ਚੰਡੀਗੜ੍ਹ: 16ਵਾਂ ਵਿੱਤ ਕਮਿਸ਼ਨ ਪੰਜਾਬ ਦਾ ਦੌਰਾ ਕਰਨ ਜਾ ਰਿਹਾ ਹੈ ਇਸ ਸਬੰਧੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਸੱਦੀ ਗਈ ਹੈ । ਦੱਸ ਦਈਏ ਕਿ ਕਮਿਸ਼ਨ ਦੇ ਮੈਂਬਰ ਆਉਣ ਵਾਲੇ ਦਿਨ ਯਾਨੀ ਕਿ 22 ਅਤੇ 23 ਜੁਲਾਈ ਨੂੰ ਸੂਬੇ ਵਿੱਚ ਹੋਣਗੇ। ਇਸ ਤੋਂ ਪਹਿਲਾਂ ਹੀ ਸੂਬਾ ਸਰਕਾਰ ਨੇ ਕਮਿਸ਼ਨ ਦੇ ਇਸ ਦੌਰੇ ਨੂੰ ਲੈ ਕੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗ ਵੀ ਰੱਖੀ ਗਈ ਹੈ। ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਕਈ ਅਧਿਕਾਰੀ ਮੌਜੂਦ ਰਹਿਣਗੇ। ਮੀਟਿੰਗ ਤਹਿਤ ਤਿਆਰੀਆਂ ਮੁਕੰਮਲ ਹਨ।
ਪੰਜਾਬ ਦੇ ਵਿਕਾਸ ਲਈ ਦੌਰਾ ਹੋਵੇਗਾ ਲਾਹੇਵੰਦ:ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਤੋਂ ਚੰਗੇ ਫੰਡ ਮਿਲਣ ਦੇ ਨਾਲ-ਨਾਲ ਸੂਬੇ ਵਿੱਚ ਚੱਲ ਰਹੇ ਪ੍ਰਾਜੈਕਟਾਂ ਨੂੰ ਵੀ ਤੇਜ਼ੀ ਮਿਲੇਗੀ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਹੈ। ਇਸ ਟੀਮ ਦੇ ਸਾਹਮਣੇ ਪੇਸ਼ਕਾਰੀ ਦੇਣ ਲਈ ਅੱਜ ਉੱਚ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ।
ਸਰਕਾਰ ਕੋਲ ਆਮਦਨ ਲਈ ਨਹੀਂ ਕੋਈ ਵੀ ਸੈਕਟਰ:ਸੂਤਰਾਂ ਮੁਤਾਬਿਕ ਪੰਜਾਬ ਕੋਲ ਪਿਛਲੇ ਸਮੇਂ ਵਿੱਚ ਸਾਧਨਾਂ ਦੀ ਘਾਟ ਦਾ ਮੁੱਦਾ ਵੀ ਕਮਿਸ਼ਨ ਨਾਲ ਮੀਟਿੰਗ ਵਿੱਚ ਉਠਾਇਆ ਜਾਵੇਗਾ। ਜੀਐਸਟੀ ਲਾਗੂ ਹੋਣ ਨਾਲ ਆਮਦਨ ਦੇ ਸਾਰੇ ਸਰੋਤ ਕੇਂਦਰ ਕੋਲ ਚਲੇ ਗਏ ਹਨ। ਇਸ ਕਾਰਨ ਸਰਕਾਰ ਨੂੰ ਵੀ ਨੁਕਸਾਨ ਹੋ ਰਿਹਾ ਹੈ। ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿ ਕਮਿਸ਼ਨ ਦੀ ਪੰਜਾਬ ਫੇਰੀ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ, ਸਰਕਾਰ ਨੂੰ ਲਗਾਤਾਰ ਹੋ ਰਹੇ ਨੁਕਸਾਨ ਦੇ ਚਲਦਿਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਅਜਿਹਾ ਕੋਈ ਸੈਕਟਰ ਨਹੀਂ ਹੈ ਜਿਸ ਤੋਂ ਸਰਕਾਰ ਨੂੰ ਆਮਦਨ ਹੋ ਸਕੇ। ਇਸ ਲਈ ਸਰਕਾਰ ਪੁਰੀ ਵਾਹ ਲਾਵੇਗੀ ਕਿ ਉਹਨਾਂ ਨੂੰ ਫੰਡ ਮਿਲਣ।
ਇਸ ਤੋਂ ਇਲਾਵਾ ਆਰਡੀਐਫ ਦੇ 6700 ਕਰੋੜ ਰੁਪਏ, ਰਾਸ਼ਟਰੀ ਸਿਹਤ ਮਿਸ਼ਨ ਫੰਡ ਦੇ 650 ਕਰੋੜ ਰੁਪਏ, ਵਿਸ਼ੇਸ਼ ਪੂੰਜੀ ਸਹਾਇਤਾ ਦੇ 1600 ਕਰੋੜ ਰੁਪਏ ਅਤੇ ਪੀਐਮ ਸ਼੍ਰੀ ਯੋਜਨਾ ਦੇ 515.55 ਕਰੋੜ ਰੁਪਏ ਸ਼ਾਮਲ ਹਨ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ 15ਵੇਂ ਵਿੱਤ ਕਮਿਸ਼ਨ ਤੋਂ 2500 ਕਰੋੜ ਰੁਪਏ ਮਿਲੇ ਸਨ। ਹਾਲਾਂਕਿ ਇਸ ਨੁੰ ਲੈਕੇ ਵਿਰੋਧੀਆਂ ਨੇ ਨਿਸ਼ਾਨੇ ਵੀ ਸਾਧੇ ਸਨ ਕਿ ਆਪਣੇ ਫਾਇਦੇ ਲਈ ਸਰਕਾਰ ਇਹਨਾਂ ਪੈਸਿਆਂ ਦਾ ਇਸਤਮਾਲ ਕਰ ਰਹੀ ਹੈ।