ਪੰਜਾਬ

punjab

ETV Bharat / state

20 ਘੰਟੇ ਬੀਤ ਜਾਣ 'ਤੇ ਵੀ ਲਾਪਤਾ ਬਿਆਸ ਵਿੱਚ ਡੁੱਬੇ ਚਾਰ ਨੌਜਵਾਨ, ਗੋਤਾਂਖੋਰਾਂ ਵੱਲੋਂ ਭਾਲ ਜਾਰੀ - Four youth drowned in Beas river

FOUR YOUTH DROWNED IN BEAS RIVER: ਬੀਤੇ ਦਿਨ ਐਤਵਾਰ ਨੂੰ ਅੰਮ੍ਰਿਤਸਰ ਦੇ ਬਿਆਸ ਦਰਿਆ ਵਿੱਚ ਜਲੰਧਰ ਤੋਂ 4 ਸ਼ਰਧਾਲੂ ਮੂਰਤੀ ਵਿਸਰਜਨ ਕਰਨ ਆਏ ਪਾਣੀ ਵਿੱਚ ਡੁੱਬ ਗਏ ਸਨ। ਅੱਜ (ਸੋਮਵਾਰ ਨੂੰ) ਵੀ ਕਰੀਬ 20 ਘੰਟੇ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਪ੍ਰਸ਼ਾਸਨਿਕ ਟੀਮਾਂ ਲਗਾਤਾਰ ਕੋਸ਼ਿਸ਼ ਦੇ ਵਿੱਚ ਜੁੱਟੀਆਂ ਹੋਈਆਂ ਹਨ। ਪੜ੍ਹੋ ਪੂਰੀ ਖ਼ਬਰ...

FOUR YOUTH DROWNED IN BEAS RIVER
ਲਾਪਤਾ ਨੌਜਵਾਨਾਂ ਦਾ ਨਹੀਂ ਚੱਲ ਸਕਿਆ ਪਤਾ (ETV Bharat (ਪੱਤਰਕਾਰ, ਅੰਮ੍ਰਿਤਸਰ))

By ETV Bharat Punjabi Team

Published : Sep 2, 2024, 1:17 PM IST

ਲਾਪਤਾ ਨੌਜਵਾਨਾਂ ਦਾ ਨਹੀਂ ਚੱਲ ਸਕਿਆ ਪਤਾ (ETV Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ:ਬੀਤੇ ਕੱਲ ਬਿਆਸ ਦਰਿਆ ਦੇ ਵਿੱਚ ਡੁੱਬੇ ਚਾਰ ਨੌਜਵਾਨਾਂ ਵਿੱਚੋਂ ਹੁਣ ਤੱਕ ਕਿਸੇ ਇੱਕ ਦਾ ਵੀ ਪਤਾ ਨਹੀਂ ਚੱਲ ਸਕਿਆ ਹੈ। ਅੰਮ੍ਰਿਤਸਰ ਦੇ ਬਿਆਸ ਦਰਿਆ ਦੇ ਵਿੱਚ ਅੱਜ ਜਲੰਧਰ ਤੋਂ ਕੁਝ ਸ਼ਰਧਾਲੂ ਮੂਰਤੀ ਵਿਸਰਜਨ ਕਰਨ ਬਿਆਸ ਦਰਿਆ 'ਤੇ ਪੁੱਜੇ ਸਨ। ਕਰੀਬ 20 ਘੰਟੇ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਪ੍ਰਸ਼ਾਸਨਿਕ ਟੀਮਾਂ ਲਗਾਤਾਰ ਕੋਸ਼ਿਸ਼ ਦੇ ਵਿੱਚ ਜੁੱਟੀਆਂ ਹੋਈਆਂ ਹਨ ਅਤੇ ਨਾਲ ਹੀ ਗੋਤਾਖੋਰਾਂ ਵੱਲੋਂ ਵੀ ਨੌਜਵਾਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡੁੱਬਣ ਵਾਲੇ 4 ਨੌਜਵਾਨਾਂ ਚੋਂ 2 ਸਕੇ ਭਰਾ ਹਨ।

ਚਾਰੋਂ ਨੌਜਵਾਨ ਪਾਣੀ ਵਿੱਚ ਡੁੱਬ ਗਏ:ਜਾਣਕਾਰੀ ਅਨੁਸਾਰ ਜਦੋਂ ਉਨ੍ਹਾਂ ਵੱਲੋਂ ਮੂਰਤੀ ਵਿਸਰਜਨ ਕੀਤੀ ਗਈ ਤਾਂ ਉਨ੍ਹਾਂ ਦੇ ਨਾਲ ਆਏ ਕੁਝ ਨੌਜਵਾਨਾਂ ਨੇ ਬਿਆਸ ਦਰਿਆ ਵਿੱਚ ਨਹਾਉਂਣ ਦੀ ਇੱਛਾ ਜਾਹਿਰ ਕੀਤੀ, ਜਿਸ ਦੇ ਚਲਦਿਆਂ ਉਹ ਆਪਣੇ ਸਾਥੀਆਂ ਦੇ ਨਾਲੋਂ ਥੋੜੀ ਦੂਰ ਹੱਟ ਕੇ ਬਿਆਸ ਦਰਿਆ ਵਿੱਚ ਨਹਾਉਣ ਲੱਗ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਾਰੋਂ ਨੌਜਵਾਨ ਪਾਣੀ ਵਿੱਚ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਅਜੇ ਤੱਕ ਨੌਜਵਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਸੱਤ ਕਿਲੋਮੀਟਰ ਦੇ ਏਰੀਏ ਤੱਕ ਜਾਂਚ ਕੀਤੀ ਜਾ ਚੁੱਕੀ ਹੈ: ਇਸ ਦੌਰਾਨ ਮੌਕੇ ਉੱਤੇ ਜਾਣਕਾਰੀ ਦਿੰਦਿਆਂ ਦਿਲਬਾਗ ਸਿੰਘ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਹੁਣ ਤੱਕ ਸੱਤ ਕਿਲੋਮੀਟਰ ਦੇ ਏਰੀਏ ਤੱਕ ਜਾਂਚ ਕੀਤੀ ਜਾ ਚੁੱਕੀ ਹੈ। ਪਰ ਹੁਣ ਤੱਕ ਨੌਜਵਾਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨਾਂ ਦੀ ਭਾਲ ਦੇ ਲਈ ਜਿੱਥੇ ਜਾ ਕੇ ਦਰਿਆ ਕੁੱਝ ਘਟਦਾ ਹੈ। ਉਸ ਜਗ੍ਹਾ ਦੇ ਉੱਤੇ ਲੰਬਾ ਜਾਲ ਲਗਾਇਆ ਗਿਆ ਹੈ, ਤਾਂ ਜੋ ਜੇਕਰ ਕੋਈ ਮ੍ਰਿਤਕ ਦੇਹ ਉਭਰ ਕੇ ਸਾਹਮਣੇ ਆਉਂਦੀ ਹੈ ਤਾਂ ਜਾਲ ਦੇ ਵਿੱਚ ਲੱਗ ਕੇ ਉਸ ਦਾ ਪਤਾ ਲੱਗ ਸਕੇ।

ਹੁਸ਼ਿਆਰਪੁਰ ਤੋਂ ਟੀਮ ਦੋ ਡੀਜ਼ਲ ਕਿਸ਼ਤੀਆਂ ਲੈ ਕੇ ਆ ਰਹੀ: ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਥੋੜੀ ਹੀ ਦੇਰ ਤੱਕ ਹੁਸ਼ਿਆਰਪੁਰ ਤੋਂ ਟੀਮ ਦੋ ਡੀਜ਼ਲ ਕਿਸ਼ਤੀਆਂ ਲੈ ਕੇ ਆ ਰਹੀ ਹੈ। ਜਿਸ ਨਾਲ ਉਹ ਹਰੀਕੇ ਪੱਤਣ ਤੱਕ ਦੇ ਖੇਤਰ ਦਾ ਦੌਰਾ ਕਰਨਗੇ ਅਤੇ ਨੌਜਵਾਨਾਂ ਦੀ ਭਾਲ ਲਈ ਕੋਸ਼ਿਸ਼ ਕੀਤੀ ਜਾਵੇਗੀ। ਉਧਰ ਇਸ ਸਮੇਂ ਮੌਕੇ ਉੱਤੇ ਮੌਜੂਦ ਲਾਪਤਾ ਨੌਜਵਾਨ ਅੰਕਿਤ ਦੇ ਪਿਤਾ ਪ੍ਰਕਾਸ਼ ਨੇ ਦੱਸਿਆ ਕਿ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ, ਪਰ ਹੁਣ ਤੱਕ ਉਨ੍ਹਾਂ ਦੇ ਪੁੱਤਰ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਲਾਪਤਾ ਨੌਜਵਾਨ ਰਣਜੀਤ ਦੇ ਪਿਤਾ ਵਾਰ-ਵਾਰਬੇਹੋਸ਼ ਹੋ ਰਹੇ: ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਲਾਪਤਾ ਨੌਜਵਾਨ ਰਣਜੀਤ ਦੇ ਪਿਤਾ ਵਾਰ-ਵਾਰ ਬੇਹੋਸ਼ ਹੋ ਰਹੇ ਹਨ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਪਰਿਵਾਰਕ ਮੈਂਬਰ ਆਪਣੇ ਪੁੱਤਰਾਂ ਦੀ ਭਾਲ ਦੇ ਲਈ ਦਰਿਆ ਕੰਢੇ ਉਡੀਕ ਕਰ ਰਹੇ ਹਨ।

ABOUT THE AUTHOR

...view details