ਅੰਮ੍ਰਿਤਸਰ :ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਇੱਕ ਤਾਰਾਂ ਵਾਲੇ ਪੁੱਲ ਦੇ ਕੋਲ ਨਹਿਰ ਵਿੱਚ ਲਾਸ਼ ਮਿਲਣ ਇਲਾਕੇ ਵਿੱਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਕੋਲ ਵੀਡੀਓ ਬਣਾਉਣ ਆਏ ਕੁਝ ਨੌਜਵਾਨਾਂ ਵੱਲੋਂ ਨਹਿਰ ਦੇ ਵਿੱਚ ਲਾਸ਼ ਨੂੰ ਵੇਖਿਆ ਗਿਆ ਤੇ ਉਨ੍ਹਾਂ ਵੱਲੋਂ ਉੱਥੇ ਡੀਪੀਆਈ ਦੇ ਨੇਤਾ ਸਤਨਾਮ ਸਿੰਘ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਅਧਿਕਾਰੀ ਪੁੱਜੇ ਮੌਕੇ 'ਤੇ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਮਾਮਲੇ ਦੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲਾਸ਼ ਦੀ ਪਹਿਲਾਂ ਸ਼ਨਾਖਤ ਕਰਵਾਈ ਜਾਵੇਗੀ ਕਿ ਇਹ ਮ੍ਰਿਤ ਵਿਅਕਤੀ ਕੌਣ ਹੈ।
ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁੱਲ 'ਤੇ ਮਿਲੀ ਅਣਪਛਾਤੀ ਲਾਸ਼, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ - Unidentified dead body
ਅੰਮ੍ਰਿਤਸਰ ਵਿਖੇ ਇੱਕ ਅਣਪਛਾਤੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਸ ਲਾਸ਼ ਦੀ ਜਾਣਕਾਰੀ ਇੱਕ ਰਾਹਗੀਰ ਨੇ ਪੁਲਿਸ ਨੂੰ ਦਿੱਤੀ, ਜੋ ਕਿ ਰਾਹ ਵਿੱਚ ਸੈਲਫੀ ਲੈਣ ਲਈ ਰੁਕਿਆ ਸੀ ਕਿ ਅਚਾਨਕ ਹੀ ਉਸ ਦੀ ਨਜ਼ਰ ਲਾਸ਼ ਉੱਤੇ ਪਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Published : Jan 25, 2024, 12:52 PM IST
ਰਾਹਗੀਰ ਨੇ ਦੇਖੀ ਸੀ ਲਾਸ਼ : ਮਿਲੀ ਜਾਣਕਾਰੀ ਮੁਤਾਬਿਕ ਕੁਝ ਨੌਜਵਾਨ ਨਹਿਰ ਦੇ ਕੋਲ ਫੋਟੋਆਂ ਖਿਚਵਾਉਣ ਦੇ ਲਈ ਆਏ ਸਨ। ਜਦੋਂ ਉਨ੍ਹਾਂ ਨੇ ਇਸ ਲਾਸ਼ ਨੂੰ ਵੇਖਿਆ ਤਾਂ ਉਹ ਘਬਰਾ ਗਏ। ਫਿਰ ਉਨ੍ਹਾਂ ਨੇ ਇਸ ਦੀ ਸੂਚਨਾ ਉਥੋਂ ਦੇ ਇੱਕ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਸਤਨਾਮ ਸਿੰਘ ਨੂੰ ਦਿੱਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਮੈਨੂੰ ਇਸ ਲਾਸ਼ ਬਾਰੇ ਪਤਾ ਲੱਗਾ ਤੇ ਉਨ੍ਹਾਂ ਨੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਹਨ।
- ਸਾਂਸਦ ਸਿਮਰਨਜੀਤ ਮਾਨ ਨੇ ਭਾਨਾ ਸਿੱਧੂ ਵਿਰੁੱਧ ਹੋਈ ਕਾਰਵਾਈ ਦੀ ਕੀਤੀ ਨਿਖੇਧੀ, ਕਿਹਾ- ਸੂਬਾ ਸਰਕਾਰ ਨੇ ਧੱਕੇ ਦਾ ਕੀਤਾ ਸਿਖ਼ਰ
- ਗਣਤੰਤਰ ਦਿਵਸ ਪਰੇਡ ਕਾਰਨ ਕਈ ਟਰੇਨਾਂ ਹੋਣਗੀਆਂ ਰੱਦ ਅਤੇ ਕੁਝ ਦੇ ਬਦਲੇ ਜਾਣਗੇ ਰੂਟ, ਇਸ ਸੂਚੀ ਵਿੱਚ ਆਪਣੀ ਰੇਲਗੱਡੀ ਬਾਰੇ ਜਾਣੋਂ
- ਸਿਹਤ ਸਹੂਲਤਾਂ ਦੀ ਜਾਂਚ ਕਰਨ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਭਾਰਤ ਸਰਕਾਰ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਬਾਲ ਕ੍ਰਿਸ਼ਨ ਗੋਇਲ
ਲਾਸ਼ ਦੀ ਸ਼ਨਾਖਤ ਹੋਣੀ ਬਾਕੀ :ਪੁਲਿਸਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਦੀ ਲਾਸ਼ ਹੈ। ਉਥੇ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਪਰਸ਼ੋਤਮ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਅਸੀਂ ਮੌਕੇ ਉੱਤੇ ਪੁੱਜੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਇਸ ਲਾਸ਼ ਨੂੰ ਕੱਢ ਕੇ ਇਸ ਦੀ ਸ਼ਨਾਖਤ ਕਰਵਾਵਾਂਗੇ ਕਿ ਇਹ ਕਿਸ ਦੀ ਲਾਸ਼ ਹੈ। ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਪੁਰਸ਼ ਹੈ ਜਾਂ ਕੋਈ ਔਰਤ ਹੈ। ਉਨ੍ਹਾਂ ਕਿਹਾ ਕਿ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਅੱਗੇ ਕੀਤੀ ਜਾਵੇਗੀ।