ਪੰਜਾਬ

punjab

By ETV Bharat Punjabi Team

Published : Jul 26, 2024, 11:48 AM IST

ETV Bharat / state

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀਆਂ ਵੱਲੋਂ ਲਾਇਆ ਗਿਆ ਧਰਨਾ - Students staged a protest

Students Staged A Protest: ਅੰਮ੍ਰਿਤਸਰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਸਟੂਡੈਂਟ ਜਥੇਬੰਦੀ ਵੱਲੋਂ ਯੂਨੀਵਰਸਿਟੀ ਦੇ ਖਿਲਾਫ ਧਰਨਾ ਲਾਇਆ ਗਿਆ ਹੈ। ਧਰਨੇ ਵਿੱਚ ਤਿੰਨ ਵਿਦਿਆਰਥੀ ਭੁੱਖ ਹੜਤਾਲ 'ਤੇ ਬੈਠੇ ਹਨ। ਪੜ੍ਹੋ ਪੂਰੀ ਖ਼ਬਰ...

Students staged a protest
ਵਿਦਿਆਰਥੀਆਂ ਵੱਲੋਂ ਲਾਇਆ ਗਿਆ ਧਰਨਾ (Etv Bharat (ਅੰਮ੍ਰਿਤਸਰ, ਪੱਤਰਕਾਰ))

ਵਿਦਿਆਰਥੀਆਂ ਵੱਲੋਂ ਲਾਇਆ ਗਿਆ ਧਰਨਾ (Etv Bharat (ਅੰਮ੍ਰਿਤਸਰ, ਪੱਤਰਕਾਰ))

ਅੰਮ੍ਰਿਤਸਰ : ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਸਟੂਡੈਂਟ ਜਥੇਬੰਦੀ ਵੱਲੋਂ ਯੂਨੀਵਰਸਿਟੀ ਦੇ ਖਿਲਾਫ ਧਰਨਾ ਲਗਾ ਕੇ ਭੁੱਖ ਹੜਤਾਲ ਤੇ ਤਿੰਨ ਵਿਦਿਆਰਥੀ ਬੈਠੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਦੋ ਮੰਗਾਂ ਨੂੰ ਲੈ ਕੇ ਜਿਹੜੀਆਂ ਸੀ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ।

ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜਾ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ। ਇਹਦੇ ਵਿੱਚ ਦੋ ਅਹਿਮ ਮਸਲੇ ਸੀ ਇੱਕ ਤਾਂ ਜਿਹੜਾ ਰਿਜ਼ਰਵੇਸ਼ਨ ਦਾ ਮਸਲਾ ਸੀ ਕਿ ਰੂਰਲ ਏਰੀਆ ਨੂੰ ਜਿਹੜਾ 7% ਕੋਟਾ ਦਿੱਤਾ ਜਾਂਦਾ ਸੀ। ਉਸ ਦੇ ਨਾਲ ਹੀ 3% ਜਿਹੜਾ ਬਾਰਡਰ ਏਰੀਆ ਉਹਨੂੰ ਇਹ ਕੋਟਾ ਮਿਲਦਾ ਸੀ ਜਿਹੜਾ 2% ਕੋਟਾ ਸੀ, ਜਿਹੜੇ 1984 ਦੇ ਵਿਕਟਮ ਜਿਹੜੇ ਪਰਿਵਾਰ ਸੀ। ਉਨ੍ਹਾਂ ਨਾਲ ਮਿਲਦਾ ਟੋਟਲ 12% ਕੋਟਾ ਸੀ।

ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ: ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਇਹਨੂੰ ਸਾਰਾ ਐਕਸ ਸਰਵਿਸ ਮੈਨ ਦੇ ਵਿੱਚ ਕਨਵਰਟ ਕਰ ਦਿੱਤਾ। ਸਾਡੀ ਮੰਗ ਇਹ ਹੈ ਕਿ ਯੂਨੀਵਰਸਿਟੀ ਜਦੋਂ ਬਣੀ ਸੀ ਪਿੰਡਾਂ ਦੇ ਕਰਕੇ ਹੀ ਬਣੀ ਸੀ, ਬਾਰਡਰ ਏਰੀਆ ਕਰਕੇ ਬਣੇ ਸੀ। ਜਿਹੜੇ ਕਿ ਪਿੰਡਾਂ ਦੇ ਲੋਕ ਆਮ ਪਰਿਵਾਰਾਂ ਦੇ ਬੱਚੇ ਹਾਂ ਉਹ ਪੜ੍ਹ ਸਕਣ ਤੇ ਇੱਕ ਚੰਗੀ ਵਿਦਿਆ ਲੈ ਕੇ ਇਹ ਸਮਾਜ 'ਤੇ ਚੰਗੀ ਸੇਧ ਦੇ ਸਕਣ। ਪਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਸੱਭ ਕੁਝ ਨੂੰ ਖਤਮ ਕਰ ਦਿੱਤਾ ਗਿਆ।

