ਅੰਮ੍ਰਿਤਸਰ ਦੇ ਨੌਜਵਾਨ ਦੀ ਅਨੋਖੀ ਕਾਰਾਗਾਰੀ (ETV Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਵੱਲੋਂ ਕੀਤਾ ਗਿਆ ਖਾਸ ਉਪਰਾਲਾ ਇੱਕ ਖਾਸ ਸੈਟਅੱਪ ਤਿਆਰ ਕੀਤਾ ਹੈ। ਜਿਸਦੇ ਨਾਲ ਘਰ ਵਿੱਚ ਬੈਠ ਕੇ ਤੁਸੀ ਗੱਡੀ ਵਾਸ਼ ਕਰਵਾ ਸਕਦੇ ਹੋ। ਇਸ ਮੌਕੇ ਨੌਜਵਾਨ ਅਨਮੋਲ ਸਿੰਘ ਨੇ ਦੱਸਿਆ ਕਿ ਅੱਜ ਕੱਲ ਲੋਕਾਂ ਕੋਲ ਟਾਇਮ ਨਹੀਂ ਹੈ। ਕਿਹਾ ਕਿ ਸਾਰੀ ਸਰਵਿਸ ਘਰੇ ਹੀ ਲੋਕਾਂ ਨੂੰ ਘਰ ਬੈਠੇ ਹੀ ਅਸੀ ਦੇਵਾਂਗੇ।
12 ਤੋਂ 15 ਲੱਖ ਰੁਪਏ ਦੇ ਕਰੀਬ ਖਰਚ ਆਇਆ: ਉਨ੍ਹਾਂ ਕਿਹਾ ਕਿ ਸਾਨੂੰ ਬਚਪਨ ਤੋਂ ਹੀ ਗੱਡੀਆ ਚਮਕਾਉਣ ਦਾ ਸ਼ੌਕ ਸੀ। ਪਹਿਲਾਂ ਅਸੀਂ ਸਕੂਟਰ 'ਤੇ ਜਾ ਕੇ ਘਰਾਂ ਵਿੱਚ ਜਾਂਦੇ ਸੀ ਅਤੇ ਹੁਣ ਅਸੀਂ ਇਹ ਵੈਨ ਤਿਆਰ ਕੀਤੀ ਹੈ। ਇਸ ਵਿੱਚ ਗੱਡੀ ਦਾ ਹਰੇਕ ਤਰ੍ਹਾਂ ਦਾ ਸਮਾਨ ਹੈ। ਉਨ੍ਹਾਂ ਕਿਹਾ ਕਿ ਇਸ ਵੈਨ ਨੂੰ ਤਿਆਰ ਕਰਨ ਵਿੱਚ 12 ਤੋਂ 15 ਲੱਖ ਰੁਪਏ ਦੇ ਕਰੀਬ ਖਰਚ ਆਇਆ ਸੀ। ਅਨਮੋਲ ਸਿੰਘ ਨੇ ਕਿਹਾ ਗੱਡੀ ਦਾ ਕੋਈ ਵੀ ਸਮਾਨ ਹੋਵੇ, ਤਾਹਨੂੰ ਸਾਡੇ ਵੱਲੋਂ ਘਰ ਬੈਠੈ ਹੀ ਮਿਲੇਗਾ, ਤਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ।
ਰੋਜ਼ਾਨਾ ਪੰਜ ਤੋਂ ਸੱਤ ਗੱਡੀਆਂ ਵਾਸ਼:ਅਨਮੋਲ ਸਿੰਘ ਨੇ ਕਿਹਾ ਕਿ ਲੋਕਾਂ ਦੇ ਕੋਲ ਬਹੁਤ ਘੱਟ ਸਮਾਂ ਹੈ ਜਿਸਦੇ ਚਲਦੇ ਅਸੀਂ ਸਮੇਂ ਦੀ ਕਦਰ ਕਰਦੇ ਹੋਏ ਲੋਕਾਂ ਨੂੰ ਘਰ ਬੈਠੇ ਹੀ ਸਾਰਾ ਸਮਾਨ ਪ੍ਰੋਵਾਈਡ ਕਰਵਾਈਦਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਅਸੀਂ ਪੰਜ ਤੋਂ ਸੱਤ ਗੱਡੀਆਂ ਵਾਸ਼ ਕਰਦੇ ਹਾਂ। ਕਿਹਾ ਕਿ ਸਾਰੇ ਅੰਮ੍ਰਿਤਸਰ ਵਿੱਚ ਅਸੀਂ ਗੱਡੀਆਂ ਦੀ ਵਾਸ਼ਿੰਗ ਕਰਦੇ ਹਾਂ ਅਤੇ ਜਿਆਦਾ ਤੋਂ ਜਿਆਦਾ ਮਾਨਾਂ ਵਾਲੇ ਤੱਕ ਗੱਡੀਆਂ ਦੀ ਵਾਸ਼ਿੰਗ ਕਰਦੇ ਹਨ।
ਵਿਦੇਸ਼ 'ਚ ਜਾਣ ਦੀ ਵੀ ਜ਼ਰੂਰਤ ਨਹੀਂ: ਉਨ੍ਹਾਂ ਕਿਹਾ ਕਿ ਕੰਮ ਤੇ ਬਹੁਤ ਹੈ ਬਸ ਕੰਮ ਕਰਨ ਵਾਲੇ ਬੰਦੇ ਦੀ ਲੋੜ ਹੈ। ਜੇਕਰ ਬੰਦਾ ਕੰਮ ਕਰਨ ਵਾਲਾ ਹੋਵੇ ਤੇ ਇੱਥੇ ਕੰਮ ਨਹੀਂ ਮੁੱਕਦਾ ਵਿਦੇਸ਼ 'ਚ ਜਾਣ ਦੀ ਵੀ ਜ਼ਰੂਰਤ ਨਹੀਂ। ਅਨਮੋਲ ਸਿੰਘ ਨੇ ਕਿਹਾ ਕਿ ਮੇਰੀ ਇਹੀ ਮਨ ਦੀ ਇੱਛਾ ਹੈ ਕਿ ਹਰ ਇੱਕ ਸ਼ਹਿਰ ਦੇ ਵਿੱਚ ਮੇਰੀ ਵੈਨ ਹੋਵੇ ਅਤੇ ਘਰ ਬੈਠੇ ਲੋਕਾਂ ਨੂੰ ਸਾਰੀਆਂ ਫੈਸਿਲਟੀਆਂ ਪ੍ਰੋਵਾਈਡ ਕਰਾਂ ਅਤੇ ਲੋਕ ਘਰ ਬੈਠੇ ਹੀ ਆਪਣੀ ਗੱਡੀ ਵਾਸ਼ ਕਰਵਾਉਣ।