ਲੁਧਿਆਣਾ: ਦੇਸ਼ ਭਰ ਦੇ ਵਿੱਚ ਇਸ ਵਾਰ ਸਵਾਈਨ ਫਲੂ ਦੀ ਬਿਮਾਰੀ ਨੇ ਕਹਿਰ ਮਚਾਇਆ ਹੈ ਹਾਲਾਂਕਿ ਇਹ ਬਿਮਾਰੀ ਸਮੇਂ ਤੋਂ ਪਹਿਲਾਂ ਆਉਣ ਕਰਕੇ ਜੁਲਾਈ 2024 ਤੱਕ ਸਰਕਾਰੀ ਆਂਕੜੀਆਂ ਮੁਤਾਬਕ 150 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਵੀ ਲਗਾਤਾਰ ਸਵਾਈਨ ਫਲੂ ਦੇ ਆਂਕੜੇ ਵੱਧ ਰਹੇ ਹਨ ਜਿਸ ਨੂੰ ਲੈ ਕੇ ਸਿਹਤ ਮੰਤਰੀ ਵੱਲੋਂ ਬੀਤੇ ਦਿਨੀ ਪ੍ਰੈੱਸ ਕਾਨਫਰੰਸ ਕਰਕੇ ਐਡਵਾਈਜਰੀ ਵੀ ਜਾਰੀ ਕੀਤੀ ਗਈ ਹੈ।
ਇਹ ਫਲੂ ਜਾਨਲੇਵਾ
ਇਸ ਨੂੰ ਲੈ ਕੇ ਇਸੇ ਮਹਿਕਮਾ ਜਿੱਥੇ ਚੌਕਸ ਹੈ, ਉੱਥੇ ਹੀ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਐਚ ਵਨ ਐਨ 1 ਨਾਂ ਦਾ ਇਹ ਫਲੂ ਜਾਨਲੇਵਾ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਹੋਵੇ ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸ ਬਿਮਾਰੀ ਦੇ ਲੱਛਣ ਆਮ ਬਿਮਾਰੀਆਂ ਵਰਗੇ ਹਨ ਅਤੇ ਸੰਘਣੇ ਸ਼ਹਿਰਾਂ ਦੇ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ ਜਿਸ ਕਰਕੇ ਇਸ ਤੋਂ ਬਚਣ ਦੀ ਲੋੜ ਹੈ।
ਸਮੇਂ ਤੋਂ ਪਹਿਲਾਂ ਇਸ ਬਿਮਾਰੀ ਨੇ ਦਿੱਤੀ ਦਸਤਕ
ਆਈ.ਐਮ.ਏ. ਦੇ ਸਾਬਕਾ ਪ੍ਰਧਾਨ ਅਤੇ ਮੈਡੀਸਨ ਮਾਹਿਰ ਸਪੈਸ਼ਲਿਸਟ ਡਾਕਟਰ ਗੌਰਵ ਸਚਦੇਵਾ ਦੇ ਮੁਤਾਬਿਕ ਸਵਾਇਨ ਫਲੂ ਇੱਕ ਤਰ੍ਹਾਂ ਦਾ ਵਾਇਰਸ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਸੂਰ ਹੋਈ ਸੀ। ਇਹ ਬਹੁਤ ਪੁਰਾਣਾ ਵਾਇਰਸ ਦਾ ਰੂਪ ਹੈ। ਜ਼ਿਆਦਾਤਰ ਜਦੋਂ ਸਰਦੀ ਆਉਣ ਵਾਲੀ ਹੁੰਦੀ ਹੈ ਉਦੋਂ ਇਹ ਵਾਇਰਸ ਐਕਟਿਵ ਹੋ ਜਾਂਦਾ ਹੈ, ਪਰ ਇਸ ਵਾਰ ਬਾਰਿਸ਼ ਲੇਟ ਹੋਣ ਕਰਕੇ ਮੌਸਮ ਦੇ ਵਿੱਚ ਨਮੀ ਜ਼ਿਆਦਾ ਹੋ ਗਈ ਅਤੇ ਪਹਿਲਾਂ ਹੀ ਇਸ ਬਿਮਾਰੀ ਨੇ ਦਸਤਕ ਦੇ ਦਿੱਤੀ। ਪੂਰੇ ਹਿੰਦੁਸਤਾਨ ਦੇ ਵਿੱਚ ਇਸ ਦੇ ਕਾਫੀ ਘਾਤਕ ਨਤੀਜੇ ਸਾਹਮਣੇ ਆਏ ਹਨ।
ਡਾਕਟਰ ਸਚਦੇਵਾ ਨੇ ਦੱਸਿਆ ਕਿ ਹੁਣ ਤੱਕ ਕਈ ਮੌਤਾਂ ਇਸ ਬਿਮਾਰੀ ਦੇ ਨਾਲ ਹੋ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਇੱਕ ਤਰ੍ਹਾਂ ਦਾ ਫਲੂਐਜਾ ਵਾਇਰਸ ਹੀ ਹੈ ਜੋ ਕਿ ਆਪਣਾ ਰੂਪ ਹਰ ਸਾਲ ਬਦਲ ਲੈਂਦਾ ਹੈ ਇਸ ਕਰਕੇ ਇਸ 'ਤੇ ਦਵਾਈਆਂ ਵੀ ਕਾਫੀ ਸੋਚ ਸਮਝ ਕੇ ਲੈਣੀ ਪੈਂਦੀਆਂ ਹਨ।