ਹੈਦਰਾਬਾਦ ਡੈਸਕ: "ਜਿੱਥੇ ਇੱਕ ਪਾਸੇ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣੀ ਤਿਆਰੀ ਕਰ ਰਿਹਾ ਸੀ ਤਾਂ ਦੂਜੇ ਪਾਸੇ ਮਰਨ ਵਰਤ 'ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਇੱਕ ਬੋਲ 'ਤੇ ਹੀ ਨੌਜਵਾਨ ਟਰਾਲੀਆਂ ਭਰ ਕੇ ਖੌਨਰੀ ਮੋਰਚੇ 'ਤੇ ਪਹੁੰਚ ਗਏ। ਜਿਸ ਕਾਰਨ ਮੋਰਚੇ 'ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਪੁਲਿਸ ਫੋਰਸ ਨੂੰ ਚੁੱਪ ਬੈਠਣਾ ਪਿਆ"। ਇਹ ਬਿਆਨ ਜਗਜੀਤ ਸਿੰਘ ਡੱਲੇਵਾਲ ਨੇ ਦਿੱਤਾ ਹੈ। ਉਨ੍ਹਾਂ ਵੱਲੋਂ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਸਭ ਦਾ ਖੁਦ ਵੀਡੀਓ ਜਾਰੀ ਕਰ ਧੰਨਵਾਦ ਕੀਤਾ।
ਜਦੋਂ ਪੁਲਿਸ ਖਨੌਰੀ ਬਾਰਡਰ 'ਤੇ ਕਰ ਸੀ ਹਮਲੇ ਦੀ ਤਿਆਰੀ ਤਾਂ ਡੱਲੇਵਾਲ ਨੇ ਕੀਤੀ ਅਪੀਲ, ਨੌਜਵਾਨਾਂ ਦੀ ਜਾਗੀ ਜਮੀਰ, ਖਨੌਰੀ ਬਾਰਡਰ ਤੇ ਪਹੁੰਚਿਆ ਨੌਜਵਾਨਾਂ ਦਾ ਇਕੱਠ - YOUTH REACHES KHANAURI BORDER
ਜਗਜੀਤ ਸਿੰਘ ਡੱਲੇਵਾਲ ਵੱਲੋਂ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਸਭ ਦਾ ਖੁਦ ਵੀਡੀਓ ਜਾਰੀ ਕਰ ਧੰਨਵਾਦ।
Published : Dec 30, 2024, 6:38 PM IST
ਡੱਲੇਵਾਲ ਨੇ ਵੀਡੀਓ 'ਚ ਆਖਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਫੋਰਸ ਨੇ ਹਮਲੇ ਦੀ ਤਿਆਰੀ ਕਰ ਲਈ ਤਾਂ ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਮੋਰਚੇ 'ਚ ਸ਼ਾਮਿਲ ਹੋਣ ਤਾਂ ਜੋ ਮੋਰਚੇ ਨੂੰ ਬਚਾਇਆ ਜਾਵੇ। ਉਨ੍ਹਾਂ ਆਖਿਆ ਕਿ ਕੋਰਟ ਦੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਇਸੇ ਲਈ ਮੋਰਚੇ 'ਤੇ ਹਮਲੇ ਦੀ ਤਿਆਰੀ ਕੀਤੀ ਸੀ, ਪਰ ਨੌਜਵਾਨਾਂ ਦੇ ਡਰ ਕਾਰਨ ਪੁਲਿਸ ਅਜਿਹਾ ਨਹੀਂ ਕਰ ਸਕੀ।
ਕਿਸਾਨਾਂ ਨਾਲ ਗੱਲਬਾਤ ਦਾ ਸੱਦਾ
ਉਧਰ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਨੇ ਇਕ ਵਾਰ ਫਿਰ ਕਿਸਾਨਾਂ ਨੂੰ 3 ਜਨਵਰੀ ਨੂੰ ਮੀਟਿੰਗ ਦਾ ਸੱਦਾ ਹੈ। ਕਮੇਟੀ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਮੀਟਿੰਗ 3 ਜਨਵਰੀ ਨੂੰ ਸਵੇਰੇ 11 ਵਜੇ ਪੀ.ਡਬਲਯੂ.ਡੀ ਰੈਸਟ ਹਾਊਸ ਵਿਖੇ ਰੱਖੀ ਗਈ ਹੈ। ਜਿੱਥੇ ਕਮੇਟੀ ਕਿਸਾਨਾਂ ਦੇ ਮਸਲਿਆਂ ‘ਤੇ ਵਿਸਥਾਰ ਨਾਲ ਚਰਚਾ ਕਰਕੇ ਰਣਨੀਤੀ ਬਣਾਏਗੀ। ਇਸ ਤੋਂ ਪਹਿਲਾਂ ਵੀ ਕਮੇਟੀ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕੀ ਹੈ ਪਰ ਗੈਰ-ਸਿਆਸੀ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਇਸ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਪੱਤਰ ਲਿਖ ਕੇ ਕਮੇਟੀ ਨੂੰ ਵੀ ਭੇਜਿਆ ਹੈ।