ਲੁਧਿਆਣਾ:ਜਲੰਧਰ ਦੇ ਡੀਏਵੀ ਯੂਨੀਵਰਸਿਟੀ ਵਿੱਚ ਬੀਬੀਏ ਕਰ ਰਹੇ ਵਿਦਿਆਰਥੀਆਂ ਵੱਲੋਂ ਅੱਜ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਸੀਈਟੀਪੀ ਪਲਾਂਟ ਦਾ ਦੌਰਾ ਕੀਤਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਗੰਦੇ ਪਾਣੀ ਨੂੰ ਟਰੀਟ ਕੀਤਾ ਜਾਂਦਾ ਹੈ ਕਿਹੜੇ ਕਿਹੜੇ ਪ੍ਰੋਸੈਸ ਤੇ ਹੋ ਕੇ ਉਹ ਲੰਘਦਾ ਹੈ ਅਤੇ ਉਸ ਤੋਂ ਬਾਅਦ ਬਿਲਕੁਲ ਕਾਲੇ ਪਾਣੀ ਤੋਂ ਚਿੱਟਾ ਪਾਣੀ ਬਣ ਜਾਂਦਾ ਹੈ। ਇਸ ਤੋਂ ਇਲਾਵਾਂ ਵਿਦਿਆਰਥੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿਸ ਤਰ੍ਹਾਂ ਆਪਣੇ ਵਾਤਾਵਰਨ ਨੂੰ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਭਵਿੱਖ ਸੁਨਹਿਰੀ ਹੋ ਸਕੇ ਅਤੇ ਪਾਣੀ ਪ੍ਰਦੂਸ਼ਿਤ ਨਾ ਹੋਵੇ।
ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਸੀਈਟੀਪੀ ਪਲਾਂਟ ਦਾ ਦੌਰਾ (ETV Bharat (ਲੁਧਿਆਣਾ, ਪੱਤਰਕਾਰ)) ਪ੍ਰੋਜੈਕਟ ਨੂੰ ਮਿਲੀ ਹਰੀ ਝੰਡੀ
ਇਸ ਦੌਰਾਨ ਸੀਇਟੀਪੀ ਪਲਾਂਟ ਦਾ ਵਿਦਿਆਰਥੀਆਂ ਦੇ ਦੌਰਾ ਕੀਤਾ ਵਿਦਿਆਰਥੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਖੁਦ ਵੀ ਅੱਗੇ ਜਾ ਕੇ ਕਾਰੋਬਾਰੀ ਬਣਨਾ ਚਾਹੁੰਦੇ ਹਾਂ ਪਰ ਕਿਸੀ ਵੀ ਇੰਡਸਟਰੀ ਲਾਉਣ ਤੋਂ ਪਹਿਲਾਂ ਆਪਣੇ ਚੋਗਿਰਦੇ ਦਾ ਧਿਆਨ ਰੱਖਣਾ ਬੇਹਦ ਜਰੂਰੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਅੱਜ ਉਹਨਾਂ ਨੇ ਇੱਥੇ ਆ ਕੇ ਕਾਫੀ ਕੁਝ ਸਿੱਖਿਆ ਹੈ ਕਿ ਕਿਸ ਤਰ੍ਹਾਂ ਇਹ ਪਲਾਂਟ ਲਿਆਉਣ ਦੇ ਲਈ ਪ੍ਰਬੰਧਕਾਂ ਵੱਲੋਂ ਜੱਦੋ ਜਹਿਦ ਕੀਤੀ ਗਈ ਐਨਜੀਟੀ ਦੇ ਵਿੱਚ ਹਾਈਕੋਰਟ ਦੇ ਵਿੱਚ ਕੇਸ ਲੜਨੇ ਪਏ ਉਸ ਤੋਂ ਬਾਅਦ ਜਾ ਕੇ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲੀ।
ਵਾਤਾਵਰਨ ਨੂੰ ਬਚਾਉਣ ਦੇ ਵਿੱਚ ਯੋਗਦਾਨ
