ਪੰਜਾਬ

punjab

ਲੁਧਿਆਣਾ ਦੀ ਧਾਂਦਰਾ ਰੋਡ 'ਤੇ ਚੱਲੀ ਗੋਲੀ, ਪੁਲਿਸ 'ਤੇ ਲੱਗੇ ਫਾਇਰ ਕਰਨ ਦੇ ਇਲਜ਼ਾਮ, ਡੀਸੀਪੀ ਨੇ ਦਿੱਤੀ ਸਫਾਈ - Shot fired in Ludhiana

By ETV Bharat Punjabi Team

Published : Sep 12, 2024, 4:50 PM IST

Shot fired in Ludhiana : ਲੁਧਿਆਣਾ ਦੀ ਧਾਂਦਰਾ ਰੋਡ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਪੀੜਤ ਪਰਿਵਾਰ ਨੇ ਪੁਲਿਸ 'ਤੇ ਇਲਜ਼ਾਮ ਲਾਏ ਹਨ ਕਿ ਪੁਲਿਸ ਨੇ ਕੁਝ ਵੀ ਜਾਣੇ ਤੋਂ ਬਿਨਾਂ ਉਹਨਾਂ ਦੇ ਘਰ ਦੇ ਜੀਅ 'ਤੇ ਗੋਲੀ ਚਲਾਈ ਹੈ।

Shots fired on Dhandra Road of Ludhiana, allegations of firing on police, DCP cleared
ਲੁਧਿਆਣਾ ਦੀ ਧਾਂਦਰਾ ਰੋਡ 'ਤੇ ਚੱਲੀ ਗੋਲੀ, ਪੁਲਿਸ 'ਤੇ ਲੱਗੇ ਫਾਇਰ ਕਰਨ ਦੇ ਇਲਜ਼ਾਮ, ਡੀਸੀਪੀ ਨੇ ਦਿੱਤੀ ਸਫਾਈ (ETV Bharat (ਪੱਤਰਕਾਰ,ਲੁਧਿਆਣਾ))

ਲੁਧਿਆਣਾ ਦੀ ਧਾਂਦਰਾ ਰੋਡ 'ਤੇ ਚੱਲੀ ਗੋਲੀ (ETV Bharat (ਪੱਤਰਕਾਰ,ਲੁਧਿਆਣਾ))
ਲੁਧਿਆਣਾ : ਧਾਂਦਰਾ ਰੋਡ 'ਤੇ ਅੱਜ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਉਦੋਂ ਚੱਲੀ ਜਦੋਂ ਸੀ ਆਈ ਏ 1 ਲੁਧਿਆਣਾ ਦੀ ਟੀਮ ਮੁਨੀਸ਼ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕਰਨ ਆਈ ਸੀ ਅਤੇ ਜਦੋਂ ਪਰਿਵਾਰ ਨੇ ਦਰਵਾਜ਼ਾ ਨਾ ਖੋਲਿਆ ਤਾਂ ਪੁਲਿਸ ਨੇ ਨਾਲ ਦੇ ਘਰ ਚ ਦਾਖਿਲ ਹੋ ਕੇ ਅੰਦਰ ਆਏ। ਇਸ ਦੌਰਾਨ ਪਰਿਵਾਰ ਨਾਲ ਧੱਕਾ ਕੀਤਾ ਗਿਆ ਤਾਂ ਪਰਿਵਾਰ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਨੇ ਸਾਡੇ 'ਤੇ ਪਹਿਲਾਂ ਲਾਠੀਚਾਰਜ ਕੀਤਾ ਅਤੇ ਫਿਰ ਪੁਲਿਸ ਨੇ ਗੋਲੀਆਂ ਚਲਾਈਆਂ। ਉਹਨਾਂ ਨੇ ਕਿਹਾ ਕਿ ਇੱਕ ਗੋਲੀ ਪਰਿਵਾਰ ਦੇ ਇਹ ਇੱਕ ਮੈਂਬਰ ਨੂੰ ਲੱਗੀ ਹੈ। ਜਿਸ ਨੂੰ ਹਸਪਤਾਲ ਦੇ ਵਿੱਚ ਦਖਲ ਕਰਵਾਇਆ ਗਿਆ ਹੈ। ਜਦੋਂ ਕਿ ਦੂਜੇ ਪਾਸੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕ੍ਰੋਸ ਫਾਇਰਿੰਗ ਹੋਈ ਹੈ। ਪੁਲਿਸ ਨੇ ਦਿੱਤੀ ਸਫਾਈਉਥੇ ਹੀ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਲੁਧਿਆਣਾ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਹੈ ਕਿ ਮੁਲਜ਼ਮਾਂ ਦਾ ਅਸੀਂ ਪੁਰਾਣਾ ਰਿਕਾਰਡ ਖੰਗਾਲ ਰਹੇ ਹਾਂ। ਉਹਨਾਂ ਕਿਹਾ ਕਿ ਪਹਿਲਾਂ ਵੀ ਹਰਿਆਣਾ ਦੀ ਪੁਲਿਸ ਆ ਕੇ ਇਸ ਘਰ ਅਤੇ ਨੇੜੇ ਤੇੜੇ ਛਾਪੇਮਾਰੀ ਕਰ ਚੁੱਕੀ ਹੈ। ਇਸੇ ਇਤਲਾਹ 'ਤੇ ਸੀਆਈਏ ਦੀ ਟੀਮਾਂ ਗਈਆਂ ਸਨ ਅਤੇ ਇਸ ਦੌਰਾਨ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਪੁਲਿਸ ਤੇ ਮੁਲਜ਼ਮ ਵੱਲੋਂ ਫਾਇਰਿੰਗ ਕੀਤੀ ਗਈ।

