ਖੰਨਾ (ਲੁਧਿਆਣਾ): ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ 'ਚ ਕਾਂਗਰਸ ਦੀ ਚੋਣ ਮੀਟਿੰਗ ਦੌਰਾਨ ਵੰਡੀ ਜਾ ਰਹੀ ਸ਼ਰਾਬ ਦੀ ਕਥਿਤ ਵੀਡੀਓ ਵਾਇਰਲ ਹੋਈ। ਇਸ 'ਤੇ ਵਿਵਾਦ ਖੜ੍ਹਾ ਹੋ ਗਿਆ। ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਘੇਰਿਆ ਹੈ। ਆਮ ਆਦਮੀ ਪਾਰਟੀ ਨੇ ਇਸਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। ਦੂਜੇ ਪਾਸੇ ਭਾਜਪਾ ਦਾ ਇਲਜ਼ਾਮ ਹੈ ਕਿ ਕਾਂਗਰਸ ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਲਗਾਈ ਗਈ ਨਕਲੀ ਸ਼ਰਾਬ ਦੀ ਫੈਕਟਰੀ ਦਾ ਜ਼ਹਿਰ ਗਰੀਬਾਂ ਵਿੱਚ ਵੰਡ ਰਹੀ ਹੈ। ਇਸ 'ਤੇ ਕਾਰਵਾਈ ਕੀਤੀ ਜਾਵੇ।
ਕਾਂਗਰਸ ਆਗੂ ਦੀ ਚੋਣ ਸਭਾ ਦੌਰਾਨ ਕਥਿਤ ਸ਼ਰਾਬ ਵੰਡਣ ਦੀ ਵਾਇਰਲ ਵੀਡਿਓ ਨੇ ਛੇੜਿਆ ਵਿਵਾਦ, ਵਿਰੋਧੀਆਂ ਨੇ ਲਾਏ ਗੰਭੀਰ ਇਲਜ਼ਾਮ - distribution of liquor
ਮਾਛੀਵਾੜਾ ਵਿੱਚ ਇੱਕ ਚੋਣ ਸਭਾ ਦੌਰਾਨ ਕਾਂਗਰਸੀ ਆਗੂ ਉੱਤੇ ਸ਼ਰਾਬ ਵੰਡਣ ਦੇ ਇਲਜ਼ਾਮ ਲੱਗੇ ਹਨ। ਇਸ ਦੌਰਾਨ ਸ਼ਰਾਬ ਵੰਡਣ ਦੀ ਕਥਿਤ ਵੀਡੀਓ ਵੀ ਸਾਹਮਣੇ ਆਈ ਹੈ। ਵਿਰੋਧੀ ਕਾਂਗਰਸ ਨੂੰ ਇਸ ਮਸਲੇ ਉੱਤੇ ਘੇਰਦੇ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਕਾਂਗਰਸੀਆਂ ਵੱਲੋਂ ਵੀ ਮਾਮਲੇ ਉੱਤੇ ਸਫ਼ਾਈ ਦਿੱਤੀ ਜਾ ਰਹੀ ਹੈ।
Published : May 22, 2024, 9:45 PM IST
ਕਥਿਤ ਵੀਡੀਓ ਵਾਇਰਲ: ਵਾਇਰਲ ਵੀਡੀਓ 'ਚ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਹਨ, ਜਦਕਿ ਇਸ ਤੋਂ ਬਾਅਦ ਮੀਟਿੰਗ 'ਚੋਂ ਬਾਹਰ ਆ ਰਿਹਾ ਇੱਕ ਵਿਅਕਤੀ ਸ਼ਰਾਬ ਦੀਆਂ ਦੋ ਬੋਤਲਾਂ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਇੱਕ ਬੋਤਲ ਹੱਥ ਵਿੱਚ ਫੜੀ ਹੋਈ ਹੈ ਅਤੇ ਦੂਜੀ ਬੋਤਲ ਡੱਬ ਵਿੱਚ ਪਾਈ ਹੋਈ ਹੈ। ਜਦੋਂ ਇਸ ਵਿਅਕਤੀ ਤੋਂ ਪੁੱਛਿਆ ਗਿਆ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਇਆ ਹੈ ਤਾਂ ਇਹ ਵਿਅਕਤੀ ਹੱਥ ਵਿੱਚ ਫੜਿਆ ਕਾਂਗਰਸੀ ਉਮੀਦਵਾਰ ਦਾ ਪੋਸਟਰ ਦਿਖਾਉਂਦਾ ਹੈ।
ਸ਼ਿਕਾਇਤ ਚੋਣ ਕਮਿਸ਼ਨ ਕੋਲ: ਖੰਨਾ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਦੇਖ ਕੇ ਬੌਖਲਾ ਗਈ ਹੈ। ਇੱਥੋਂ ਦੇ ਸੰਸਦ ਮੈਂਬਰ ਅਮਰ ਸਿੰਘ ਭਾਵੇਂ ਡਾਕਟਰ ਹਨ ਪਰ ਉਹ ਨਸ਼ਾ ਵੇਚ ਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ। ਨਸ਼ਾ ਅਤੇ ਪੈਸਾ ਵੰਡਣਾ ਸ਼ੁਰੂ ਤੋਂ ਹੀ ਕਾਂਗਰਸ ਅਤੇ ਅਕਾਲੀ ਦੋਵਾਂ ਦਾ ਕੰਮ ਰਿਹਾ ਹੈ ਪਰ ਆਮ ਆਦਮੀ ਪਾਰਟੀ ਵੋਟਰਾਂ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਦੇਵੇਗੀ। ਜੇਕਰ ਲੋਕਾਂ ਨੂੰ ਸਰਕਾਰ ਦੇ ਕੰਮ ਪਸੰਦ ਹਨ ਤਾਂ ਉਹ ਵੋਟ ਪਾਉਣਗੇ। ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਜਾਵੇਗੀ।
ਕਾਂਗਰਸ ਵੱਲੋਂ ਸ਼ਰਾਬ ਵੰਡਣ ਦੀ ਵੀਡੀਓ ਸਾਹਮਣੇ ਆਉਣ 'ਤੇ ਫ਼ਤਹਿਗੜ੍ਹ ਸਾਹਿਬ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਅਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਖੰਨਾ ਨੇੜਲੇ ਪਿੰਡ ਬਾਹੋਮਾਜਰਾ 'ਚ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ ਗਈ ਸੀ। ਕਰੋਨਾ ਦੌਰਾਨ ਕਾਂਗਰਸੀਆਂ ਨੇ ਕਰੋੜਾਂ ਰੁਪਏ ਦੀ ਸ਼ਰਾਬ ਵੇਚੀ, ਉਸੇ ਫੈਕਟਰੀ ਦਾ ਸਟਾਕ ਸੰਭਾਲਿਆ ਹੋਇਆ ਹੈ ਜਿਸਨੂੰ ਕਾਂਗਰਸ ਚੋਣਾਂ ਦੌਰਾਨ ਲੋਕਾਂ ਵਿੱਚ ਵੰਡ ਰਹੀ ਹੈ। ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਭਾਜਪਾ ਉਮੀਦਵਾਰ ਗੇਜਾ ਰਾਮ ਨੇ ਕਿਹਾ ਕਿ ਕਾਂਗਰਸ ਗਰੀਬਾਂ ਨੂੰ ਜ਼ਹਿਰੀਲੀ ਸ਼ਰਾਬ ਵੰਡ ਰਹੀ ਹੈ। ਕਾਂਗਰਸ ਸਰਕਾਰ ਵੇਲੇ ਪੰਜਾਬ ਵਿੱਚ ਕਈ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ। ਕਈ ਗਰੀਬ ਲੋਕ ਸ਼ਰਾਬ ਪੀ ਕੇ ਆਪਣੀ ਜਾਨ ਗੁਆ ਗਏ। ਇਸਦੇ ਬਾਵਜੂਦ ਵੀ ਕਾਂਗਰਸੀ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਲੋਕਾਂ ਨੂੰ ਅਪੀਲ ਹੈ ਕਿ ਉਹ ਚੋਣਾਂ ਦੌਰਾਨ ਕਿਸੇ ਤੋਂ ਵੀ ਸ਼ਰਾਬ ਲੈ ਕੇ ਵੋਟ ਨਾ ਪਾਉਣ। ਇਹ ਮੌਤ ਨੂੰ ਸੱਦਾ ਦੇਣ ਬਰਾਬਰ ਹੈ। ਗੇਜਾ ਰਾਮ ਨੇ ਕਿਹਾ ਕਿ ਭਾਜਪਾ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ।
- ਮੁੱਖ ਮੰਤਰੀ ਦੇ ਰੋਡ ਸ਼ੋਅ ਤੋਂ ਪਹਿਲਾਂ ਸੜਕਾਂ 'ਤੇ ਉਤਰਿਆ ਵਪਾਰੀ ਵਰਗ, ਕਹੀ ਵੱਡੀਆਂ ਗੱਲਾਂ - Lok Sabha Elections 2024
- 45 ਡਿਗਰੀ ਤਾਪਮਾਨ ਦੇ ਵਿੱਚ ਅੰਮ੍ਰਿਤਸਰ ਦੇ ਲੋਕ ਹੋਏ ਤੱਤੇ, ਬੋਲੇ- ਸਾਡਾ ਮਸਲਾ ਹੱਲ ਹੋਵੇਗਾ ਤਾਂ ਪਾਵਾਂਗੇ ਵੋਟ ਨਹੀਂ ਤਾਂ ... - Water problem
- ਪੀਐੱਮ ਮੋਦੀ ਦੀ ਭਲਕੇ ਪਟਿਆਲਾ 'ਚ ਰੈਲੀ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਬੰਧਾਂ ਦਾ ਲਿਆ ਜਾਇਜ਼ਾ - PM Modis rally in Patiala
ਇਲਜ਼ਾਮ ਬੇਬੁਨਿਆਦ:ਇਸ ਦੇ ਨਾਲ ਹੀ ਚੋਣ ਮੀਟਿੰਗ ਦਾ ਆਯੋਜਨ ਕਰਨ ਵਾਲੇ ਸ੍ਰੀ ਮਾਛੀਵਾੜਾ ਸਾਹਿਬ ਤੋਂ ਕਾਂਗਰਸੀ ਕੌਂਸਲਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਨੇ ਵੀ ਸ਼ਰਾਬ ਨਹੀਂ ਵੰਡੀ। ਸਾਰੇ ਇਲਜ਼ਾਮ ਬੇਬੁਨਿਆਦ ਹਨ। ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਕਿਸੇ ਨੇ ਕੋਈ ਸ਼ਰਾਬ ਨਹੀਂ ਵੰਡੀ।