ਪੰਜਾਬ

punjab

ETV Bharat / state

ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਆਪਸ 'ਚ ਭਿੜੇ, ਇੱਕ ਨੇ ਪਾੜਿਆ ਦੂਜੇ ਦਾ ਸਿਰ, ਜ਼ਖਮੀ ਹਾਲਤ 'ਚ ਹਸਪਤਾਲ ਕਰਵਾਇਆ ਗਿਆ ਭਰਤੀ - gunman of Sidhu Moosewalas father - GUNMAN OF SIDHU MOOSEWALAS FATHER

ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਆਪਸ ਵਿੱਚ ਭਿੜ ਗਏ ਅਤੇ ਇੱਕ ਦੂਜੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਫਿਲਹਾਲ ਜ਼ਖਮੀ ਗੰਨਮੈਨ ਹਸਪਤਾਲ 'ਚ ਜ਼ੇਰ ਏ ਇਲਾਜ ਹੈ ਅਤੇ ਪੁਲਿਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।

The gunmen engaged with Sidhu Moosewale's father Balkaur Singh clashed
ਬਲਕੌਰ ਸਿੰਘ ਦੇ ਗੰਨਮੈਨ ਦਾ ਸਾਥੀ ਨੇ ਪਾੜਿਆ ਸਿਰ (ਪੱਤਰਕਾਰ, ਮਾਨਸਾ)

By ETV Bharat Punjabi Team

Published : Aug 31, 2024, 1:15 PM IST

Updated : Aug 31, 2024, 1:38 PM IST

ਬਲਕੌਰ ਸਿੰਘ ਦੇ ਗੰਨਮੈਨ ਦਾ ਸਾਥੀ ਨੇ ਪਾੜਿਆ ਸਿਰ (ਪੱਤਰਕਾਰ, ਮਾਨਸਾ)

ਮਾਨਸਾ :ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਚੱਲ ਰਹੇ ਗਨਮੈਨ ਦੇਰ ਰਾਤ ਆਪਸ ਵਿੱਚ ਭਿੜੇ ਗਏ। ਇਸ ਖੂਨੀ ਝੜਪ ਦੌਰਾਨ ਇੱਕ ਗੰਨਮੈਨ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਗੰਨਮੈਨ ਗੁਰਦੀਪ ਸਿੰਘ ਉੱਤੇ ਗਨਮੈਨ ਅਰੁਣ ਕੁਮਾਰ ਵੱਲੋਂ ਹਮਲਾ ਕੀਤਾ ਗਿਆ। ਜਿਸ ਨਾਲ ਗੁਰਦੀਪ ਸਿੰਘ ਜ਼ਖ਼ਮੀ ਹੋ ਗਿਆ, ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਅਰੁਣ ਨਾਮ ਦੇ ਗੰਨਮੈਨ ਨੇ ਕੜੇ ਨਾਲ ਇਸ ਦੇ ਸਿਰ 'ਤੇ ਵਾਰ ਕੀਤਾ ਹੈ। ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਗੁਰਦੀਪ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ 'ਚ ਦਾਖਲਾ ਕਰਵਾਇਆ ਹੈ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਿਲੀ ਸੀ ਡਿਊਟੀ:ਫਿਲਹਾਲ ਦੋਹਾਂ ਵਿਚਾਲੇ ਲੜਾਈ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਜ਼ਖਮੀ ਮੁਲਾਜ਼ਮ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ। ਦੱਸਣਯੋਗ ਹੈ ਕਿ ਇਹ ਸੁੱਰਖਿਆ ਗਾਰਡਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਦੀ ਸਿਕਿਓਰਟੀ 'ਚ ਤਾਇਨਾਤ ਕਤਿਾ ਗਿਆ ਸੀ।

ਜ਼ਿਕਰਯੋਗ ਹੈ ਕਿ ਸਾਲ 2022 ਵਿੱਚ 29 ਮਈ ਨੂੰ ਸ਼ਾਮ ਵੇਲੇ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ। ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰ ਕੇ ਨੇੜੇ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ। ਇਸ ਤੋਂ ਬਾਅਦ ਅੱਜ ਤੱਕ ਪਰਿਵਾਰ ਇਨਸਾਫ ਲਈ ਭਟਕ ਰਿਹਾ ਹੈ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਸਿੱਧੁ ਦੇ ਕਤਲ ਦੀ ਵਜ੍ਹਾ ਸੁੱਰਖਿਆ 'ਚ ਕਮੀ ਨੂੰ ਦੱਸਿਆ ਗਿਆ ਸੀ।

Last Updated : Aug 31, 2024, 1:38 PM IST

ABOUT THE AUTHOR

...view details