ਪੰਜਾਬ

punjab

ETV Bharat / state

ਸਕੂਲ ਵੈਨ ‘ਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ, ਫ਼ਰਾਰ ਹੋਇਆ ਟਰੈਕਟਰ ਡਰਾਈਵਰ - SCHOOL VAN COLLIDES TRACTOR TROLLEY

ਪਠਾਨਕੋਟ ਵਿੱਚ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਇੱਕ ਸਕੂਲ ਵੈਨ ਟਰੈਕਟਰ ਟਰਾਲੀ ਦੇ ਪਿੱਛੇ ਜਾ ਟਕਰਾਈ।

SCHOOL VAN COLLIDES TRACTOR TROLLEY
ਸਕੂਲ ਵੈਨ ‘ਤੇ ਟਰੈਕਰਟ ਟਰਾਲੀ ਦੀ ਭਿਆਨਕ ਟੱਕਰ (ETV Bharat)

By ETV Bharat Punjabi Team

Published : Jan 9, 2025, 8:45 PM IST

ਪਠਾਨਕੋਟ: ਪਠਾਨਕੋਟ ਦੇ ਸੁੰਦਰਚਕ ਰੋਡ ਦੇ ਉੱਪਰ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਇੱਕ ਸਕੂਲ ਵੈਨ ਟਰੈਕਟਰ ਟਰਾਲੀ ਦੇ ਪਿੱਛੇ ਜਾ ਟਕਰਾਈ। ਇਸ ਦੇ ਚੱਲਦੇ ਜਿੱਥੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉੱਥੇ ਹੀ ਵੈਨ ਦੇ ਵਿੱਚ ਬੈਠੇ ਸਕੂਲੀ ਬੱਚੇ ਤੇ ਸਟਾਫ਼ ਬਾਲ-ਬਾਲ ਬਚ ਗਏ ਹਨ। ਫਿਲਹਾਲ ਮੌਕੇ ‘ਤੇ ਸਥਾਨਕ ਲੋਕਾਂ ਨੇ ਜ਼ਖਮੀ ਹੋਏ ਡਰਾਈਵਰ ਨੂੰ ਨਿੱਜੀ ਹਸਪਤਾਲ ਇਲਾਜ ਦੇ ਲਈ ਭੇਜਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਫ਼ਰਾਰ ਹੋਏ ਟਰੈਕਟਰ ਟਰਾਲੀ ਦੇ ਡਰਾਈਵਰ ਨੂੰ ਕਬਜ਼ੇ ਦੇ ਵਿੱਚ ਲੈਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਕੂਲ ਵੈਨ ‘ਤੇ ਟਰੈਕਰਟ ਟਰਾਲੀ ਦੀ ਭਿਆਨਕ ਟੱਕਰ (ETV Bharat)

ਇਸ ਮੌਕੇ 'ਤੇ ਚਸ਼ਮਦੀਦ ਨੇ ਦੱਸਿਆ ਹੈ ਕਿ ਉਹ ਸੜਕ ਨੇੜੇ ਬਣੇ ਆਪਣੇ ਕਮਰੇ ‘ਚ ਬੈਠ ਕੇ ਚਾਹ ਪੀ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਸਕੂਲ ਵੈਨ ਵਿਚ ਟਰੈਕਟਰ ਟਰਾਲੀ ਅਚਾਨਕ ਟਕਰਾਈ। ਉਸ ਤੋਂ ਬਾਅਦ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਇੱਕ ਸਟਾਫ਼ ਮੈਂਬਰ ਅਤੇ ਵੈਨ ਡਰਾਈਵਰ ਨੂੰ ਸੱਟ ਲੱਗੀ ਹੋਈ ਸੀ। ਬਾਕੀ ਅੰਦਰ ਬੈਠੇ ਬੱਚੇ ਬਹੁਤ ਡਰ ਗਏ ਸਨ ਪਰ ਉਨ੍ਹਾਂ ਦਾ ਕਿਸੇ ਤਰ੍ਹਾਂ ਦੀ ਸੱਟ ਤੋਂ ਬਚਾਅ ਹੋ ਗਿਆ। ਇਸ ਦੌਰਾਨ ਪਹਿਲਾਂ ਉਨ੍ਹਾਂ ਬੱਚਿਆਂ ਅਤੇ ਹੋਰ ਅੰਦਰ ਮੌਜੂਦ ਲੋਕਾਂ ਬਾਹਰ ਕੱਢਿਆ।

ਟਰੈਕਟਰ ਟਰਾਲੀ ਵਾਲੇ ਮੌਕੇ ‘ਤੇ ਹੋਏ ਫਰਾਰ

ਟਰੈਕਟਰ-ਟਰਾਲੀ ਵਾਲੇ ਬਾਰੇ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਜੱਦ ਇਹ ਹਾਦਸਾ ਵਾਪਰਿਆ ਸੀ ਉਸ ਸਮੇਂ ਟਰੈਕਟਰ ਟਰਾਲੀ ਵਾਲੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ।

ਪੁਲਿਸ ਕਰ ਰਹੀ ਫ਼ਰਾਰ ਮੁਲਜ਼ਮਾਂ ਦੀ ਭਾਲ

ਮੌਕੇ ‘ਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਟਰੈਕਟਰ ਟਰਾਲੀ ਦੇ ਪਿੱਛੇ ਇੰਨੀ ਜ਼ਬਰਦਸਤ ਤਰੀਕੇ ਨਾਲ ਵੱਜੀ ਕਿ ਡਰਾਈਵਰ ਦੇ ਗੰਭੀਰ ਸੱਟਾਂ ਲੱਗੀਆਂ ਹਨ। ਸਕੂਲੀ ਬੱਚੇ ਅਤੇ ਵੈਨ ਦੇ ਵਿੱਚ ਬੈਠਾ ਸਕੂਲੀ ਸਟਾਫ਼ ਫ਼ਿਲਹਾਲ ਬਾਲ-ਬਾਲ ਬਚ ਗਏ ਹਨ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਹੋਏ ਟਰੈਕਟਰ ਟਰਾਲੀ ਦੇ ਡਰਾਈਵਰ ਨੂੰ ਫੜਨ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details