ਲੁਧਿਆਣਾ:ਲੁਧਿਆਣਾ ਦੀ ਸਾਊਥ ਸਿਟੀ ਕੈਨਾਲ 'ਤੇ ਦੋ ਕਾਰਾਂ ਵਿਚਾਲੇ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਸੀਸੀਟੀਵੀ 'ਚ ਵੇਖਿਆ ਜਾ ਸਕਦਾ ਹੈ ਕੇ ਇੱਕ ਕਾਰ ਬਾਈਪਾਸ ਵੱਲ ਤੋਂ ਲੁਧਿਆਣੇ ਨੂੰ ਆ ਰਹੀ ਸੀ। ਜਿਸ ਵਿੱਚ ਨਹਿਰ 'ਤੇ ਹੀ ਸਥਿਤ ਸੈਕਰਡ ਹਾਰਟ ਸਕੂਲ ਦੇ ਅਧਿਆਪਕ ਸਵਾਰ ਸਨ ਅਤੇ ਦੂਜੇ ਪਾਸੇ ਤੋਂ ਆ ਰਹੀ ਕਾਰ ਜਿਸ 'ਚ ਕੁਝ ਵਿਦਿਆਰਥੀ ਸਵਾਰ ਸਨ। ਵਿਦਿਆਰਥੀਆਂ ਦੀ ਕਾਰ ਦੀ ਦੀ ਮਾਮੂਲੀ ਗਲਤੀ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਕਾਰ ਚਾਲਕ ਨੂੰ ਸੱਟਾਂ ਵੀ ਲੱਗੀਆਂ ਹਨ।
2 ਕਾਰਾਂ ਵਿੱਚਕਾਰ ਭਿਆਨਕ ਟੱਕਰ (ETV Bharat (ਪੱਤਰਕਾਰ, ਲੁਧਿਆਣਾ)) ਮਹਿਲਾ ਅਧਿਆਪਕ ਨੂੰ ਕਾਫੀ ਸੱਟਾਂ ਵੀ ਲੱਗੀਆਂ
ਜਾਣਕਾਰੀ ਮੁਤਾਬਿਕ ਸਵਿਫਟ ਕਾਰ ਮਹਿਲਾ ਅਧਿਆਪਕ ਚਲਾ ਰਹੀ ਸੀ ਅਤੇ ਉਹ ਜਦੋਂ ਸੜਕ 'ਤੇ ਆ ਰਹੀ ਸੀ ਤਾਂ ਅਚਾਨਕ ਕਰੇਟਾ ਕਾਰ ਦੇ ਵਿੱਚ ਸਵਾਰ ਕੁਝ ਵਿਦਿਆਰਥੀਆਂ ਵੱਲੋਂ ਅਚਾਨਕ ਹੀ ਕਾਰ ਨੂੰ ਮੋੜ ਦਿੱਤਾ ਗਿਆ ਅਤੇ ਪਿਛੋ ਆ ਰਹੀ ਕਾਰ ਨੂੰ ਫੇਟ ਮਾਰ ਦਿੱਤੀ। ਜਿਸ ਕਰਕੇ ਕਾਰ ਉਛਲ ਕੇ ਡਿੱਗੀ ਕਾਰ ਦੇ ਵਿੱਚ ਸਵਾਰ ਮਹਿਲਾ ਅਧਿਆਪਕ ਨੂੰ ਕਾਫੀ ਸੱਟਾਂ ਵੀ ਲੱਗੀਆਂ ਹਨ। ਜਿਸ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਵਿਦਿਆਰਥੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਕਾਰ ਸਵਾਰ ਮੌਕੇ ਤੋਂ ਭੱਜਣ ਵਿੱਚ ਨਾਕਾਮ ਰਹੇ
ਪੁਲਿਸ ਅਧਿਕਾਰੀ ਨੇ ਨੇੜੇ-ਤੇੜੇ ਖੜੇ ਲੋਕਾਂ ਨੇ ਦੱਸਿਆ ਕਿ ਕਾਰ ਚਾਲਕਾਂ ਵੱਲੋਂ ਕਾਰ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਕਾਰ ਜਿਆਦਾ ਨੁਕਸਾਨੀ ਹੋਣ ਕਰਕੇ ਉਹ ਮੌਕੇ ਤੋਂ ਭੱਜਣ ਵਿੱਚ ਨਾਕਾਮ ਰਹੇ ਅਤੇ ਲੋਕਾਂ ਨੇ ਉਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਤਸਵੀਰਾਂ ਵੀ ਸਾਨੂੰ ਮਿਲੀਆਂ ਹਨ।