ਹੈਦਰਾਬਾਦ: ਦੁਨੀਆਂ ਦੀ ਸਭ ਤੋਂ ਮਹਿੰਗੀ ਤਕਨੀਕੀ ਕੰਪਨੀਆਂ 'ਚੋ ਇੱਕ ਐਪਲ ਆਏ ਦਿਨ ਨਵੇਂ ਫੀਚਰਸ ਨੂੰ ਪੇਸ਼ ਕਰਦੀ ਰਹਿੰਦੀ ਹੈ। ਇਹ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ। ਦੱਸ ਦਈਏ ਕਿ ਕੰਪਨੀ ਨੇ ਇੱਕ ਸਾਲ ਪਹਿਲਾ ਹੀ 'Pay Letter' ਫੀਚਰ ਨੂੰ ਪੇਸ਼ ਕੀਤਾ ਸੀ, ਪਰ ਹੁਣ ਕੰਪਨੀ ਨੇ ਇਸ ਸੁਵਿਧਾ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਅਜਿਹਾ ਕਰਨ ਪਿੱਛੇ ਕੀ ਕਾਰਨ ਹੈ, ਫਿਲਹਾਲ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਐਪਲ ਨੇ ਬੰਦ ਕੀਤੀ ਆਪਣੀ ਇਹ ਸੁਵਿਧਾ, ਇੱਕ ਸਾਲ ਪਹਿਲਾ ਹੀ ਹੋਈ ਸੀ ਲਾਂਚ - Apple to Close Pay Later Feature - APPLE TO CLOSE PAY LATER FEATURE
Apple to Close Pay Later Feature: ਐਪਲ ਨੇ ਆਪਣੇ ਯੂਜ਼ਰਸ ਲਈ 'Pay Letter' ਸੁਵਿਧਾ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਰੇ ਖੁਦ ਜਾਣਕਾਰੀ ਦਿੱਤੀ ਹੈ।
Published : Jun 18, 2024, 12:30 PM IST
ਐਪਲ ਨੇ ਬੰਦ ਕੀਤੀ 'Pay Letter' ਸੁਵਿਧਾ:ਐਪਲ ਨੇ ਆਪਣੇ ਯੂਜ਼ਰਸ ਲਈ 'Pay Letter' ਸੁਵਿਧਾ ਹਮੇਸ਼ਾ ਲਈ ਬੰਦ ਕਰ ਦਿੱਤੀ ਹੈ। ਕੰਪਨੀ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ 'Pay Letter' ਦੇ ਤਹਿਤ ਨਵੀਂ ਲੋਨ ਆਫਰਿੰਗ ਸੁਵਿਧਾ ਨੂੰ ਬੰਦ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਫੈਸਲੇ ਦਾ ਪੁਰਾਣੇ ਲੋਨ ਆਫਰਿੰਗ 'ਤੇ ਅਸਰ ਨਹੀਂ ਪਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਪਲ ਦੀ 'Pay Letter' ਸੁਵਿਧਾ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਹੀ ਅਮਰੀਕਾ ਵਿੱਚ ਲਾਂਚ ਕੀਤੀ ਗਈ ਸੀ।
- LinkedIn ਨੇ ਲਾਂਚ ਕੀਤੇ ਨਵੇਂ AI ਫੀਚਰਸ, ਹੁਣ Resume ਬਣਾਉਣਾ ਅਤੇ ਨੌਕਰੀ ਲੱਭਣਾ ਹੋਵੇਗਾ ਹੋਰ ਵੀ ਆਸਾਨ - LinkedIn Launches AI Features
- Motorola Edge 50 Ultra ਸਮਾਰਟਫੋਨ ਅੱਜ ਹੋਣ ਰਿਹੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Motorola Edge 50 Ultra Launch Date
- OnePlus Nord CE 4 Lite ਸਮਾਰਟਫੋਨ ਅੱਜ ਆਵੇਗਾ ਸਾਹਮਣੇ, ਜਾਣੋ ਸਮੇਂ ਅਤੇ ਫੀਚਰਸ ਬਾਰੇ - OnePlus Nord CE 4 Lite Launch Date
ਐਪਲ ਯੂਜ਼ਰਸ ਆਪਣੇ ਕ੍ਰੇਡਿਟ ਅਤੇ ਡੇਬਿਟ ਕਾਰਡ ਰਾਹੀ ਐਪਲ ਪੇ ਦੇ ਨਾਲ ਕਿਸ਼ਤ ਕਰਜ਼ਾ ਲੈ ਸਕਦੇ ਹਨ। 9to5Mac ਦੀ ਰਿਪੋਰਟ ਅਨੁਸਾਰ, ਹੁਣ ਐਪਲ ਯੂਜ਼ਰਸ 'Pay Letter' ਸੁਵਿਧਾ ਦਾ ਇਸਤੇਮਾਲ ਨਹੀਂ ਕਰ ਸਕਣਗੇ। ਕੰਪਨੀ ਨੇ ਇਸ ਸੁਵਿਧਾ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਫੀਚਰ ਨਾਲ ਐਪਲ ਯੂਜ਼ਰਸ ਨੂੰ ਆਪਣੀ ਪੇਮੈਂਟ ਚਾਰ ਬਰਾਬਰ ਹਿੱਸੇ 'ਚ ਭੁਗਤਾਨ ਕਰਨ ਦੀ ਸੁਵਿਧਾ ਮਿਲਦੀ ਸੀ। ਇਹ ਸੁਵਿਧਾ 75-100 ਡਾਲਰ ਦੀ ਖਰੀਦਦਾਰੀ ਲਈ ਕੰਮ ਕਰਦੀ ਸੀ। ਦੱਸ ਦਈਏ ਕਿ ਇਸ ਸੁਵਿਧਾ ਦੇ ਬੰਦ ਹੋਣ ਨਾਲ ਭਾਰਤੀ ਯੂਜ਼ਰਸ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਕਿ ਇਹ ਫੀਚਰ ਭਾਰਤ 'ਚ ਉਪਲਬਧ ਨਹੀਂ ਹੈ।