ਪੰਜਾਬ

punjab

ETV Bharat / state

ਸੁਨਿਆਰੇ ਦੀ ਦੁਕਾਨ 'ਤੇ ਲੁੱਟ, ਗਾਹਕ ਬਣ ਕੇ ਆਏ ਬਦਮਾਸ਼ ਕਰ ਗਏ ਵਾਰਦਾਤ, ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ

Robbery at the jeweler's shop: ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ, ਜਿਸ ਦੇ ਚੱਲਦੇ ਉਹ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਲੱਗੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਜਮਾਲਪੁਰ ਨੇੜੇ ਲੇਬਰ ਕਲੋਨੀ ਤੋਂ ਸਾਹਮਣੇ ਆਇਆ, ਜਿਥੇ ਸੁਨਿਆਰੇ ਦੀ ਦੁਕਾਨ ਤੋਂ ਲੁੱਟ ਕੀਤੀ ਗਈ ਹੈ।

ਸੁਨਿਆਰੇ ਦੀ ਦੁਕਾਨ ਤੇ ਲੁੱਟ
ਸੁਨਿਆਰੇ ਦੀ ਦੁਕਾਨ ਤੇ ਲੁੱਟ

By ETV Bharat Punjabi Team

Published : Feb 1, 2024, 5:05 PM IST

ਦੁਕਾਨਦਾਰ ਤੇ ਪੁਲਿਸ ਅਧਕਾਰੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਅੱਜ ਸਵੇਰੇ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੁਧਿਆਣਾ ਦੇ ਜਮਾਲਪੁਰ ਨੇੜੇ ਲੇਬਰ ਕਲੋਨੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਗਾਹਕ ਬਣ ਕੇ ਦੁਕਾਨ 'ਤੇ ਆਏ। ਬਦਮਾਸ਼ਾਂ ਨੇ ਦੁਕਾਨਦਾਰ ਨੂੰ ਸੋਨੇ ਦੀ ਮੁੰਦਰੀ ਦਿਖਾਉਣ ਲਈ ਕਿਹਾ। ਉਸ ਨੇ ਦੋਵਾਂ ਬਦਮਾਸ਼ਾਂ ਨੂੰ ਮੁੰਦਰੀ ਦਿਖਾਈ ਜਿਸ ਦੀ ਕੀਮਤ ਕਰੀਬ 14 ਹਜ਼ਾਰ ਰੁਪਏ ਸੀ। ਜਿਵੇਂ ਹੀ ਲੁਟੇਰਿਆਂ ਨੇ ਹੱਥਾਂ ਵਿੱਚ ਮੁੰਦਰੀ ਫੜੀ ਤਾਂ ਉਨ੍ਹਾਂ ਤੁਰੰਤ ਦੁਕਾਨਦਾਰ ਵੱਲ ਪਿਸਤੌਲ ਤਾਣ ਲਈ। ਹਿੰਮਤ ਦਿਖਾਉਂਦੇ ਹੋਏ ਦੁਕਾਨਦਾਰ ਨੇ ਵੀ ਬਦਮਾਸ਼ਾਂ ਦਾ ਮੁਕਾਬਲਾ ਕੀਤਾ। ਝਗੜੇ ਦੌਰਾਨ ਦੁਕਾਨਦਾਰ ਨੇ ਦੁਕਾਨ ਅੰਦਰ ਪਏ ਡੰਡੇ ਨਾਲ ਲੁਟੇਰਿਆਂ 'ਤੇ ਹਮਲਾ ਕਰ ਦਿੱਤਾ। ਲਾਠੀਆਂ ਨਾਲ ਕੁੱਟਮਾਰ ਕਰਨ ਅਤੇ ਰੌਲਾ ਪਾਉਣ ਤੋਂ ਬਾਅਦ ਬਦਮਾਸ਼ ਮੋਟਰਸਾਈਕਲ 'ਤੇ ਮੌਕੇ ਤੋਂ ਫਰਾਰ ਹੋ ਗਏ।

ਦਿਨ ਦਿਹਾੜੇ ਦੁਕਾਨ 'ਚ ਲੁੱਟ:ਇਸ ਸਬੰਧੀ ਜਾਣਕਾਰੀ ਮੁਤਾਬਿਕ ਲੇਬਰ ਕਲੋਨੀ ਸਥਿਤ ਮੁੰਨਾ ਜਵੈਲਰ ਦੀ ਦੁਕਾਨ 'ਤੇ ਬਾਈਕ ਸਵਾਰ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੁਕਾਨਦਾਰ ਮੁੰਨਾ ਨੇ ਦੱਸਿਆ ਕਿ ਉਹ ਦੁਕਾਨ ’ਤੇ ਬੈਠਾ ਸੀ। ਉਦੋਂ ਦੋ ਬਦਮਾਸ਼ ਬਾਈਕ 'ਤੇ ਆਏ ਅਤੇ ਉਸ ਨੂੰ ਮੁੰਦਰੀ ਦਿਖਾਉਣ ਲਈ ਕਿਹਾ। ਅੰਗੂਠੀ ਦੇਖ ਕੇ ਤੁਰੰਤ ਉਸ ਵੱਲ ਪਿਸਤੌਲ ਤਾਣ ਲਈ। ਬਦਮਾਸ਼ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਉਸ ਨੇ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਅਤੇ ਡੰਡੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ। ਬਦਮਾਸ਼ਾਂ ਨੇ ਭੱਜਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਅਚਾਨਕ ਗੋਲੀ ਪਿਸਤੌਲ 'ਚੋਂ ਨਿਕਲ ਕੇ ਜ਼ਮੀਨ 'ਤੇ ਡਿੱਗ ਗਈ। ਫਰਾਰ ਹੋਏ ਦੋਸ਼ੀਆਂ ਦੀ ਬਾਈਕ ਦੀ ਨੰਬਰ ਪਲੇਟ ਵੀ ਪੁਲਿਸ ਦੇ ਹੱਥ ਲੱਗੀ ਹੈ। ਮੋਤੀ ਨਗਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਂਚ 'ਚ ਜੁਟੀ ਪੁਲਿਸ: ਇਸ ਸਬੰਧੀ ਐੱਸ ਐੱਚ ਓ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ਵਾਰਦਾਤ 'ਚ ਗੋਲੀ ਚੱਲਣ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੈ। ਉਨਾਂਹਾ ਕਿਹਾ ਕਿ ਕਿਸੇ ਨੂੰ ਜਿਆਦਾ ਸੱਟਾਂ ਵੀ ਨਹੀਂ ਲੱਗੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਇਕਲ 'ਤੇ ਸਵਾਰ ਹੋਕੇ ਤਿੰਨ ਲੁਟੇਰੇ ਆਏ ਸਨ, ਜਿੰਨ੍ਹਾਂ 'ਚ ਦੋ ਅੰਦਰ ਚਲੇ ਗਏ ਤੇ ਇੱਕ ਬਾਹਰ ਹੀ ਖੜਾ ਸੀ। ਦੁਕਾਨਦਾਰ ਦੇ ਰੌਲਾ ਪਾਉਣ 'ਤੇ ਉਹ ਭੱਜ ਗਏ। ਉਨ੍ਹਾਂ ਕਿਹਾ ਕਿ ਕਿੰਨਾ ਸਮਾਨ ਲੈਕੇ ਗਏ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details