ਵਿਦਿਆਰਥੀ ਦੇ ਨਾਲ ਆਏ ਉਨ੍ਹਾਂ ਦੇ ਸਕੂਲ ਦੇ ਪ੍ਰੋਫੈਸਰਾਂ ਵੱਲੋਂ ਵੀ ਇਸ ਪ੍ਰੋਜੈਕਟ ਦੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਬੁੱਢੇ ਨਾਲੇ ਦਾ ਜ਼ਿਕਰ ਅਕਸਰ ਹੀ ਆਉਂਦਾ ਹੈ ਅਤੇ ਉਨ੍ਹਾਂ ਦੇ ਲਈ ਗੰਦੇ ਪਾਣੀ ਨੂੰ ਜਿੰਮੇਵਾਰ ਦੱਸਿਆ ਜਾਂਦਾ ਹੈ। ਪ੍ਰੋਫੈਸਰਾਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਅੱਜ ਉਨ੍ਹਾਂ ਦੀਆਂ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਨਹੀਂ ਕੀਤਾ ਤਾਂ ਉਹ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਯੋਗਦਾਨ ਨਹੀਂ ਪਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਉਨ੍ਹਾਂ ਨੂੰ ਇੱਥੇ ਵਿਜਿਟ ਕਰਵਾਇਆ ਗਿਆ ਹੈ। ਤਾਂ ਜੋ ਉਹ ਦੇਖ ਸਕਣ ਕਿ ਕਿਹੜੇ ਕੰਮ ਕਰਨੇ ਹਨ ਅਤੇ ਕਿਹੜੇ ਨਹੀਂ ਕਰਨੇ ਅਤੇ ਖਾਸ ਕਰਕੇ ਆਪਣੇ ਪਾਣੀ ਆਪਣੇ ਵਾਤਾਵਰਨ ਨੂੰ ਬਚਾਉਣ ਦੇ ਲਈ ਯੋਗਦਾਨ ਪਾਉਣਾ ਹੈ।
ਵਿਦਿਆਰਥੀਆਂ ਦਾ ਸਵਾਗਤ
ਉੱਥੇ ਹੀ ਦੂਜੇ ਪਾਸੇ ਇਸ ਪਲਾਂਟ ਦੇ ਪ੍ਰਬੰਧਕ ਅਤੇ ਡਾਇੰਗ ਇੰਡਸਟਰੀ ਦੇ ਮੈਂਬਰਾਂ ਨੇ ਵੀ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਚੇਅਰਮੈਨ ਅਸ਼ੋਕ ਮੱਕੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪਲਾਂਟ ਵਿਜਿਟ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਇਹ ਦੱਸਿਆ ਗਿਆ ਹੈ ਕਿ ਪਾਣੀ ਸਾਫ ਕਿਸ ਤਰ੍ਹਾਂ ਹੁੰਦਾ ਹੈ। ਉੱਥੇ ਹੀ ਦੂਜੇ ਪਾਸੇ ਕੱਪੜੇ ਰੰਗਣ ਵਾਲੀ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰ ਕਮਲ ਚੌਹਾਨ ਨੇ ਕਿਹਾ ਕਿ ਇਹ ਵਿਦਿਆਰਥੀ ਅੱਜ ਇੱਕ ਚੰਗਾ ਸੁਨੇਹਾ ਲੈ ਕੇ ਜਾਣਗੇ ਅਤੇ ਸਰਕਾਰਾਂ ਨੂੰ ਨਾਲ ਹੀ ਆਪਣੇ ਪਰਿਵਾਰਾਂ ਨੂੰ ਇਹ ਦੱਸ ਸਕਣਗੇ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਨ ਦੇ ਲਈ ਇਕੱਲੀ ਕੱਪੜੇ ਰੰਗਣ ਵਾਲੀ ਇੰਡਸਟਰੀ ਜਿੰਮੇਵਾਰ ਨਹੀਂ। ਸਗੋਂ ਉਹ ਤਾਂ ਪਾਣੀ ਨੂੰ ਟਰੀਟ ਕਰਕੇ ਬੁੱਢੇ ਨਾਲੇ ਦੇ ਵਿੱਚ ਪਾ ਰਹੇ ਹਨ।