ਬਠਿੰਡਾ:ਸਿਆਣੇ ਅਕਸਰ ਕਹਿੰਦੇ ਹਨ ਇੱਕ ਤੇ ਇੱਕ 11 ਹੁੰਦੇ ਨੇ,ਜਦੋਂ ਇਹ ਮਿਲ ਜਾਂਦੇ ਹਨ ਤਾਂ ਕੁਝ ਕਮਾਲ ਹੀ ਕਰ ਕੇ ਦਿਖਾਉਂਦੇ ਹਨ। ਅਜਿਹਾ ਹੀ ਸੱਚ ਕਰ ਵਿਖਾਇਆ ਹੈ ਬਠਿੰਡਾ ਦੋ ਦੋਸਤਾਂ ਨੇ ਜੋ ਅੱਜ ਤੋਂ ਚਾਰ ਦਹਾਕੇ ਪਹਿਲਾਂ ਇਕੱਠੇ ਗ੍ਰੈਜੂਏਸ਼ਨ ਕਰ ਰਹੇ ਸਨ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਕਾਰੋਬਾਰੀ ਬਣਗਿਆ ਅਤੇੇ ਦੂਸਰਾ ਬਿਜਲੀ ਬੋਰਡ ਵਿੱਚ ਸੇਵਾਵਾਂ ਦੇਣ ਲਗਿਆ। ਇਹ ਦੋਸਤ ਹਨ ਰਮੇਸ਼ ਬਜਾਜ ਅਤੇ ਬਲਦੇਵ ਸਿੰਘ। ਜੋ ਆਈਆਈਟੀ ਮੁੰਬਈ ਅਤੇ ਕਿਸਾਨਾਂ ਵੱਲੋਂ ਕੀਤੇ ਗਏ ਵੱਖਰੇ-ਵੱਖਰੇ ਪ੍ਰਯੋਗਾਂ ਨੂੰ ਅਪਣਾਉਂਦੇ ਹੋਏ ਹੁਣ ਗੰਨੇ ਦੇ ਰਸ ਤੋਂ ਕੁਲਫੀਆਂ ਤਿਆਰ ਕਰਨ ਲੱਗੇ ਹਨ। ਇਹਨਾਂ ਵੱਲੋਂ ਤਿਆਰ ਕੀਤੀ ਜਾ ਰਹੀ ਇਸ ਕੁਲਫੀ ਦੀ ਚਰਚਾ ਹੁਣ ਦੂਰ ਦੂਰ ਤੱਕ ਹੁੰਦੀ ਹੈ।
ਦੋਸਤ ਨਾਲ ਮਿਲ ਕੇ ਸ਼ੁਰੂ ਕੀਤਾ ਕਾਰੋਬਾਰ
ਇਸ ਕਾਰੋਬਾਰ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਰੋਬਾਰੀ, ਰਮੇਸ਼ ਬਜਾਜ ਨੇ ਦੱਸਿਆ ਕਿ ਉਹ ਔਰਗੈਨਿਕ ਖੇਤੀ ਤੇ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਕਿਉਂਕਿ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਮਨੁੱਖ ਲਗਾਤਾਰ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਸੀ। ਫਿਰ ਉਹਨਾਂ ਵੱਲੋਂ ਆਪਣੇ ਹੀ ਕਲਾਸਮੇਟ ਬਲਦੇਵ ਸਿੰਘ ਰਾਹੀ ਔਰਗੈਨਿਕ ਗੰਨੇ ਦੀ ਬਿਜਾਈ ਕਰਵਾਈ ਅਤੇ ਆਈਆਈਟੀ ਬੰਬੇ ਵੱਲੋਂ ਕੀਤੀ ਗਈ। ਜਿਸ ਖੋਜ ਦੇ ਆਧਾਰ 'ਤੇ ਗੰਨੇ ਦੇ ਰਸ ਤੋਂ ਕੁਲਫੀ ਤਿਆਰ ਕੀਤੀ ਗਈ। ਉਹਨਾਂ ਕਿਹਾ ਕਿ ਇਹ ਤਜਰਬਾ ਸਫਲ ਹੋਣ ਤੋਂ ਬਾਅਦ ਉਹਨਾਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਤਜਰਬੇ ਕੀਤੇ ਗਏ। ਜਿਵੇਂ ਜਾਮਣਾਂ ਦੇ ਰਸ ਤੋਂ ਕੁਲਫੀ ਤਿਆਰ ਕੀਤੀ ਗਈ। ਹਰਬਲ ਕੁਲਫੀ ਤਿਆਰ ਕੀਤੀ ਗਈ।