ਹੈਦਰਾਬਾਦ: ਮੈਟਾ ਨੇ Monetization Program ਵਿੱਚ ਬਦਲਾਅ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਫੇਸਬੁੱਕ 'ਤੇ ਯੂਜ਼ਰਸ ਤਿੰਨ ਪ੍ਰੋਗਰਾਮ ਰਾਹੀ ਕਮਾਈ ਕਰ ਸਕਦੇ ਸੀ, ਜਿਸਨੂੰ ਕੰਪਨੀ ਨੇ ਇੱਕ ਕਰਨ ਦਾ ਫੈਸਲਾ ਕੀਤਾ ਹੈ। ਫੇਸਬੁੱਕ ਕ੍ਰਿਏਟਰਸ ਲਈ Monetization Program ਦੀ ਬੀਟਾ ਟੈਸਟਿੰਗ ਸ਼ੁਰੂ ਹੋ ਗਈ ਹੈ। ਇਸਦਾ ਫਾਇਦਾ ਕ੍ਰਿਏਟਰਸ ਨੂੰ ਹੋਵੇਗਾ, ਜੋ ਪਲੇਟਫਾਰਮ ਤੋਂ ਕਮਾਈ ਕਰ ਸਕਣਗੇ।
ਕ੍ਰਿਏਟਰਸ ਤਿੰਨ ਤਰੀਕੇ ਨਾਲ ਕਰ ਸਕਦੇ ਕਮਾਈ: ਫਿਲਹਾਲ, ਫੇਸਬੁੱਕ 'ਤੇ ਕ੍ਰਿਏਟਰਸ ਤਿੰਨ ਤਰੀਕਿਆਂ ਨਾਲ ਕਮਾਈ ਕਰ ਸਕਦੇ ਹਨ। ਇਨ੍ਹਾਂ ਤਿੰਨ ਤਰੀਕਿਆਂ ਵਿੱਚ ਇੰਨ ਸਟ੍ਰੀਮ ਐਡ, ਰੀਲ ਐਡ ਅਤੇ ਬੋਨਸ ਪਰਫਾਰਮੈਂਸ ਸ਼ਾਮਲ ਹੈ। ਤਿੰਨਾਂ ਲਈ ਅਲੱਗ-ਅਲੱਗ ਸਾਈਨ ਅੱਪ ਪ੍ਰੋਸੈਸਰ ਹੈ। ਨਵੇਂ Monetization Program ਦੇ ਤਹਿਤ ਹੁਣ ਕ੍ਰਿਏਟਰਸ ਨੂੰ ਇੱਕ ਹੀ ਜਗ੍ਹਾਂ ਸਾਈਨਅੱਪ ਕਰਨਾ ਹੋਵੇਗਾ।
ਮੈਟਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਪਿਛਲੇ ਸਾਲ ਆਪਣੇ ਪਲੇਟਫਾਰਮ 'ਤੇ ਕ੍ਰਿਏਟਰਸ ਨੂੰ ਰੀਲ, ਵੀਡੀਓ, ਟੈਕਸਟ ਅਤੇ ਫੋਟੋ ਪੋਸਟ ਕਰਨ ਲਈ ਕਰੀਬ 2 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ। ਕੰਪਨੀ ਦਾ ਇਹ ਵੀ ਮੰਨਣਾ ਹੈ ਕਿ ਕ੍ਰਿਏਟਰਸ ਪਲੇਟਫਾਰਮ 'ਤੇ ਪੂਰੀ ਸਮਰੱਥਾ ਨਾਲ ਕਮਾਈ ਕਰਨ ਦੇ ਯੋਗ ਨਹੀਂ ਹਨ। ਸਿਰਫ਼ ਇੱਕ ਤਿਹਾਈ ਕ੍ਰਿਏਟਰਸ ਇੱਕ ਤੋਂ ਵੱਧ Monetization Program ਦਾ ਲਾਭ ਲੈ ਪਾ ਰਹੇ ਹਨ।