ਪੰਜਾਬ

punjab

ETV Bharat / state

ਅਜਨਾਲਾ ਦੇ ਪਿੰਡ ਬੋਹਲੀਆਂ ਨਜ਼ਦੀਕ ਨਹਿਰ 'ਚ ਪਿਆ ਵੱਡਾ ਪਾੜ, ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ - big gap in canal of Ajnala - BIG GAP IN CANAL OF AJNALA

Big gap in canal of Ajnala: ਅਜਨਾਲਾ ਵਿਖੇ ਸਿੰਚਾਈ ਲਈ ਪਾਣੀ ਦੇਣ ਵਾਲੀ ਨਹਿਰ ਵਿਚ ਵੱਡਾ ਪਾੜ ਪੈ ਗਿਆ ਹੈ। ਕਿਸਾਨਾਂ ਦਾ ਕਹਿਣਾ ਨਹਿਰ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਨਹਿਰ ਦੇ ਪੁਲ ਵਿੱਚ ਘਾਹ ਫੂਸ ਫਸ ਜਾਣ ਕਾਰਨ ਨਹਿਰ ਵਿਚ ਪਾੜ ਪਿਆ ਹੈ। ਇਸ ਦੀ ਸਫਾਈ ਨਹੀਂ ਕਰਵਾਈ ਗਈ।

There was a big gap in the canal near Bohlian village of Ajnala, the farmers suffered a lot
ਅਜਨਾਲਾ ਦੇ ਪਿੰਡ ਬੋਹਲੀਆਂ ਨਜ਼ਦੀਕ ਨਹਿਰ 'ਚ ਪਿਆ ਵੱਡਾ ਪਾੜ (ਰਿਪੋਰਟ ( ਪੱਤਰਕਾਰ-ਅੰਮ੍ਰਿਤਸਰ))

By ETV Bharat Punjabi Team

Published : Jun 17, 2024, 3:01 PM IST

ਅਜਨਾਲਾ ਦੇ ਪਿੰਡ ਬੋਹਲੀਆਂ ਨਜ਼ਦੀਕ ਨਹਿਰ 'ਚ ਪਿਆ ਵੱਡਾ ਪਾੜ (ਰਿਪੋਰਟ ( ਪੱਤਰਕਾਰ-ਅੰਮ੍ਰਿਤਸਰ))

ਅੰਮ੍ਰਿਤਸਰ:ਅਜਨਾਲਾ ਦੇ ਪਿੰਡ ਬੋਹਲੀਆਂ ਨਜਦੀਕ ਲੰਘਦੀ ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦੀਆਂ ਪਨੀਰੀਆਂ, ਹਰਾ ਚਾਰਾ ਸਮੇਤ ਪਾਣੀ ਦੀਆਂ ਮੋਟਰਾਂ ਦੇ ਬੋਰਾਂ ਵਿੱਚ ਪਾਣੀ ਪੈਣ ਕਰਕੇ ਫਸਲ ਤਬਾਹ ਹੋ ਗਈ। ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਿਸ ਦੇ ਚਲਦੇ ਕਿਸਾਨਾਂ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਨਾਂ ਹੀ ਨਹੀਂ ਪਿੰਡ ਦੇ ਕੁਝ ਕਿਸਾਨਾਂ ਦੇ ਘਰਾਂ ਦੀਆਂ ਨੀਹਾਂ ਦੇ ਨਾਲ ਵੀ ਪਾਣੀ ਆ ਗਿਆ ਹੈ। ਕਿਸਾਨਾਂ ਦਾ ਕਹਿਣਾ ਨਹਿਰ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਨਹਿਰ ਦੇ ਪੁਲ ਵਿੱਚ ਘਾਹ ਫੂਸ ਫਸ ਜਾਣ ਕਾਰਨ ਨਹਿਰ ਵਿਚ ਪਾੜ ਪਿਆ ਹੈ।

ਨਹਿਰੀ ਵਿਭਾਗ ਕਾਰਨ ਹੋਇਆ ਨੁਕਸਾਨ: ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਧੀਆ ਕੰਮ ਕਰ ਰਹੀ ਹੈ। ਕਿਸਾਨਾਂ ਨੂੰ ਨਹਿਰੀ ਪਾਣੀ ਦੇਕੇ ਫਸਲਾਂ ਦੀ ਬਿਜਾਈ 'ਚ ਮਦਦ ਕਰ ਰਹੀ ਹੈ ਪਰ ਵਿਭਾਗ ਦੇ ਲੋਕਾਂ ਦੀ ਗਲਤੀ ਕਾਰਨ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭਰਨਾ ਪੈ ਰਿਹਾ ਹੈ। ਇਹ ਲੋਕ ਮਾਨ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੂੰਦੇ। ਇਸ ਲਈ ਸਫਾਈ ਦਾ ਧਿਆਨ ਨਹੀਂ ਰੱਖਿਆ ਅਤੇ ਨਹਿਰ ਵਿੱਚ ਪਾੜ ਪੈ ਗਿਆ। ਜਿਸ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਨਹਿਰ ਦੀ ਸਮੇਂ ਸਿਰ ਸਫਾਈ ਨਹੀਂ ਹੋਈ, ਜਿਸ ਦੇ ਚਲਦੇ ਇਹ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਨਹਿਰੀ ਵਿਭਾਗ ਦੀ ਨਲਾਇਕੀ ਕਰਕੇ ਕਿਸਾਨਾਂ ਨੂੰ ਇਹ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਪਾੜ ਨੂੰ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।ਉਹਨਾ ਕਿਹਾ ਕਿ ਨਹਿਰ ਦੀ ਸਾਫ ਸਫਾਈ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇ।

ਜੇਈ ਨੇ ਦਿੱਤੀ ਸਫਾਈ :ਇਸ ਮੌਕੇ ਨਹਿਰ ਵਿਭਾਗ ਦੇ ਜੇ.ਈ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਲਦ ਤੋਂ ਜਲਦ ਮਿੱਟੀ ਦੇ ਤੌੜਿਆਂ ਨਾਲ ਨਹਿਰ ਦੇ ਪਏ ਪਾੜ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਪਿੱਛੋਂ ਪਾਣੀ ਵੀ ਘੱਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਇਸ ਨਹਿਰ ਦੀ ਸਮੇਂ ਸਿਰ ਸਫਾਈ ਕਰਵਾਈ ਗਈ ਸੀ। ਫਿਰ ਵੀ ਇਥੇ ਭਾਰੀ ਨੁਕਸਾਨ ਹੋ ਗਿਆ ਹੈ, ਜਿਸ ਦੀ ਭਰਪਾਈ ਕੀਤੀ ਜਾ ਰਹੀ ਹੈ। ਜਲਦ ਹੀ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ।

ABOUT THE AUTHOR

...view details