ਉੱਥੇ ਜਿਹੜਾ ਦੂਸਰਾ ਮਸਲਾ ਹੈ ਜਿਹੜੀਆਂ ਫੀਸਾਂ ਜਿਹੜਾ ਲਗਾਤਾਰ ਵਾਧਾ ਕੀਤਾ ਜਾ ਰਿਹਾ। ਹਰ ਸਾਲ ਜਿਹੜਾ ਪਿਛਲੇ ਕਈ ਸਾਲਾਂ ਤੋਂ ਹਰੇਕ ਸਾਲ 5% ਜਿਹੜਾ ਹਰ ਸਾਲ ਫੀਸ ਬਿਨਾਂ ਕਿਸੇ ਕਾਰਨ ਤੋਂ ਵਧਾ ਦਿੱਤੀ ਜਾਂਦੀ ਹੈ। ਇਦਾਂ ਦੇ ਕਦੀ ਸੋਨਾ ਵੀ ਮਹਿੰਗਾ ਨਹੀਂ ਹੋ ਰਿਹਾ, ਜਿੱਦਾਂ ਇਹ ਫੀਸਾਂ ਨੂੰ ਵਧਾ ਰਹੇ ਹਨ। ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀਆਂ ਕਿ ਦੋ ਵੱਡੀਆਂ ਸਰਕਾਰੀ ਯੂਨੀਵਰਸਿਟੀਆਂ ਹਨ। ਤੁਸੀਂ ਸਮਝ ਲਓ ਵੀ ਜਿੱਥੇ ਇੱਕ ਕੋਰਸ ਦੀ ਫੀਸ 25000 ਰੂਪਏ ਹੈ।

ਸਾਜਿਸ਼ ਦੇ ਤਹਿਤ ਇਹ ਕੋਟਾ ਖਤਮ ਕੀਤਾ:ਪਟਿਆਲੇ ਯੂਨੀਵਰਸਿਟੀ ਅਤੇ ਉਸੇ ਕੋਰਸ ਦੀ ਫੀਸ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 60 ਹਜਾਰ ਰੁਪਏ ਦੇ ਕੋਲ ਹੈ। ਮਤਲਬ 100 ਗੁਣਾ ਤੋਂ ਵੱਧ ਦਾ ਜਿਹੜਾ ਵਾਧਾ ਫੀਸ ਵਿੱਤ ਹੋਇਆ ਹੈ। ਜਿਹੜੀ ਬੱਚੇ ਇੱਥੇ ਭਰ ਰਿਹਾ ਹੈ ਇਹਦਾ ਸਿਰਫ ਇੱਕੋ-ਇੱਕ ਕਾਰਨ ਹੈ ਕਿ ਇਹ ਜਿਹੜੇ ਲੋਕ ਆ ਇਹ ਸਰਕਾਰਾਂ ਜਾਂ ਜਿਹੜੀਆਂ ਅਥੋਰਟੀਸ ਚਾਹੁੰਦੀਆਂ ਕਿ ਆਮ ਪਰਿਵਾਰਾਂ ਦੇ ਬੱਚੇ ਨਾ ਪੜ੍ਹ ਸਕਣ। ਇਸ ਸਾਜਿਸ਼ ਦੇ ਤਹਿਤ ਇਹ ਕੋਟਾ ਖਤਮ ਕੀਤਾ ਗਿਆ ਹੈ। ਸਾਡੀ ਬੜੀ ਸਿੱਧੀ ਸਪਸ਼ਟ ਮੰਗ ਆ ਕਿ ਇਹ ਜੋ ਕੋਟਾ ਹੈ ਇਸਨੂੰ ਦੁਬਾਰਾ ਬਹਾਲ ਕੀਤਾ ਜਾਵੇ।

ਉੱਥੇ ਜਿਹੜਾ ਇਸ ਸਾਲ ਜਿਹੜਾ 5% ਫੀਸ ਦੇ ਵਿੱਚ ਵਾਧਾ ਹੋਇਆ ਉਹਨੂੰ ਵਾਪਸ ਲਿਆ ਜਾਵੇ ਕਿਉਂਕਿ ਪਿੱਛੇ ਕਾਫੀ ਲੰਬੇ ਸਮੇਂ ਤੋਂ ਗੱਲਬਾਤ ਦੇ ਦੌਰ ਜਾਰੀ ਰਿਹਾ। ਪਰ ਕਿਸੇ ਵੀ ਨਤੀਜੇ ਦੀ ਗੱਲ ਨਹੀਂ ਪਹੁੰਚੀ। ਕੱਲ ਗਵਰਨਰ ਪੰਜਾਬ ਵੀ ਜਿਹੜੇ ਇੱਥੇ ਆਏ ਸੀ, ਉਨ੍ਹਾਂ ਨੂੰ ਮਿਲਨ ਦੀ ਅਸੀਂ ਕੋਸ਼ਿਸ਼ ਕੀਤੀ ਸੀ। ਸਾਰਾ ਦਿਨ ਇਹ ਪ੍ਰਸ਼ਾਸਨ ਦੇ ਨਾਲ ਖਿੱਚੋਤਾਣ ਦੇ ਕਸ਼ਮਕਸ਼ ਚੱਲਦੀ ਰਹੀ ਉਹ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣਾ ਪੂਰਾ ਜੋਰ ਲਾ ਕੇ ਵਿਦਿਆਰਥੀਆਂ ਨੂੰ ਗਵਰਨਰ ਨੂੰ ਵੀ ਮਿਲਨ ਦਿੱਤਾ ਜਾਵੇ।

ਸਰਕਾਰ ਦੀਆਂ ਅਥੋਰਟੀ ਸਾਡੀਆਂ ਮੰਗਾਂ ਨਹੀਂ ਮੰਨਦੀਆਂ: ਇੱਕ ਪਾਸੇ ਭਗਵੰਤ ਮਾਨ ਸਾਹਿਬ ਅਤੇ ਦੂਜੇ ਪਾਸੇ ਗਵਰਨਰ ਸਾਹਿਬ ਦੇ ਵਿੱਚ ਲੜਾਈ ਚੱਲ ਰਹੀ ਹੈ। ਇਹ ਭਗਵਾਨ ਸਾਹਿਬਾਨ ਦੇ ਵੀ ਮੈਂ ਚਾਂਸਲਰ ਬਣਨਾ ਯੂਨੀਵਰਸਿਟੀਆਂ ਦੇ ਗਵਰਨਰ ਸਾਹਿਬ ਕਹਿੰਦੇ ਮੈਂ ਰਹਿਣਾ ਚਾਂਸਲਰ ਪਰ ਜਿੰਨਾਂ ਦਾ ਚਾਂਸਲਰ ਲੱਗਣਾ ਹੈ। ਕਿਸੇ ਕੋਲ ਵੀ ਉਨ੍ਹਾਂ ਦੀ ਫਰਿਆਦ ਸੁਣਨ ਦਾ ਟਾਈਮ ਨਹੀਂ ਹੈ ਤੇ ਅਸੀਂ ਵਿਦਿਆਰਥੀ ਜਥੇਬੰਦੀ ਸਾਡੇ ਵੱਲੋਂ ਤਿੰਨ ਵਿਦਿਆਰਥੀਆਂ ਹਨ ਜਿਹੜੀ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਹ ਅਣਮਿੱਥੇ ਸਮੇਂ ਤੱਕ ਹੋਵੇਗੀ ਜਿੰਨਾ ਚਿਰ ਸਰਕਾਰ ਦੀਆਂ ਅਥੋਰਟੀਆਂ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਅਸੀਂ ਇੱਥੋਂ ਹੜਤਾਲ ਜਾਰੀ ਰੱਖਾਂਗੇ।

ABOUT THE AUTHOR

...view details