ਸ੍ਰੀ ਮੁਕਤਸਰ ਸਾਹਿਬ :ਕਹਿੰਦੇ ਨੇ ਜਦੋਂ ਮੰਨ ਵਿੱਚ ਕੁਝ ਕਰ ਗੁਜ਼ਰਨ ਦੀ ਚਾਹ ਹੋਵੇ ਤਾਂ ਹਰ ਚੀਜ਼ ਮੁਨਕਿਨ ਹੁੰਦੀ ਹੈ। ਅਜਿਹਾ ਹੀ ਹੋਇਆ ਹੈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ 'ਚ। ਜਿਥੇ ਪਿੰਡ ਦੇ ਸਰਪੰਚ ਨੇ ਪਿੰਡ ਦਾ ਵਿਕਾਸ ਕਰਦੇ ਹੋਏ ਅਜਿਹੀ ਨੁਹਾਰ ਬਦਲੀ ਕਿ ਨਰਕ ਤੋਂ ਸਵਰਗ ਬਣਿਆ ਹੈ। ਮੁਕਤਸਰ ਦੇ ਪਿੰਡ ਸੱਕਾਂਵਾਲੀ ਨੂੰ ‘ਸੋਹਣਾ ਪਿੰਡ’ ਹੋਣ ਦਾ ਮਾਣ ਹਾਸਿਲ ਹੈ। 19 ਸਾਲ ਪਹਿਲਾਂ ਪਿੰਡ ਦੇ ਸਰਪੰਚ ਨੇ ਸੋਚਿਆ ਸੀ ਕਿ ਉਨ੍ਹਾਂ ਦਾ ਪਿੰਡ ਪੰਜਾਬ ਦੇ ਸਾਰੇ ਪਿੰਡਾਂ ਤੋਂ ਸੋਹਣਾ ਹੋਣਾ ਚਾਹੀਦਾ ਹੈ। ਵਾਤਾਵਰਨ ਦੀ ਸੰਭਾਲ ਦੇ ਮਕਸਦ ਨਾਲ ਪਿੰਡ ਨੂੰ ਹਰਿਆ-ਭਰਿਆ ਰੱਖਿਆ ਗਿਆ ਹੈ। ਹੋਰ ਪਿੰਡਾਂ ਵਾਲੇ ਵੀ ਇਸ ਪਿੰਡ ਦੀ ਨੁਹਾਰ ਦੇਖਣ ਆਉਂਦੇ ਹਨ। ਸੱਕਾਂਵਾਲੀ ਪਿੰਡ ਦੇ ਵਾਸੀ ਇਸ ਦੀ ਦੇਖਭਾਲ ਕਰਦੇ ਹਨ।
ਜ਼ਿਲ੍ਹਾ ਮੁਕਤਸਰ ਦਾ ਪਿੰਡ ਸੱਕਾਂਵਾਲੀ ਲੋਕਾਂ ਨੂੰ ਕਿਤੋਂ ਚੰਡੀਗੜ੍ਹ ਲੱਗਦਾ ਹੈ ਤੇ ਕਿਤੋਂ ਕੈਨੇਡਾ ਤੋਂ ਘੱਟ ਨਹੀਂ ਲੱਗਦਾ। ਪਿੰਡ ਸੱਕਾਂਵਲੀ ਨੂੰ ਸਵੱਛ ਭਾਰਤ ਦਾ ਸਨਮਾਨ ਵੀ ਮਿਲਿਆ ਹੈ। ਦੱਸ ਦਈਏ ਕਿ ਪਿੰਡ ਪੰਜਾਬ ਹੀ ਨਹੀਂ ਦੂਸਰੇ ਸੂਬਿਆਂ ਦੇ ਲੋਕ ਦੇਖਣ ਆਉਂਦੇ ਨੇ। ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਕਦੇ ਇਸ ਪਿੰਡ ਦੇ ਕੋਲੋਂ ਦੀ ਕੋਈ ਨਹੀਂ ਲੰਘਦਾ ਸੀ। ਕਿਉਂਕਿ ਪਿੰਡ ਦੇ ਵਿੱਚ ਛੱਪੜ ਹੋਣ ਕਰਕੇ ਬੱਦਬੂ ਆਉਂਦੀ ਸੀ। ਪਰ ਉਹਨਾਂ ਨੇ ਪਿੰਡ ਨੁੰ ਸਵਾਰਣ ਦਾ ਸੋਚਿਆ ਤਾਂ ਉਹ ਕਰਕੇ ਦਿਖਾਇਆ ਹੈ। ਉਹਨਾਂ ਕਿਹਾ ਕਿ ਲੋਕਾਂ ਦਾ ਪੈਸਾ ਹੀ ਲੋਕਾਂ ਦੇ ਨਾਮ ਲਾਇਆ ਹੈ। ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਲੋਕਾਂ ਦਾ ਵੀ ਪੁਰਾ ਵਿਸ਼ਵਾਸ ਰੱਖਿਆ ਅਤੇ ਸਹਿਯੋਗ ਦਿੱਤਾ ਅਤੇ ਅੱਜ ਇਹ ਪਿੰਡ ਬਦਲਿਆ ਹੈ।