ਬਠਿੰਡਾ :ਪਿਛਲੇ ਦਿਨੀ ਪੰਜਾਬ ਭਰ ਦੇ ਵਿੱਚ ਮੀਂਹ ਪੈਂਣ ਤੋਂ ਬਾਅਦ ਮੌਸਮ ਵਿੱਚ ਆਈ ਤਬਦੀਲੀ ਕਾਰਨ ਮਨੁੱਖੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਖਾਸ ਕਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਖੰਘ, ਜੁਕਾਮ ਅਤੇ ਬੁਖਾਰ ਨੇ ਆਪਣੇ ਪ੍ਰਭਾਵ ਹੇਠ ਲੈ ਲਿਆ ਹੈ। ਇਸੇ ਪ੍ਰਭਾਵ ਦੇ ਚੱਲਦਿਆਂ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਵੱਧ ਗਈ ਹੈ। ਬਠਿੰਡਾ ਦੇ ਜੱਚਾ-ਬੱਚਾ ਵਾਰਡ ਵਿੱਚ ਤੈਨਾਤ ਡਾਕਟਰ ਰਾਹੁਲ ਮਦਾਨ ਨੇ ਦੱਸਿਆ ਕਿ ਬਾਰਿਸ਼ ਤੋਂ ਬਾਅਦ ਸਰਕਾਰੀ ਹਸਪਤਾਲ ਦੀ ਬੱਚਿਆਂ ਦੀ ਓਪੀਡੀ ਵਿੱਚ ਵੱਡਾ ਵਾਧਾ ਹੋਇਆ ਹੈ। ਡਾਕਟਰ ਰਾਹੁਲ ਮਦਾਨ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਕੋਲ ਬੁਖਾਰ, ਖੰਘ, ਜੁਕਾਮ ਤੋਂ ਪੀੜਤ ਮਰੀਜ਼ ਜਿਆਦਾ ਆ ਰਹੇ ਹਨ।
ਮੀਂਹ ਪੈਂਣ ਤੋਂ ਬਾਅਦ ਮੌਸਮ ਵਿੱਚ ਆਈ ਤਬਦੀਲੀ (ETV Bharat (ਬਠਿੰਡਾ, ਪੱਤਰਕਾਰ)) ਖੰਘ, ਜੁਕਾਮ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ
ਬਠਿੰਡਾ ਦੇ ਜੱਚਾ ਬੱਚਾ ਹਸਪਤਾਲ ਦੇ ਡਾਕਟਰ ਰਾਹੁਲ ਮਦਾਨ ਨੇ ਦੱਸਿਆ ਕਿ ਅਜਿਹੇ ਮੌਸਮ ਵਿੱਚ ਬਾਰਿਸ਼ ਤੋਂ ਬਾਅਦ ਅਕਸਰ ਹੀ ਵਾਇਰਸ ਐਕਟੀਵੇਟ ਹੋ ਜਾਂਦੇ ਹਨ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ ਕਿਉਂਕਿ ਬੱਚਿਆਂ ਦਾ ਸਿਰ ਸਭ ਤੋਂ ਸੋਹਲ ਹੁੰਦਾ ਹੈ। ਬੱਚੇ ਜਿਆਦਾਤਰ ਅਜਿਹੇ ਮੌਸਮ ਵਿੱਚ ਨੰਗੇ ਸਿਰ ਘੁੰਮਦੇ ਰਹਿੰਦੇ ਹਨ। ਜਿਸ ਕਾਰਨ ਅਜਿਹੇ ਵਾਇਰਸ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ ਅਤੇ ਉਨ੍ਹਾਂ ਨੂੰ ਖੰਘ, ਜੁਕਾਮ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ।
ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਦਿੱਕਤ
ਡਾਕਟਰ ਰਾਹੁਲ ਮਦਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਅਜਿਹੇ ਖਾਣ-ਪੀਣ ਤੋਂ ਰੋਕਣ ਜੋ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਜਿਨਾਂ ਵਿੱਚ ਪ੍ਰਮੁੱਖ ਤੌਰ 'ਤੇ ਕੋਲਡਰਿੰਗ, ਦਹੀਂ ਅਤੇ ਹੋਰ ਠੰਡੀਆਂ ਵਸਤਾਂ ਅਜਿਹੇ ਮੌਸਮ ਵਿੱਚ ਨਹੀਂ ਖਾਣੀਆਂ ਚਾਹੀਦੀਆਂ। ਇਸ ਨਾਲ ਛਾਤੀ ਦੇ ਰੋਗ ਵੱਧਦੇ ਹਨ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਡਾਕਟਰ ਰਾਹੁਲ ਨੇ ਕਿਹਾ ਕਿ ਮੁੱਢਲੀ ਸਹਾਇਤਾ ਦੇ ਤੌਰ 'ਤੇ ਹਰ ਘਰ ਵਿੱਚ ਭਾਫ ਦੇਣ ਵਾਲੀ ਮਸ਼ੀਨ ਜਰੂਰ ਹੋਣੀ ਚਾਹੀਦੀ ਹੈ। ਜਿਸ ਵਿੱਚ ਇੰਜੈਕਸ਼ਨ ਪਾ ਕੇ ਭਾਫ ਲੈਣ ਨਾਲ ਮਨੁੱਖ ਨੂੰ ਰਾਹਤ ਮਿਲਦੀ।
ਮੀਂਹ ਪੈਂਣ ਤੋਂ ਬਾਅਦ ਮੌਸਮ ਵਿੱਚ ਆਈ ਤਬਦੀਲੀ (ETV Bharat (ਬਠਿੰਡਾ, ਪੱਤਰਕਾਰ)) ਸਭ ਤੋਂ ਵੱਧ ਠੰਡ ਦਾ ਕਹਿਰ ਸਵੇਰ ਤੇ ਸ਼ਾਮ
ਡਾਕਟਰ ਰਾਹੁਲ ਮਦਾਨ ਨੇ ਕਿਹਾ ਕਿ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਸਵੇਰ ਸ਼ਾਮ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਦਿਨ ਚੜਨ ਅਤੇ ਛਿਪਣ ਸਮੇਂ ਸਭ ਤੋਂ ਵੱਧ ਠੰਡ ਦਾ ਕਹਿਰ ਵੇਖਣ ਨੂੰ ਮਿਲਦਾ ਹੈ। ਬੰਦ ਕਮਰੇ ਵਿੱਚ ਅੰਗੀਠੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਰੂਮ ਹੀਟਰ ਦਾ ਪ੍ਰਯੋਗ ਵੀ ਦੂਰ ਤੋਂ ਕਰਨਾ ਚਾਹੀਦਾ ਅਤੇ ਉਸ ਦਾ ਤਾਪਮਾਨ ਅਜਿਹਾ ਰੱਖਣਾ ਚਾਹੀਦਾ ਹੈ ਕਿ ਉਹ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਨਾ ਕਰੇ ਕਿਉਂਕਿ ਜ਼ਿਆਦਾ ਗਰਮਾਹਟ ਵੀ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ।