ਅੰਮ੍ਰਿਤਸਰ:ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਉਣ ਦੇ ਉੱਤੇ ਆਪਣੇ ਆਪ ਨੂੰ ਕਾਫੀ ਕੱਲ੍ਹਿਆਂ ਮਹਿਸੂਸ ਕਰਦੇ ਹਨ ਪਰ ਇਸ ਸਮਾਜ ਅਤੇ ਨਾਰੀ ਸ਼ਕਤੀ ਦੀ ਅੱਜ ਇੱਕ ਅਜਿਹੀ ਮਿਸਾਲ ਵਜੋਂ ਜਾਣੀ ਇਕ ਅਜਿਹੀ ਔਰਤ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਜਿੰਨਾਂ ਨੇ ਕਰੀਬ 17 ਸਾਲ ਪਹਿਲਾਂ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਖੁਦ ਸੰਭਾਲਿਆ ਅਤੇ ਲੰਬੇ ਸੰਘਰਸ਼ ਦੇ ਨਾਲ-ਨਾਲ ਬੇਹੱਦ ਤੰਗੀਆਂ ਦੇ ਦਿਨ ਵੇਖਦੇ ਹੋਏ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਅਤੇ ਹਰ ਉਹ ਜਿੰਮੇਵਾਰੀ ਪੂਰੀ ਕੀਤੀ ਜੋ ਇੱਕ ਪਿਤਾ ਨੇ ਕਰਨੀ ਸੀ।
ਦੂਰ-ਦੂਰ ਤੱਕ ਹਨ ਇੰਨਾਂ ਛੋਲੇ ਭਟੂਰਿਆਂ ਦੇ ਚਰਚੇ (ETV Bharat (ਅੰਮ੍ਰਿਤਸਰ, ਪੱਤਰਕਾਰ)) ਦੂਰ-ਦੂਰ ਤੋਂ ਛੋਲੇ ਭਟੂਰੇ ਖਾਣ ਆਉਂਦੇ ਹਨ ਲੋਕ
ਜੀ ਹਾਂ, ਤਸਵੀਰਾਂ ਵਿੱਚ ਦਿਖਾਈ ਦੇ ਰਹੇ ਇਸ ਮਾਤਾ ਦਾ ਨਾਮ ਸ਼ਾਂਤੀ ਦੇਵੀ ਹੈ, ਜਿਨ੍ਹਾਂ ਨੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਬੰਦ ਹੋਈ ਛੋਲੇ ਭਟੂਰਿਆਂ ਦੀ ਰੇਹੜੀ ਨੂੰ ਮੁੜ ਸ਼ੁਰੂ ਕੀਤਾ ਅਤੇ ਦਿਨ ਰਾਤ ਮਿਹਨਤ ਕਰਦੇ ਹੋਏ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਸ਼ਾਂਤੀ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਛੋਲੇ ਭਟੂਰਿਆਂ ਦੀ ਇੱਕ ਪਲੇਟ ਦਾ ਰੇਟ ਪਹਿਲਾਂ 10 ਰੁਪਏ ਸੀ ਅਤੇ ਮਹਿੰਗਾਈ ਦੇ ਵੱਧਣ ਨਾਲ 20 ਰੁਪਏ ਦੀ ਇੱਕ ਪਲੇਟ ਕਰ ਦਿੱਤੀ ਗਈ ਸੀ ਅਤੇ ਹੁਣ ਹੋਰ ਮਹਿੰਗਾਈ ਹੋਣ ਕਰਕੇ ਇੱਕ ਪਲੇਟ 30 ਰੁਪਏ ਹੋ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਵੱਲੋਂ ਬਣਾਏ ਜਾਂਦੇ ਛੋਲੇ ਭਟੂਰਿਆਂ ਨੂੰ ਖਾਣ ਦੇ ਲਈ ਦੂਰ-ਦੂਰ ਤੋਂ ਲੋਕ ਇਨ੍ਹਾਂ ਦੇ ਕੋਲ ਆਉਂਦੇ ਹਨ ਇਥੇ ਕਈ ਅਜਿਹੇ ਲੋਕ ਹਨ ਜੋ ਕਰੀਬ ਦੋ ਦਹਾਕੇ ਪਹਿਲਾਂ ਇਨ੍ਹਾਂ ਦੇ ਪਤੀ ਕੋਲੋਂ ਇਸ ਰੇਹੜੀ ਤੋਂ ਛੋਲੇ ਭਟੂਰੇ ਖਾਂਦੇ ਹੁੰਦੇ ਸਨ।
ਤਾਂ ਆਓ ਤੁਹਾਨੂੰ ਮਿਲਵਾਉਂਦੇ ਆ ਸ਼ਾਂਤੀ ਦੇਵੀ ਦੇ ਨਾਲ ਕੀ ਕਹਿਣਾ, ਉਨ੍ਹਾਂ ਦਾ ਕੰਮ ਪ੍ਰਤੀ ਅਤੇ ਕਿਵੇਂ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਜਿੰਮੇਵਾਰੀ ਸੰਭਾਲ ਕੇ ਇਸ ਕੰਮ ਨੂੰ ਕਿਵੇਂ ਸ਼ੁਰੂ ਕੀਤਾ ਅਤੇ ਨਾਲ ਹੀ ਤੁਹਾਨੂੰ ਸੁਣਾਉਦੇ ਆ ਕਿ ਇੱਥੇ ਆਉਣ ਵਾਲੇ ਗ੍ਰਾਹਕ ਇਨ੍ਹਾਂ ਛੋਲੇ ਭਟੂਰਿਆਂ ਦੇ ਸਵਾਦ ਬਾਰੇ ਕੀ ਕਹਿੰਦੇ ਹਨ।
ਪਤੀ ਦੀ ਮੌਤ ਤੋਂ ਬਾਅਦ ਵੀ ਪਤਨੀ ਨੇ ਮੰਨੀ ਹਾਰ (ETV Bharat (ਅੰਮ੍ਰਿਤਸਰ, ਪੱਤਰਕਾਰ)) ਇੰਨਾਂ ਦੀ ਮਿਹਨਤ ਨੂੰ ਸਲਾਮ
ਗ੍ਰਾਹਕਾਂ ਦਾ ਕਹਿਣਾ ਹੈ ਕਿ ਇੰਨਾਂ ਦੇ ਛੋਲਿਆਂ ਦਾ ਸੁਆਦ ਬਹੁਤ ਹੀ ਵਧੀਆ ਹੈ। ਉਹ ਜਦੋਂ ਵੀ ਇੱਥੋ ਦੀ ਲੰਘਦੇ ਹਨ, ਉਹ ਇੱਥੋ ਹੀ ਛੋਲੇ ਭਟੂਰੇ ਖਾ ਕੇ ਹੀ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਛੋਲੇ ਭਟੂਰੇ ਖਾਂਦਿਆਂ 2 ਢਾਈ ਸਾਲ ਹੋ ਗਏ ਹਨ। ਕਿਹਾ ਕਿ ਇੰਨਾਂ ਦਾ ਇਹ ਕੰਮ ਬਹੁਤ ਵਧੀਆਂ ਹੈ। ਗ੍ਰਾਹਕ ਨੇ ਦੱਸਿਆ ਹੈ ਕਿ ਸ਼ਾਂਤੀ ਦੇਵੀ ਦੇ ਪਤੀ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਵੀ ਸ਼ਾਂਤੀ ਦੇਵੀ ਨੇ ਆਪਣੇ ਪਤੀ ਦਾ ਕੰਮ ਬੜੀ ਹੀ ਇਮਾਨਦਾਰੀ ਨਾਲ ਸੰਭਾਲਿਆਂ ਹੈ। ਇਹ ਵੀ ਆਪਣੇ ਪਤੀ ਦੇ ਵਾਂਗ ਮਿਹਨਤ ਕਰ ਰਹੀ ਹੈ। ਦੱਸਿਆ ਕਿ ਛੋਲੇ ਭਟੂਰੇ ਬਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ, ਸਾਰਾ ਕੰਮ ਇਹ ਬਹੁਤ ਵੀ ਸਾਫ-ਸਫਾਈ ਨਾਲ ਕਰਦੇ ਹਨ। ਗ੍ਰਾਹਕਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਹ ਇੰਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਨ। ਨਾਲ ਹੀ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇੰਨਾਂ ਕੋਲ ਵੱਧ ਤੋਂ ਵੱਧ ਲੋਕ ਆਓ ਅਤੇ ਛੋਲੇ ਭਟੂਰੇ ਖਾ ਕੇ ਜਾਓ ਤਾਂ ਕਿ ਇੰਨਾਂ ਦੀ ਹੋਰ ਤਰੱਕੀ ਹੋ ਸਕੇ, ਪਰਿਵਾਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਸਕੇ।