ਹੈਦਰਾਬਾਦ: ਐਮਾਜ਼ਾਨ ਆਪਣੇ ਗ੍ਰਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਆਏ ਦਿਨ ਨਵੀਆਂ ਸੇਲਾਂ ਦਾ ਐਲਾਨ ਕਰਦਾ ਰਹਿੰਦਾ ਹੈ। ਹੁਣ ਕੰਪਨੀ ਨੇ Amazon Prime Day 2024 ਸੇਲ ਦਾ ਐਲਾਨ ਕਰ ਦਿੱਤਾ ਹੈ। ਇਹ ਸੇਲ 20 ਤੋਂ 21 ਜੁਲਾਈ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੌਰਾਨ ਮਿਲਣ ਵਾਲੇ ਡਿਸਕਾਊਂਟ ਅਤੇ ਆਫ਼ਰਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।
ਐਮਾਜ਼ਾਨ ਇੰਡੀਆਂ ਨੇ ਦੱਸਿਆ ਹੈ ਕਿ Amazon Prime Day 2024 ਸੇਲ ਦਾ ਆਯੋਜਨ 20 ਤੋਂ 21 ਜੁਲਾਈ ਨੂੰ ਕੀਤਾ ਜਾਵੇਗਾ। ਇਹ ਸੇਲ 20 ਜੁਲਾਈ ਨੂੰ ਰਾਤ 12 ਵਜੇ ਸ਼ੁਰੂ ਹੋਵੇਗੀ ਅਤੇ 21 ਜੁਲਾਈ ਰਾਤ 11:59 ਵਜੇ ਤੱਕ ਚੱਲੇਗੀ। ਇਸ ਸੇਲ 'ਚ ਸਿਰਫ਼ ਆਫ਼ਰਸ ਹੀ ਨਹੀਂ, ਸਗੋ ਕਈ ਪ੍ਰੋਡਕਟਸ ਵੀ ਲਾਂਚ ਕੀਤੇ ਜਾਣਗੇ।
Amazon Prime Day 2024 ਸੇਲ 'ਚ ਆਫ਼ਰਸ: 20 ਜੁਲਾਈ ਅਤੇ 21 ਜੁਲਾਈ ਨੂੰ ਆਯੋਜਿਤ ਹੋਣ ਜਾ ਰਹੀ Amazon Prime Day 2024 ਸੇਲ 'ਚ ਢੇਰ ਸਾਰੇ ਕੂਪਨ ਡਿਸਕਾਊਂਟ, ਬੈਂਕ ਆਫ਼ਰਸ ਅਤੇ ਐਕਸਚੇਜ਼ ਡਿਸਕਾਊਂਟ ਦਾ ਫਾਇਦਾ ਮਿਲੇਗਾ। ਇਸ ਸੇਲ 'ਚ ICICI ਬੈਂਕ ਕ੍ਰੇਡਿਟ/ਡੇਬਿਟ ਕਾਰਡ, SBI ਕ੍ਰੇਡਿਟ ਕਾਰਡ ਤੋਂ ਭੁਗਤਾਨ ਕਰਨ 'ਤੇ 10 ਫੀਸਦੀ ਤੱਕ ਦੀ ਬਚਤ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ, ICICI ਬੈਂਕ ਕ੍ਰੇਡਿਟ ਕਾਰਡ ਅਤੇ SBI ਕ੍ਰੇਡਿਟ ਕਾਰਡ ਤੋਂ EMI ਲੈਣ-ਦੇਣ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ। ਐਮਾਜ਼ਾਨ ਨੇ ਦੱਸਿਆ ਹੈ ਕਿ ਸੇਲ 'ਚ ਅਲੱਗ-ਅਲੱਗ ਬ੍ਰੈਂਡਸ ਦੇ ਕਈ ਸਾਰੇ ਪ੍ਰੋਡਕਟਸ ਵੀ ਲਾਂਚ ਕੀਤੇ ਜਾਣਗੇ।
ਐਮਾਜ਼ਾਨ ਦੀ ਸੇਲ 'ਚ ਡਿਸਕਾਊਂਟ ਪਾਉਣ ਲਈ Amazon Prime ਸਬਸਕ੍ਰਿਪਸ਼ਨ ਲੈਣਾ ਜ਼ਰੂਰੀ ਹੋਵੇਗਾ, ਕਿਉਕਿ ਇਸਦੇ ਬਿਨ੍ਹਾਂ ਆਫ਼ਰਸ ਦਾ ਫਾਇਦਾ ਨਹੀਂ ਮਿਲੇਗਾ। ਬਾਕੀ ਆਫ਼ਰਸ ਦੀ ਲਿਸਟ ਅਗਲੇ ਕੁਝ ਦਿਨਾਂ ਤੱਕ ਪਲੇਟਫਾਰਮ 'ਤੇ ਸ਼ੇਅਰ ਕਰ ਦਿੱਤੀ ਜਾਵੇਗੀ।