ਚੰਡੀਗੜ੍ਹ:ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਣ ਦੀ ਸਿਫਾਰਿਸ਼ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਕੀਤੀ ਗਈ ਹੈ। ਪੰਜਾਬ ਸਰਕਾਰ ਨੂੰ ਚਿੱਠੀ ਇਸ ਬਾਬਤ ਲਿਖੀ ਹੈ। ਸਰਦੀਆਂ ਤੇ ਧੁੰਦ ਕਰਕੇ ਸਮਾਂ ਬਦਲਣ ਦੀ ਡਿਮਾਂਡ ਕੀਤੀ ਗਈ ਹੈ। ਚਿੱਠੀ ਵਿਚ ਮੰਗ ਕੀਤੀ ਗਈ ਹੈ ਕਿ, 31 ਜਨਵਰੀ ਤੱਕ ਸਕੂਲਾਂ ਦਾ ਸਮਾਂ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕੀਤਾ ਜਾਵੇ। ਜ਼ਿਕਰਯੋਗ ਦੀ ਠੰਢ ਵੱਡੇ ਪੱਧਰ ਤੇ ਪੈ ਰਹੀ।
ਬਾਲ ਅਧਿਕਾਰ ਕਮਿਸ਼ਨ ਦੀ ਸਰਕਾਰ ਨੂੰ ਚਿੱਠੀ
ਸਵੇਰ ਦੇ ਵੇਲੇ ਕਾਫੀ ਧੁੰਦ ਹੁੰਦੀ ਹੈ, ਠੰਢ ਕਾਫੀ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਵਿਜੀਬਿਲਿਟੀ ਬਿਲਕੁਲ ਵੀ ਨਹੀਂ ਹੁੰਦੀ, ਹਾਲ ਫਿਲਹਾਲ ਚ ਕਈ ਹਾਦਸੇ ਵਾਪਰੇ ਸਨ। ਸਕੂਲ 7 ਤਰੀਕ ਤੱਕ ਠੰਢ ਅਤੇ ਧੁੰਦ ਦੇ ਕਾਰਨ ਬੰਦ ਕੀਤੇ ਗਏ ਸਨ ਅਤੇ 8 ਤਰੀਕ ਤੋਂ ਸਕੂਲ ਮੁੜ ਖੁੱਲ੍ਹ ਗਏ ਸਨ। ਪਹਿਲੇ ਦਿਨ ਹੀ ਯਾਨੀਕਿ ਕੱਲ੍ਹ ਹੀ ਸਕੂਲ ਵੈਨ ਨਾਲ ਹਾਦਸਾ ਵਾਪਰਣ ਦੀ ਖ਼ਬਰ ਮਿਲੀ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ। ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ, ਸਕੂਲਾਂ ਦਾ ਸਮਾਂ 31 ਜਨਵਰੀ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕੀਤਾ ਜਾਵੇ।