ਹੈਦਰਾਬਾਦ: ਜੀਓ ਯੂਜ਼ਰਸ ਲਈ ਬੁਰੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੰਪਨੀ ਨੇ ਐਲਾਨ ਕੀਤਾ ਸੀ ਕਿ 3 ਜੁਲਾਈ ਤੋਂ ਮੋਬਾਈਲ ਰੀਚਾਰਜ ਪਲੈਨ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ, ਪਰ ਹੁਣ ਕੰਪਨੀ ਨੇ ਇਸ ਤਰੀਕ ਤੋਂ ਪਹਿਲਾ ਹੀ ਆਪਣੇ ਦੋ ਮਸ਼ਹੂਰ ਪ੍ਰੀਪੇਡ ਰੀਚਾਰਜ ਪਲੈਨ ਬੰਦ ਕਰ ਦਿੱਤੇ ਹਨ। ਕੰਪਨੀ ਨੇ 395 ਰੁਪਏ ਅਤੇ 1,559 ਰੁਪਏ ਵਾਲੇ ਪਲੈਨ ਨੂੰ ਬੰਦ ਕਰ ਦਿੱਤਾ ਹੈ। ਦੱਸ ਦਈਏ ਕਿ ਹੁਣ ਇਹ ਦੋਨੋ ਪਲੈਨ My Jio App ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਨਜ਼ਰ ਨਹੀਂ ਆ ਰਹੇ ਹਨ।
395 ਰੁਪਏ ਅਤੇ 1,559 ਰੁਪਏ ਵਾਲੇ ਰੀਚਾਰਜ ਪਲੈਨ 'ਚ ਕੀ ਮਿਲਦੇ ਸੀ ਫਾਇਦੇ?: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 395 ਰੁਪਏ ਵਾਲੇ ਪ੍ਰੀਪੇਡ ਰੀਚਾਰਜ 'ਚ 84 ਦਿਨਾਂ ਦੀ ਵੈਲਿਡਿਟੀ ਮਿਲਦੀ ਸੀ ਅਤੇ ਅਸੀਮਤ 5G ਡਾਟਾ ਆਫ਼ਰ ਕੀਤਾ ਜਾਂਦਾ ਸੀ, ਜਦਕਿ 1,559 ਰੁਪਏ ਵਾਲੇ ਪ੍ਰੀਪੇਡ ਰੀਚਾਰਜ 'ਚ ਇੱਕ ਸਾਲ ਤੋਂ ਕੁਝ ਦਿਨ ਘੱਟ 336 ਦਿਨਾਂ ਦੀ ਵੈਲਿਡਿਟੀ ਮਿਲਦੀ ਸੀ ਅਤੇ ਅਸੀਮਤ 5G ਡਾਟਾ ਆਫ਼ਰ ਕੀਤਾ ਜਾਂਦਾ ਸੀ।