ਨਵੀਂ ਦਿੱਲੀ:ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ 13-0 ਮਿਸ਼ਨ ਦੀ ਅਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਵਿੱਚ ਮੰਤਰੀ ਮੰਡਲ ਦੇ ਫੇਰਬਦਲ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਤਿਹਾੜ ਜ਼ੇਲ੍ਹ ਪਹੁੰਚੇ ਹਨ। ਇਹ ਮੁਲਾਕਾਤ ਕਰੀਬ ਵੀਹ ਮਿੰਟ ਚੱਲੀ ਹੈ।
ਭਗਵੰਤ ਮਾਨ ਨੇ ਤਿਹਾੜ ਜ਼ੇਲ੍ਹ 'ਚ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਪੰਜਾਬ 'ਚ ਮੰਤਰੀ ਮੰਡਲ ਦੇ ਫੇਰਬਦਲ ਦੀ ਤਿਆਰੀ - Preparations for the change began
Preparations for the change began: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਅਰਵਿੰਦ ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਪੜ੍ਹੋ ਪੂਰੀ ਖਬਰ...
Published : Jun 12, 2024, 4:39 PM IST
ਮੁਲਾਕਾਤ ਨੂੰ ਗੁਪਤ ਰੱਖਿਆ ਗਿਆ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤਿਹਾੜ ਜ਼ੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ। ਹਾਲਾਂਕਿ ਇਸ ਮੁਲਾਕਾਤ ਨੂੰ ਬੇਹੱਦ ਗੁਪਤ ਰੱਖਿਆ ਗਿਆ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਪੰਜਾਬ 'ਚ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਅਤੇ ਭਵਿੱਖ ਦੀ ਰਣਨੀਤੀ 'ਤੇ ਚਰਚਾ ਹੋਈ। ਜਾਣਕਾਰੀ ਮੁਤਾਬਕ ਇਨ੍ਹਾਂ ਦੋਹਾਂ ਨੇਤਾਵਾਂ ਵਿਚਾਲੇ ਕਰੀਬ 20 ਮਿੰਟ ਤੱਕ ਬੈਠਕ ਹੋਈ ਅਤੇ ਇਸ ਬੈਠਕ 'ਚ ਭਗਵੰਤ ਮਾਨ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੀ ਮੌਜੂਦ ਸਨ।
ਪੰਜਾਬ ਅੰਦਰ ਵੱਡਾ ਫੇਰਬਦਲ :ਇਸ ਮੀਟਿੰਗ ਦੌਰਾਨ ਮੁੱਖ ਤੌਰ 'ਤੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਚਰਚਾ ਹੋਈ ਕਿਉਂਕਿ ਪੰਜਾਬ 'ਚ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਉਮੀਦ ਸੀ ਕਿ ਉਸ ਨੂੰ ਚੰਗੀਆਂ ਸੀਟਾਂ ਮਿਲਣਗੀਆਂ ਪਰ ਹੋਇਆ ਇਸ ਦੇ ਉਲਟ ਅਤੇ ਹੁਣ ਪੰਜਾਬ ਅੰਦਰ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਸਰਕਾਰ ਹਾਲਾਂਕਿ ਹੁਣ ਤੱਕ ਇਸ ਮੀਟਿੰਗ ਬਾਰੇ ਆਮ ਆਦਮੀ ਪਾਰਟੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਮੀਟਿੰਗ ਦੌਰਾਨ ਕਿਹੜੀਆਂ ਗੱਲਾਂ 'ਤੇ ਅਜੇ ਤੱਕ ਚਰਚਾ ਨਹੀਂ ਹੋਈ। ਤਿਹਾੜ ਜ਼ੇਲ੍ਹ ਪ੍ਰਸ਼ਾਸਨ ਵੱਲੋਂ ਇਸ ਮੁਲਾਕਾਤ ਦੀ ਰਸਮੀ ਪੁਸ਼ਟੀ ਕੀਤੀ ਗਈ ਹੈ।
- ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਪਵਨ ਕਲਿਆਣ ਬਣੇ ਉਪ ਮੁੱਖ ਮੰਤਰੀ - Chandrababu Naidu Oath Ceremony
- ਚਾਰਧਾਮ ਯਾਤਰਾ; ਇੱਕ ਮਹੀਨੇ ਵਿੱਚ ਬਣਿਆ ਰਿਕਾਰਡ, ਮੌਤ ਦਾ ਅੰਕੜਾ 100 ਤੋਂ ਪਾਰ, ਜਾਣੋ ਕਿਉਂ ਰਹੀ ਚਰਚਾ - Uttarakhand Chardham Yatra 2024
- ਨੋਇਡਾ 'ਚ ਟਲਿਆ ਵੱਡਾ ਹਾਦਸਾ, ਪੈਟਰੋਲ ਪੰਪ ਤੋਂ ਕੁਝ ਦੂਰੀ 'ਤੇ ਲੱਗੀ ਭਿਆਨਕ ਅੱਗ, ਦੁਕਾਨ 'ਚ ਰੱਖੇ ਸਿਲੰਡਰਾਂ 'ਚ ਹੋਏ ਧਮਾਕੇ - Fire Incident in Noida