ਹੈਦਰਾਬਾਦ: Lava ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Lava Yuva 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਵੀ ਲਾਈਵ ਕਰ ਦਿੱਤੀ ਗਈ ਹੈ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। Lava Yuva 5G ਸਮਾਰਟਫੋਨ ਨੂੰ ਐਮਾਜ਼ਾਨ ਰਾਹੀ ਖਰੀਦਿਆਂ ਜਾ ਸਕਦਾ ਹੈ।
Lava Yuva 5G ਦੀ ਪਹਿਲੀ ਸੇਲ ਸ਼ੁਰੂ, ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ ਖਰੀਦਣ ਦਾ ਮਿਲ ਰਿਹੈ ਮੌਕਾ - Lava Yuva 5G First Sale - LAVA YUVA 5G FIRST SALE
Lava Yuva 5G First Sale: Lava ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Lava Yuva 5G ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ।
Published : Jun 5, 2024, 1:00 PM IST
Lava Yuva 5G ਸਮਾਰਟਫੋਨ ਦੀ ਕੀਮਤ:ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB ਰੈਮ+64GB ਸਟੋਰੇਜ ਵਾਲੇ ਮਾਡਲ ਕੀਮਤ 9,499 ਰੁਪਏ ਅਤੇ 4GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ। ਇਸ ਫੋਨ ਨੂੰ Mystic Blue ਅਤੇ Mystic Green ਕਲਰ ਆਪਸ਼ਨਾਂ ਦੇ ਨਾਲ ਖਰੀਦਿਆਂ ਜਾ ਸਕਦਾ ਹੈ। ਸੇਲ ਦੌਰਾਨ ਇਸ ਫੋਨ 'ਤੇ ਡਿਸਕਾਊਂਟ ਵੀ ਮਿਲ ਰਿਹਾ ਹੈ।
- Infinix Note 40 ਸੀਰੀਜ਼ ਦਾ ਸਪੈਸ਼ਲ ਐਡਿਸ਼ਨ ਜਲਦ ਹੋ ਸਕਦੈ ਲਾਂਚ, ਕੰਪਨੀ ਨੇ ਸ਼ੇਅਰ ਕੀਤਾ ਟੀਜ਼ਰ - Infinix Note 40 Series New Edition
- Vivo X Fold 3 Pro ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Vivo X Fold 3 Pro Launch Date
- Realme GT 6 ਸਮਾਰਟਫੋਨ ਦੀ ਗਲੋਬਲੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Realme GT 6 Launch Date
Lava Yuva 5G ਸਮਾਰਟਫੋਨ ਦੇ ਫੀਚਰਸ:ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.52 ਇੰਚ ਦੀ HD+ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ UNISOC T750 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਮੇਨ ਸੈਂਸਰ ਅਤੇ 2MP ਦਾ ਕੈਮਰਾ ਸੈਂਸਰ ਮਿਲਦਾ ਹੈ ਅਤੇ ਫਰੰਟ 'ਚ ਸੈਲਫ਼ੀ ਲਈ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।