ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਦੁਕਾਨਦਾਰ ਵਿਚਕਾਰ ਹੱਥੋਪਾਈ (ETV Bharat (ਪੱਤਰਕਾਰ, ਸ੍ਰੀ ਮੁਕਤਸਰ ਸਾਹਿਬ)) ਸ੍ਰੀ ਮੁਕਤਸਰ ਸਾਹਿਬ:ਜ਼ਿਲ੍ਹੇਵਿੱਚ ਕੋਟਪਾ ਐਕਟ ਅਧੀਨ ਦੁਕਾਨਦਾਰ ਦਾ ਚਲਾਨ ਕਰਨ ਗਏ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਦੁਕਾਨਦਾਰ ਦੀ ਹੱਥੋਪਾਈ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਦਕਿ ਦੋਵੇ ਧਿਰਾਂ ਇੱਕ ਦੂਜੇ ਨੂੰ ਕਸੂਰਵਾਰ ਦੱਸ ਰਹੀਆਂ ਹਨ।
ਸਿਹਤ ਵਿਭਾਗ ਦੇ ਮੁਲਾਜ਼ਮ ਦੁਕਾਨਾਂ ਉੱਤੇ ਚੈਕਿੰਗ
ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਉਤੇ ਕੋਟਪਾ ਐਕਟ ਅਧੀਨ ਸਿਹਤ ਵਿਭਾਗ ਦੇ ਮੁਲਾਜ਼ਮ ਦੁਕਾਨਾਂ ਉਤੇ ਚੈਕਿੰਗ ਕਰਨ ਗਏ ਸੀ, ਤਾਂ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਕਰਿਆਨੇ ਦੀ ਦੁਕਾਨ ਉੱਤੇ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੁਕਾਨ ਦੀ ਚੈਕਿੰਗ ਕੀਤੀ ਤਾਂ ਇਕ ਦੁਕਾਨ ਤੇ ਉਨ੍ਹਾਂ ਨੂੰ ਸਿਗਰਟ ਬੀੜੀ ਦੇ ਬੰਡਲ ਬਰਾਮਦ ਹੋਏ।
ਦੁਕਾਨਦਾਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਹੱਥੋਪਾਈ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਚਲਾਨ ਕੱਟਣ ਲਈ ਕਿਹਾ ਤਾਂ ਇਸ ਦੌਰਾਨ ਦੁਕਾਨਦਾਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿਚ ਹੱਥੋਪਾਈ ਹੋ ਗਈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਕਿ ਦੁਕਾਨਦਾਰ ਨੇ ਉਨ੍ਹਾਂ ਉਤੇ ਚਲਾਨ ਸਬੰਧੀ ਸੁਣ ਕੇ ਹਮਲਾ ਕਰ ਦਿੱਤਾ, ਜਦਕਿ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਦੇ ਅਧਿਕਾਰੀ ਸਰਕਾਰੀ ਗੱਡੀ ਉੱਤੇ ਨਹੀਂ ਸਿਰਫ਼ ਮੋਟਰਸਾਈਕਲਾਂ ਉੱਤੇ ਆਏ ਸਨ।
ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ
ਉਨ੍ਹਾਂ ਨੇ ਅਧਿਕਾਰੀਆਂ ਨੂੰ ਪੁੱਛਿਆ ਕਿ ਉਹ ਕੌਣ ਹਨ ਤਾਂ ਉਨ੍ਹਾਂ ਨੇ ਆਪਣਾ ਪਛਾਣ ਪੱਤਰ ਨਹੀਂ ਦਿਖਾਇਆ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਸਰਕਾਰੀ ਅਧਿਕਾਰੀ ਨਹੀਂ ਹੋ ਸਕਦੇ, ਤਾਂ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਫਿਰ ਮੁਲਾਜ਼ਮਾਂ ਵਲੋਂ ਵੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਗਈ, ਤਾਂ ਇਸ ਖਿੱਚੋ ਧੂਹ ਵਿੱਚ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਆਪਸ ਵਿੱਚ ਝੜਪ ਪਏ।
ਅਧਿਕਾਰੀਆਂ ਖਿਲਾਫ ਕਾਰਵਾਈ
ਦੁਕਾਨਦਾਰ ਦੀ ਪਤਨੀ ਨੇ ਕਿਹਾ ਕਿ ਉਹ ਤੇ ਉਸ ਦਾ ਪਤੀ ਕਰਿਆਨੇ ਦੀ ਦੁਕਾਨ ਕਰਦੇ ਹਨ ਤੇ ਉਨ੍ਹਾਂ ਦਾ ਘਰ ਵੀ ਦੁਕਾਨ ਵਿੱਚ ਹੀ ਹੀ ਜਦੋਂ ਚਾਰ ਵਿਅਕਤੀ ਆਏ ਤਾਂ ਉਨ੍ਹਾਂ ਨੇ ਚਲਾਨ ਕੱਟਣ ਦੀ ਗੱਲ ਕਹੀ। ਅਸੀਂ ਕਿਹਾ ਚਲਾਨ ਕਿਉ ਕੱਟ ਰਹੇ, ਤਾਂ ਇੱਕ ਮੁਲਾਜ਼ਮ ਦੁਕਾਨ ਵਿੱਚ ਲੱਗੇ ਪਰਦੇ ਵਿਚੋਂ ਉਨ੍ਹਾਂ ਦੇ ਘਰ ਵੱਲ ਦੇਖਣ ਲੱਗ ਗਿਆ। ਉਨ੍ਹਾਂ ਨੇ ਜਦੋਂ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਹ ਪੁੱਠਾ ਸਿੱਧਾ ਬੋਲਣ ਲੱਗ ਗਏ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਮਾਮਲੇ ਦੀ ਜਾਂਚ
ਉਧਰ ਥਾਣਾ ਸਿਟੀ ਦੇ ਐਸਐਚਓ ਜਸਕਰਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਜਾਂਚ ਵਿੱਚ ਆਵੇਗਾ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਕੋਟਾਪਾ ਐਕਟ (Cotpa Act)
ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ, 2003 ਜਾਂ ਸੀਓਟੀਪੀਏ, 2003 ਭਾਰਤ ਦੀ ਸੰਸਦ ਦਾ ਇੱਕ ਐਕਟ ਹੈ ਜੋ 2003 ਵਿੱਚ ਭਾਰਤ ਵਿੱਚ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਉਤਪਾਦਨ, ਸਪਲਾਈ ਅਤੇ ਵੰਡ ਦੇ ਵਪਾਰ ਅਤੇ ਵਣਜ ਨੂੰ ਮਨਾਹੀ ਅਤੇ ਨਿਯੰਤ੍ਰਿਤ ਕਰਨ ਲਈ ਲਾਗੂ ਕੀਤਾ ਗਿਆ ਹੈ।