ਪੰਜਾਬ

punjab

ETV Bharat / state

ਬੀਜੇਪੀ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪ੍ਰਨੀਤ ਕੌਰ ਦਾ ਪਹਿਲਾ ਬਿਆਨ ਆਇਆ ਸਾਹਮਣੇ - Preneet Kaur joins BJP

Preneet Kaur joins BJP: ਪੰਜਾਬ ਲਈ ਭਾਜਪਾ ਨੇ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੀ ਉਹ ਆਪਣੀ ਚੋਣ ਮੁਹਿੰਮ ਲਈ ਰਵਾਨਾ ਹੋ ਗਏ ਹਨ। ਪੜ੍ਹੋ ਪੂਰੀ ਖ਼ਬਰ...

Preneet Kaur joins BJP
ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਬੀਜੇਪੀ ਵੱਲੋਂ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਿਆਨ ਆਇਆ ਸਾਹਮਣੇ

By ETV Bharat Punjabi Team

Published : Mar 31, 2024, 4:00 PM IST

ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਬੀਜੇਪੀ ਵੱਲੋਂ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਿਆਨ ਆਇਆ ਸਾਹਮਣੇ

ਪਟਿਆਲਾ: ਪੰਜਾਬ ਲਈ ਭਾਜਪਾ ਵੱਲੋਂ 6 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਭਾਜਪਾ ਨੇ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਜਿਸ ਤੋਂ ਬਾਅਦ ਅੱਜ ਉਹ ਆਪਣੀ ਚੋਣ ਮੁਹਿੰਮ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਪ੍ਰਨੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲੋਕਾਂ ਵਿੱਚ ਜਾ ਰਹੀ ਹੈ ਪਰ ਅੱਜ ਤੋਂ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਵੀ ਮੈਂ ਕਦੇ ਵੀ ਚੁਣੌਤੀਆਂ ਤੋਂ ਨਹੀਂ ਡਰਦੀ, ਚਾਹੇ ਕੋਈ ਵੀ ਉਮੀਦਵਾਰ ਮੇਰੇ ਸਾਹਮਣੇ ਹੋਵੇ, ਮੈਂ ਲੋਕਾਂ ਵਿੱਚ ਜਾ ਰਹੀ ਹਾਂ। ਜੋ ਇਸ ਸਮੇਂ ਮੇਰੇ ਨਾਲ ਚੱਲ ਰਿਹਾ ਹੈ ਉਹ ਵਫ਼ਾਦਾਰ ਹੈ। ਭਾਵੇਂ ਇਸ ਸਮੇਂ ਕੋਈ ਨਾਰਾਜ਼ ਹੈ, ਮੈਂ ਉਨ੍ਹਾਂ ਨੂੰ ਮਨਾ ਲਵਾਂਗੀ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਵਿੱਚ ਲਿਆਵੇਗੀ।

ਅਪਰੇਸ਼ਨ ਲੋਟਸ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ:ਉਨ੍ਹਾਂ ਕਿਹਾ ਕਿ ਹਰ ਕਿਸੇ ਦਾ ਕੰਮ ਭਾਜਪਾ ਵੱਲੋਂ ਕੀਤਾ ਜਾਂਦਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਆਪਰੇਸ਼ਨ ਲੋਟਸ 'ਤੇ 'ਆਪ' ਪਾਰਟੀ ਨੂੰ ਘੇਰ ਲਿਆ। ਉਨ੍ਹਾਂ ਨੇ ਅਪਰੇਸ਼ਨ ਲੋਟਸ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੀ ਹੈ ਜੋ ਭਾਜਪਾ ਨੂੰ ਬਦਨਾਮ ਕਰਨ ਲਈ ਇਹ ਅਫਵਾਹ ਫੈਲਾ ਰਹੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੁਝ ਹੋਵੇਗਾ, ਇਸ ਦਾ ਜਵਾਬ ਉਹ ਹੀ ਦੇਣਗੇ। ਸਾਰੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ਵਿੱਚ ਆਉਣਗੇ, ਪਰ ਇਸ ਵਾਰ ਸਾਨੂੰ ਪਟਿਆਲਾ ਦੇ ਲੋਕਾਂ ਵਿੱਚ ਭਰੋਸਾ ਹੈ ਕਿ ਉਹ ਸਾਨੂੰ ਵਧੀਆ ਹੁੰਗਾਰਾ ਦੇਣਗੇ।

ABOUT THE AUTHOR

...view details