ਪੰਜਾਬ

punjab

ETV Bharat / state

ਹਲਕਾ ਅਜਨਾਲਾ ਦੀ ਸਿਆਸਤ 'ਚ ਹੋਇਆ ਵੱਡਾ ਫੇਰਬਦਲ, ਕਿਸਾਨ ਆਗੂ ਮਾਕੋਵਾਲ ਭਾਜਪਾ ਸ਼ਾਮਿਲ - Farmer leader Makowal joins BJP

Farmer leader Makowal joins BJP: ਇੱਕ ਪਾਸੇ ਕਿਸਾਨ ਆਗੂਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਅੱਜ ਅਜਨਾਲਾ ਤੋਂ ਕਿਸਾਨ ਆਗੂ ਮਾਕੋਵਾਲ ਨੇ ਭਾਜਪਾ ਦਾ ਕਮਲ ਫੜ੍ਹ ਲਿਆ ਹੈ।

There has been a big change in the politics of Ajnala constituency, farmer leader Makowal has joined the BJP
ਹਲਕਾ ਅਜਨਾਲਾ ਦੀ ਸਿਆਸਤ 'ਚ ਹੋਇਆ ਵੱਡਾ ਫੇਰਬਦਲ,ਕਿਸਾਨ ਆਗੂ ਮਾਕੋਵਾਲ ਭਾਜਪਾ ਸ਼ਾਮਿਲ

By ETV Bharat Punjabi Team

Published : Apr 19, 2024, 6:57 PM IST

ਹਲਕਾ ਅਜਨਾਲਾ ਦੀ ਸਿਆਸਤ 'ਚ ਹੋਇਆ ਵੱਡਾ ਫੇਰਬਦਲ

ਅੰਮ੍ਰਿਤਸਰ : ਅਜਨਾਲ਼ਾ ਦੀ ਸਿਆਸਤ 'ਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ। ਜਿਥੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਭਖੀ ਹੋਈ ਹੈ। ਉਥੇ ਹੀ ਦਲ ਬਦਲੀਆਂ ਦੇ ਦੌਰ ਵੀ ਜਾਰੀ ਹੈ। ਅਜਿਹੇ ਵਿੱਚ ਵੱਡੇ ਬਦਲ ਦੇ ਤਹਿਤ ਅਜਨਾਲਾ ਤੋਂ ਸਾਬਕਾ ਜਿਲਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਤੇ ਕਿਸਾਨ ਮੋਰਚਾ ਦੇ ਸਾਬਕਾ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਮਾਕੋਵਾਲ ਨੇ ਭਾਜਪਾ 'ਚ ਸ਼ਾਮਿਲ ਹੋ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਸਾਨ ਆਗੂ ਨੂੰ ਅਜਨਾਲਾ ਤੋਂ ਬੋਨੀ ਅਮਰਪਾਲ ਸਿੰਘ ਅਜਨਾਲਾ ਅਤੇ ਸਮੂਹ ਭਾਜਪਾ ਵਰਕਰਾਂ ਵੱਲੋਂ ਮੁੱਖ ਦਫਤਰ ਅਜਨਾਲਾ ਵਿਖੇ ਸ਼ਾਮਿਲ ਕੀਤਾ ਗਿਆ।

ਕਿਸਾਨ ਆਗੂ ਨੂੰ ਪਾਰਟੀ 'ਚ ਮਿਲੇਗਾ ਪੂਰਾ ਸਨਮਾਨ :ਇਸ ਮੌਕੇ 'ਤੇ ਓਬੀਸੀ ਮੋਰਚਾ ਦੇ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਅਸੀਂ ਸਤਿੰਦਰ ਸਿੰਘ ਮਾਕੋਵਾਲ ਦਾ ਪੂਰੀ ਭਾਜਪਾ ਟੀਮ ਵੱਲੋਂ ਭਰਵਾਂ ਸਵਾਗਤ ਕਰਦੇ ਹਾਂ ਕਿ ਉਹ ਵਾਪਸ ਮੁੜ ਆਪਣੀ ਮਾਂ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨੂੰ ਯਕੀਨ ਦਵਾਉਦੇ ਹਾਂ ਕਿ ਉਹਨਾਂ ਨੂੰ ਬਣਦਾ ਹੋਇਆ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ 'ਤੇ ਸਤਿੰਦਰ ਸਿੰਘ ਮਾਕੋਵਾਲ ਨੇ ਕਿਹਾ ਕਿ ਅੱਜ ਮੈਂ ਬੜਾ ਸਕੂਨ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਆਪਣੀ ਮਾਂ ਪਾਰਟੀ ਵਿਚ ਵਾਪਸੀ ਕੀਤੀ ਹੈ। ਕਿਉਂਕਿ ਦੋਸਤਾਂ ਅਤੇ ਪਾਰਟੀ ਵੱਲੋਂ ਦਿੱਤੇ ਗਏ ਅਥਾਹ ਪਿਆਰ ਨੇ ਮੈਨੂੰ ਵਾਪਸ ਮਾਂ ਪਾਰਟੀ ਵਿੱਚ ਬੁਲਾ ਲਿਆ ਹੈ ਤੇ ਮੈਂ ਇਹਨਾਂ ਨੂੰ ਯਕੀਨ ਦਵਾਉਦਾ ਹਾਂ ਕਿ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕਰਾਂਗਾ।

ਜ਼ਿਕਰਯੋਗ ਹੈ ਕਿ ਇਹਨੀ ਦਿਨੀ ਸਾਰੀਆਂ ਹੀ ਪਾਰਟੀਆਂ ਦੇ ਆਗੂ ਇਕ ਦੂਜੇ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ। ਕਈ ਵੱਡੇ ਆਗੂਆਂ ਦਾ ਨਾਮ ਵੀ ਇਹਨਾਂ ਦਲ ਬਦਲੂਆਂ ਚ ਸ਼ਾਮਿਲ ਹਨ। ਜਿੰਨਾ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਲ ਸ਼ਾਮਿਲ ਹਨ। ਨਾਲ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਮਲੂਕਾ ਦੇ ਪਰਿਵਾਰਿਕ ਮੈਂਬਰ ਵੀ ਭਾਜਪਾ 'ਚ ਸ਼ਾਮਿਲ ਹੋ ਗਏ।

ABOUT THE AUTHOR

...view details