ਹੈਦਰਾਬਾਦ: ਜੀਓ ਅਤੇ ਏਅਰਟਲ ਦੇ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਹੋਣ ਤੋਂ ਬਾਅਦ ਲੋਕ ਲਗਾਤਾਰ Vi ਅਤੇ BSNL ਵੱਲ ਵਧੇ ਹਨ। ਇਸ ਲਈ Vi ਅਤੇ BSNL ਆਪਣੇ ਗ੍ਰਾਹਕਾਂ ਦੀ ਗਿਣਤੀ 'ਚ ਹੋਰ ਵਾਧਾ ਕਰਨ ਲਈ ਨਵੀਆਂ ਸੁਵਿਧਾਵਾਂ ਪੇਸ਼ ਕਰਦਾ ਰਹਿੰਦਾ ਹੈ। ਹੁਣ Vi ਨੇ ਆਪਣੇ ਗ੍ਰਾਹਕਾਂ ਲਈ 5G ਸੁਵਿਧਾ ਨੂੰ ਰੋਲਆਊਟ ਕੀਤਾ ਹੈ। ਰਿਪੋਰਟ ਅਨੁਸਾਰ, Vi ਦਾ 5G ਨੈੱਟਵਰਕ 3.3GHz ਅਤੇ 26GHz ਸਪੈਕਟ੍ਰਮ ਹੈ। ਕੰਪਨੀ ਦੀ ਨਵੀਂ ਸੁਵਿਧਾ ਸਿਰਫ਼ 475 ਰੁਪਏ ਵਾਲੇ ਪ੍ਰੀਪੇਡ ਪਲੈਨ ਯੂਜ਼ਰਸ ਲਈ ਉਪਲਬਧ ਹੈ। ਇਸਦੇ ਨਾਲ ਹੀ, REDX 1101 ਪਲੈਨ ਦੇ ਨਾਲ ਪੋਸਟਪੇਡ ਸਬਸਕ੍ਰਾਈਬਰ ਵੀ ਇਸਦਾ ਮਜ਼ਾ ਲੈ ਸਕਦੇ ਹਨ। ਫਿਲਹਾਲ, ਇਸ 'ਚ ਮਿਲਣ ਵਾਲੇ ਲਾਭਾਂ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Vi ਦੀ 5G ਸੁਵਿਧਾ
5G ਸੁਵਿਧਾ ਲਾਂਚ ਕਰਨ ਤੋਂ ਬਾਅਦ Vi ਤੀਜੀ ਅਜਿਹੀ ਕੰਪਨੀ ਬਣੀ ਹੈ ਜੋ ਇਹ ਸੁਵਿਧਾ ਆਫ਼ਰ ਕਰ ਰਹੀ ਹੈ। Vi ਨੇ 5G ਰੋਲਆਊਟ ਦੋ ਸਾਲ ਬਾਅਦ ਕੀਤਾ ਹੈ। ਦੱਸ ਦੇਈਏ ਕਿ Vi ਨੇ ਅਜੇ ਆਪਣੀ 5G ਸੁਵਿਧਾ ਨੂੰ ਚੁਣੇ ਹੋਏ ਸ਼ਹਿਰਾਂ 'ਚ ਰੋਲਆਊਟ ਕੀਤਾ ਹੈ ਅਤੇ ਹੌਲੀ-ਹੌਲੀ ਇਸਦੇ ਹੋਰ ਸ਼ਹਿਰਾਂ 'ਚ ਵੀ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਫਿਲਹਾਲ, ਹਰ ਕੋਈ ਇਸ ਸੁਵਿਧਾ ਦਾ ਮਜ਼ਾ ਨਹੀਂ ਲੈ ਸਕਦਾ ਹੈ।