ਜਿਸ ਦੇ ਕਰੋਸ ਫਾਇਰਿੰਗ ਕਰਦੇ ਹੋਏ ਪੁਲਿਸ ਨੇ ਜਵਾਬ ਦਿੱਤਾ ਅਤੇ ਇੱਕ ਸ਼ਖਸ਼ ਜਖਮੀ ਹੋ ਗਿਆ ਉਹਨਾਂ ਕਿਹਾ ਕਿ ਸਾਡਾ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ ਹੈ। ਜਿਸ ਦੇ ਸਿਰ 'ਤੇ ਸੱਟ ਲੱਗੀ ਹੈ। ਹਾਲਾਂਕਿ ਉਸ ਨੂੰ ਗੋਲੀ ਨਹੀਂ ਮਾਰੀ ਉਸ ਦੇ ਸਿਰ ਤੇ ਡੰਡਾ ਮਾਰਿਆ ਹੈ। ਉਹਨਾਂ ਕਿਹਾ ਕਿ ਇਹ ਮੁਲਜ਼ਮ ਹਨ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ ਇੱਕ 32 ਬੋਰ ਦਾ ਪਿਸਤੋਲ ਵੀ ਬਰਾਮਦ ਕੀਤਾ ਗਿਆ ਹੈ। ਜਿਸ ਨਾਲ ਫਾਇਰਿੰਗ ਕੀਤੀ ਗਈ ਸੀ।


ਪਰਿਵਾਰ ਨੇ ਪੁਲਿਸ ਪਾਰਟੀ 'ਤੇ ਲਾਏ ਇਲਜ਼ਾਮ

ਹਾਲਾਂਕਿ ਪਰਿਵਾਰ ਨੇ ਕਿਹਾ ਕਿ ਗ੍ਰਿਫਤਾਰ ਮਨੀਸ਼ ਨੂੰ ਕਰਨ ਆਏ ਸਨ ਅਤੇ ਗੋਲੀ ਰਾਹੁਲ ਦੇ ਲੱਗੀ ਹੈ। ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਪੂਰੇ ਹੀ ਪਰਿਵਾਰ ਦੇ ਉੱਤੇ ਸ਼ੱਕ ਸੀ ਹਾਲਾਂਕਿ ਪੁਲਿਸ ਇਹ ਸਾਫ ਨਹੀਂ ਕਰ ਪਾਈ ਹੈ ਕਿ ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ ਗਏ ਸੀ, ਪਰ ਇਹ ਜਰੂਰ ਕਿਹਾ ਹੈ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ। ਪਿੰਡ ਦੇ ਸਰਪੰਚ ਨੇ ਪੁਲਿਸ ਪਾਰਟੀ 'ਤੇ ਹੀ ਇਲਜ਼ਾਮ ਲਗਾਏ ਹਨ ਉਹਨਾਂ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਆ ਕੇ ਪਹਿਲਾਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details