ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਮੈਟਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਨੂੰ AI ਨਾਲ ਲੈਂਸ ਕੀਤਾ ਹੈ। ਹੁਣ ਯੂਜ਼ਰਸ ਇੰਸਟਾਗ੍ਰਾਮ, ਫੇਸਬੁੱਕ ਅਤੇ ਵਟਸਐਪ 'ਚ ਵੀ AI ਦਾ ਇਸਤੇਮਾਲ ਕਰ ਸਕਦੇ ਹਨ। ਮੈਟਾ AI ਫੀਚਰ 'ਚ ਹੁਣ ਨਵਾਂ ਅਪਡੇਟ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਵੱਲੋ ਭੇਜੀ ਗਈ ਤਸਵੀਰ ਦਾ ਜਵਾਬ AI ਦੇਵੇਗਾ। ਇਸ ਤੋਂ ਇਲਾਵਾ, AI ਤਸਵੀਰਾਂ ਨੂੰ ਐਡਿਟ ਵੀ ਕਰੇਗਾ। WABetainfo ਅਨੁਸਾਰ, ਇਹ ਅਪਡੇਟ ਵਟਸਐਪ ਬੀਟਾ ਵਰਜ਼ਨ 2.24.14.20 'ਚ ਦੇਖਿਆ ਗਿਆ ਹੈ।
ਵਟਸਐਪ 'ਚ ਜਲਦ ਮਿਲੇਗਾ ਮਜ਼ੇਦਾਰ ਫੀਚਰ, AI ਰਾਹੀ ਤਸਵੀਰਾਂ ਨੂੰ ਕਰ ਸਕੋਗੇ ਐਡਿਟ - Meta AI on WhatsApp
Meta AI on WhatsApp: ਵਟਸਐਪ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਅਪਡੇਟ ਦੇ ਆਉਣ ਤੋਂ ਬਾਅਦ ਯੂਜ਼ਰਸ ਵੱਲੋ ਭੇਜੀਆਂ ਤਸਵੀਰਾਂ ਦਾ AI ਜਵਾਬ ਦੇਵੇਗਾ। ਇਸਦੇ ਨਾਲ ਹੀ, ਯੂਜ਼ਰਸ ਦੀ ਫੋਟੋ ਵੀ AI ਐਡਿਟ ਕਰ ਦੇਵੇਗਾ।
Published : Jul 8, 2024, 3:38 PM IST
ਵਟਸਐਪ 'ਤੇ ਚੈਟ ਬਟਨ ਦੀ ਚੱਲ ਰਹੀ ਟੈਸਟਿੰਗ: WABetainfo ਦੀ ਰਿਪੋਰਟ ਅਨੁਸਾਰ, ਵਟਸਐਪ ਇੱਕ ਨਵੇਂ ਚੈਟ ਬਟਨ ਦੀ ਟੈਸਟਿੰਗ ਕਰ ਰਿਹਾ ਹੈ। ਇਸ ਬਟਨ ਦੇ ਇਸਤੇਮਾਲ ਨਾਲ ਯੂਜ਼ਰਸ ਆਪਣੀਆਂ ਤਸਵੀਰਾਂ AI ਨੂੰ ਸ਼ੇਅਰ ਕਰ ਸਕਣਗੇ। ਇਸਦੇ ਨਾਲ ਹੀ, ਤੁਸੀਂ AI ਤੋਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਹਾਸਿਲ ਕਰ ਸਕੋਗੇ। ਟੈਕਸਟ ਜਾਂ ਪ੍ਰੋਂਪਟ ਦੀ ਮਦਦ ਨਾਲ ਤੁਸੀਂ AI ਨੂੰ ਫੋਟੋ 'ਚ ਬਦਲਾਅ ਕਰਨ ਲਈ ਵੀ ਕਹਿ ਸਕਦੇ ਹੋ। WABetainfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
- ਵਟਸਐਪ ਲੈ ਕੇ ਆਇਆ 'Camera Video Note' ਫੀਚਰ, ਹੁਣ ਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Camera Video Note Feature
- Meta AI 'ਚ ਜਲਦ ਜੁੜੇਗਾ ਨਵਾਂ ਫੀਚਰ, ਹੁਣ ਖੁਦ ਦੀਆਂ AI ਤਸਵੀਰਾਂ ਕਰ ਸਕੋਗੇ ਜਨਰੇਟ - WhatsApp New Feature
- BSNL ਨੇ ਸ਼ੁਰੂ ਕੀਤੀ 4G ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ, ਇਨ੍ਹਾਂ ਸ਼ਹਿਰਾਂ ਦੇ ਲੋਕ ਉਠਾ ਸਕਣਗੇ ਲਾਭ - BSNL 4G Internet
ਆਪਸ਼ਨਲ ਹੋਵੇਗਾ ਚੈਟ ਬਟਨ: ਵਟਸਐਪ 'ਤੇ ਲਿਆਂਦਾ ਜਾ ਰਿਹਾ ਨਵਾਂ ਅਪਡੇਟ ਆਪਸ਼ਨਲ ਹੋਵੇਗਾ। ਇਸਦਾ ਇਸਤੇਮਾਲ ਕਰਨ ਤੋਂ ਪਹਿਲਾ ਯੂਜ਼ਰਸ ਨੂੰ ਇਸਨੂੰ ਸਵੀਕਾਰ ਕਰਨਾ ਹੋਵੇਗਾ। WABetainfo ਪਹਿਲਾ ਵੀ ਇਸ ਅਪਡੇਟ ਨੂੰ ਲੈ ਕੇ ਜਾਣਕਾਰੀ ਦੇ ਚੁੱਕਾ ਹੈ, ਜਿਸ 'ਚ ਦੱਸਿਆ ਗਿਆ ਸੀ ਕਿ ਵਟਸਐਪ ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਯੂਜ਼ਰਸ ਨੂੰ ਮੈਟਾ AI ਦੇ ਨਾਲ ਆਪਣੀ ਫੋਟੋ ਸ਼ੇਅਰ ਕਰਕੇ ਖੁਦ ਦੀ AI ਤਸਵੀਰ ਜਨਰੇਟ ਕਰਨ ਦੀ ਆਗਿਆ ਦੇਵੇਗਾ। AI ਤਸਵੀਰਾਂ ਜਨਰੇਟ ਕਰਵਾਉਣ ਲਈ ਸਭ ਤੋਂ ਪਹਿਲਾ ਯੂਜ਼ਰਸ ਨੂੰ AI 'ਚ 'Imagine Me' ਪ੍ਰੋਂਪਟ ਲਿਖਣਾ ਹੋਵੇਗਾ। ਇਸ ਤੋਂ ਬਾਅਦ ਫੋਟੋ ਦਾ ਇੱਕ ਸੈੱਟ ਭੇਜਣਾ ਹੋਵੇਗਾ, ਜਿਸ ਤੋਂ ਬਾਅਦ AI ਇਸ ਦਾ ਵਿਸ਼ਲੇਸ਼ਣ ਕਰਕੇ ਇਹ ਯਕੀਨੀ ਬਣਾਏਗਾ ਕਿ ਬਣਾਈ ਗਈ ਤਸਵੀਰ ਯੂਜ਼ਰਸ ਨਾਲ ਮੇਲ ਖਾਂਦੀ ਹੈ ਜਾਂ ਨਹੀਂ।