ਪੰਜਾਬ

punjab

ETV Bharat / state

ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਤਕਰਾਰ, 2 ਕੈਦੀਆਂ ਦੀ ਹੋਈ ਮੌਤ, ਕਈ ਹੋਏ ਗੰਭੀਰ ਜ਼ਖ਼ਮੀ - Sangrur Jail Violent Clash Update - SANGRUR JAIL VIOLENT CLASH UPDATE

Sangrur Jail Violent Clash Update: ਸੰਗਰੂਰ ਜੇਲ੍ਹ 'ਚ ਸ਼ੁੱਕਰਵਾਰ ਦੇਰ ਰਾਤ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ 'ਚ ਦੋ ਕੈਦੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ, ਅਧਿਕਾਰੀਆਂ ਮੁਤਾਬਕ ਇਸ ਲੜਾਈ 'ਚ ਜ਼ਖਮੀ ਹੋਏ ਦੋ ਕੈਦੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

PRISONERS DIED DURING FIGHT
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਤਕਰਾਰ

By ETV Bharat Punjabi Team

Published : Apr 20, 2024, 8:15 AM IST

Updated : Apr 20, 2024, 8:37 AM IST

2 ਕੈਦੀਆਂ ਦੀ ਹੋਈ ਮੌਤ

ਸੰਗਰੂਰ:ਜ਼ਿਲ੍ਹਾ ਸੰਗਰੂਰ ਦੀ ਜੇਲ੍ਹ ਵਿੱਚ ਸ਼ੁੱਕਰਵਾਰ ਨੂੰ ਕੈਦੀਆਂ ਵਿਚਾਲੇ ਹੋਈ ਝੜਪ ਦੌਰਾਨ ਦੋ ਕੈਦੀਆਂ ਦੀ ਮੌਤ ਹੋ ਗਈ। ਇਸ ਝੜਪ ਵਿੱਚ ਕਈ ਹੋਰ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਝੜਪ ਕਿਸ ਕਾਰਨ ਹੋਈ। ਜਿਸ 'ਚ ਚਾਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ।

ਦੋ ਕੈਦੀਆਂ ਦੀ ਹੋਈ ਮੌਤ: ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਵਿੱਚੋਂ ਚਾਰ ਮਰੀਜ਼ (ਕੈਦੀਆਂ) ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਸੀ। ਦੋ ਗੰਭੀਰ ਜ਼ਖ਼ਮੀਆਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਡਾਕਟਰ ਕਰਨਦੀਪ ਕਾਹਲੋਂ ਨੇ ਦੱਸਿਆ ਕਿ ਜ਼ਖ਼ਮੀ ਕੈਦੀਆਂ ਵਿੱਚੋਂ ਦੋ ਦੀ ਮੌਤ ਹੋ ਗਈ ਅਤੇ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਗਿਣਤੀ ਦੌਰਾਨ ਭਿੜੇ ਕੈਦੀ:ਪੰਜਾਬ ਜੇਲ੍ਹ ਦੇ ਡੀਆਈਜੀ ਸੁਰਿੰਦਰ ਸੈਣੀ ਨੇ ਦੱਸਿਆ ਕਿ ਸ਼ਾਮ ਕਰੀਬ 7 ਵਜੇ ਜਦੋਂ ਕੈਦੀਆਂ ਦੀ ਗਿਣਤੀ ਕੀਤੀ ਜਾ ਰਹੀ ਸੀ ਤਾਂ ਕੁਝ ਕੈਦੀਆਂ ਨੇ ਦੂਜੀ ਬੈਰਕ ਦੇ ਅੰਦਰ ਜਾ ਕੇ ਚਾਰ ਕੈਦੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਤੇਜਧਾਰ ਹਥਿਆਰਾਂ ਨਾਲ ਗੰਭੀਰ ਹਮਲਾ ਕੀਤਾ। ਇਸ ਦੌਰਾਨ ਪੁਲਿਸ ਵੱਲੋਂ ਛੁਡਵਾਏ ਜਾਣ ਦੇ ਬਾਵਜੂਦ ਦੋ ਕੈਦੀਆਂ ਦੀ ਮੌਤ ਹੋ ਗਈ ਅਤੇ ਦੋ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ: ਡਾਕਟਰ ਨੇ ਦੱਸਿਆ ਕਿ ਹਰਸ਼ ਅਤੇ ਧਰਮਿੰਦਰ ਨੂੰ ਮ੍ਰਿਤਕ ਲਿਆਂਦਾ ਗਿਆ ਜਦਕਿ ਗਗਨਦੀਪ ਸਿੰਘ ਅਤੇ ਮੁਹੰਮਦ ਸਹਿਵਾਜ਼ ਜ਼ਖ਼ਮੀ ਹਾਲਤ ਵਿੱਚ ਸਨ। ਉਨ੍ਹਾਂ ਦੱਸਿਆ ਕਿ ਕਿਸੇ ਤੇਜ਼ਧਾਰ ਹਥਿਆਰ ਨਾਲ ਕਰਨ ਸਿੰਘ ਅਤੇ ਸਹਿਵਾਜ਼ ਦੇ ਪਿੱਠ, ਸਿਰ, ਹੱਥ ਅਤੇ ਕੰਨਾਂ 'ਤੇ ਜਾਨਲੇਵਾ ਵਾਰ ਕੀਤੇ ਗਏ ਸਨ। ਪੁਲਿਸ ਸੂਤਰਾਂ ਅਨੁਸਾਰ ਇਹ ਗੈਂਗ ਵਾਰ ਜਾਂ ਆਪਸੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ। ਇਸ ਘਟਨਾ ਤੋਂ ਬਾਅਦ ਜੇਲ੍ਹ ਅੰਦਰ ਸੁਰੱਖਿਆ ਵਧਾ ਦਿੱਤੀ ਗਈ ਹੈ। ਦੋਵਾਂ ਧੜਿਆਂ ਦੇ ਕੈਦੀਆਂ ਨੂੰ ਵੱਖ-ਵੱਖ ਬੈਰਕਾਂ ਵਿੱਚ ਰੱਖਿਆ ਗਿਆ ਹੈ।

Last Updated : Apr 20, 2024, 8:37 AM IST

ABOUT THE AUTHOR

...view details