ਹੈਦਰਾਬਾਦ: ਹਾਲ ਹੀ ਵਿੱਚ ਪ੍ਰਾਈਵੇਟ ਟੈਲੀਕੌਮ ਕੰਪਨੀਆਂ ਜੀਓ, ਏਅਰਟਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਯੂਜ਼ਰਸ ਕੋਲ੍ਹ ਹੋਰ ਕੋਈ ਰੀਚਾਰਜ ਦਾ ਆਪਸ਼ਨ ਨਹੀਂ ਸੀ, ਜਿਸ ਕਰਕੇ ਹੁਣ BSNL ਨੇ ਯੂਜ਼ਰਸ ਨੂੰ ਖੁਸ਼ਖਬਰੀ ਦੇ ਦਿੱਤੀ ਹੈ। BSNL ਲਗਾਤਾਰ ਆਪਣੇ ਗ੍ਰਾਹਕਾਂ ਲਈ ਸਸਤੇ ਪਲੈਨ ਪੇਸ਼ ਕਰ ਰਿਹਾ ਹੈ। ਇਸਦੇ ਨਾਲ ਹੀ, BSNL ਨੇ ਨਵੀਂ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਹੈ, ਤਾਂਕਿ 4G ਇੰਟਰਨੈੱਟ ਦਾ ਇਸਤੇਮਾਲ ਕਰ ਰਹੇ ਗ੍ਰਾਹਕ ਮਹਿੰਗੇ ਪਲੈਨ ਛੱਡ ਕੇ BSNL ਤੱਕ ਪਹੁੰਚ ਕਰ ਸਕਣ। ਦੱਸ ਦਈਏ ਕਿ ਇਸ ਸੁਵਿਧਾ 'ਚ ਕੰਪਨੀ 4G ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ ਦੇਣ ਜਾ ਰਹੀ ਹੈ। ਹਾਲ ਹੀ ਵਿੱਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਦੇਸ਼ ਭਰ 'ਚ 10 ਹਜ਼ਾਰ 4G ਟਾਵਰ ਨੂੰ ਇੰਸਟੌਲ ਕਰ ਦਿੱਤਾ ਹੈ। ਹੁਣ ਕੰਪਨੀ ਨੇ ਕਈ ਸ਼ਹਿਰਾਂ 'ਚ 4G ਸੇਵਾ ਸ਼ੁਰੂ ਕਰ ਦਿੱਤੀ ਹੈ।
BSNL ਨੇ ਸ਼ੁਰੂ ਕੀਤੀ 4G ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ, ਇਨ੍ਹਾਂ ਸ਼ਹਿਰਾਂ ਦੇ ਲੋਕ ਉਠਾ ਸਕਣਗੇ ਲਾਭ - BSNL 4G Internet - BSNL 4G INTERNET
BSNL 4G Internet: ਜੀਓ ਅਤੇ ਏਅਰਟਲ ਦੇ ਪਲੈਨ ਮਹਿੰਗੇ ਹੋ ਗਏ ਹਨ, ਜਿਸ ਕਰਕੇ ਲੋਕ ਕਾਫ਼ੀ ਪਰੇਸ਼ਾਨ ਹਨ। ਇਨ੍ਹਾਂ ਪਲੈਨਾਂ ਦੇ ਮਹਿੰਗੇ ਹੋਣ ਤੋਂ ਬਾਅਦ ਹੁਣ BSNL ਨੇ ਆਪਣੇ ਗ੍ਰਾਹਕਾਂ ਲਈ ਨਵੀਂ ਸੁਵਿਧਾ ਪੇਸ਼ ਕਰ ਦਿੱਤੀ ਹੈ। ਇਸ ਸੁਵਿਧਾ 'ਚ ਲੱਖਾਂ ਯੂਜ਼ਰਸ 4G ਸਪੀਡ 'ਚ ਇੰਟਰਨੈੱਟ ਡਾਟਾ ਦਾ ਫਾਇਦਾ ਲੈ ਸਕਣਗੇ।
Published : Jul 8, 2024, 10:27 AM IST
BSNL ਨੇ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਕੀਤੀ 4G ਸੇਵਾ: BSNL ਨੇ ਤਾਮਿਲਨਾਡੂ ਦੇ ਕਈ ਸ਼ਹਿਰਾਂ ਦੇ ਯੂਜ਼ਰਸ ਨੂੰ ਖੁਸ਼ਖਬਰੀ ਦਿੱਤੀ ਹੈ। ਕੰਪਨੀ ਵੱਲੋ 4G ਸੇਵਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਯੂਜ਼ਰਸ ਆਪਣੇ ਸਮਾਰਟਫੋਨ 'ਚ BSNL ਸਿਮ 'ਚ ਹਾਈ ਸਪੀਡ ਇੰਟਰਨੈੱਟ ਡਾਟਾ ਦਾ ਇਸਤੇਮਾਲ ਕਰ ਸਕਦੇ ਹਨ। BSNL ਦੀ 4G ਸੇਵਾ ਹੇਠਾਂ ਦਿੱਤੇ ਸ਼ਹਿਰਾਂ 'ਚ ਸ਼ੁਰੂ ਹੋਈ ਹੈ।
- Kolathur
- Nochili
- Thiruvellavoyal
- Pallipet
- Annamalaicheri
- Ponneri
- Athipedu
- LNT Shipyard Kattupalli
- Elavembedu
- Thirupalaivanam
- Minjur
- Srikalikapuram
- Veeranathur
- RK Pet
- Vanganoor
ਦੱਸ ਦਈਏ ਕਿ BSNL ਤੇਜ਼ੀ ਨਾਲ ਆਪਣਾ ਯੂਜ਼ਰ ਬੇਸ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੰਪਨੀ ਲਗਾਤਾਰ ਯੂਜ਼ਰਸ ਨੂੰ ਬਿਹਤਰ ਸੁਵਿਧਾ ਦੇਣ ਲਈ ਸਸਤੇ ਪਲੈਨ ਪੇਸ਼ ਕਰ ਰਹੀ ਹੈ। 4G ਇੰਟਰਨੈੱਟ ਸੇਵਾ ਦੇ ਖੇਤਰ 'ਚ ਵੀ BSNL ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਸੇਵਾ ਨੂੰ ਤਾਮਿਲਨਾਡੂ ਤੋਂ ਇਲਾਵਾ ਹੋਰਨਾਂ ਰਾਜਾਂ ਵਿੱਚ ਵੀ ਜਲਦ ਹੀ ਸ਼ੁਰੂ ਕੀਤਾ ਜਾ ਸਕਦਾ ਹੈ।