ਬਾਅਦ ਹੇਠਾਂ ਨਜ਼ਰ ਆ ਰਹੇ ਨਵੇਂ ਚੈਟ ਬਟਨ 'ਤੇ ਟੈਪ ਕਰੋ ਅਤੇ ਵਟਸਐਪ ਕੰਟੈਕਟ ਦੇ ਹੇਠਾਂ ਆਪਣਾ ਨਾਮ ਟੈਪ ਕਰੋ।
- ਟੈਕਸਟ ਬਾਕਸ ਵਿੱਚ ਮੋਬਾਈਲ ਨੰਬਰ ਪੇਸਟ ਕਰੋ ਅਤੇ ਭੇਜੋ 'ਤੇ ਕਲਿੱਕ ਕਰੋ।
- ਹੁਣ ਮੋਬਾਈਲ ਨੰਬਰ 'ਤੇ ਟੈਪ ਕਰੋ। ਜੇਕਰ ਵਿਅਕਤੀ ਵਟਸਐਪ 'ਤੇ ਹੈ, ਤਾਂ ਤੁਹਾਨੂੰ ਚੈਟ ਵਿਦ ਵਿਕਲਪ ਦਿਖਾਈ ਦੇਵੇਗਾ।
- ਫਿਰ ਇਸ 'ਤੇ ਟੈਪ ਕਰੋ ਅਤੇ ਤੁਸੀਂ ਬਿਨ੍ਹਾਂ ਨੰਬਰ ਸੇਵ ਕੀਤੇ ਵਟਸਐਪ ਮੈਸੇਜ ਭੇਜ ਸਕੋਗੇ।