ਲੁਧਿਆਣਾ:ਖੰਨਾ ਦੇ ਵਾਰਡ ਨੰਬਰ 13 ਅਤੇ 14 ਦੇ ਨਿਵਾਸੀ ਸੀਵਰੇਜ਼ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿਛਲੇ ਲੰਬੇ ਸਮੇਂ ਤੋਂ ਪਰੇਸ਼ਾਨ ਹਨ, ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਉਨ੍ਹਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਗੁਹਾਰ ਲੱਗਾ ਚੁੱਕੇ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕੌਂਸਲਰ ਸਮੇਤ ਨਗਰ ਕੌਂਸਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਨਗਰ ਕੌਂਸਲ ਅਧਿਕਾਰੀ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਹੈ।
ਸੀਵਰੇਜ਼ ਦੇ ਪਾਣੀ ਦੀ ਸਮੱਸਿਆ (ETV Bharat)
ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਨਾ ਹੋਣਾ
ਖੰਨਾ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਇਹ ਲੋਕ ਖੰਨਾ ਦੇ ਵਾਰਡ ਨੰਬਰ 13 ਅਤੇ 14 ਦੇ ਨਿਵਾਸੀ ਹਨ ਅਤੇ ਇਨ੍ਹਾਂ ਨਾਲ ਇਲਾਕੇ ਦਾ ਕੌਂਸਲਰ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੈ। ਇਨ੍ਹਾਂ ਦੇ ਇਸ ਪ੍ਰਦਰਸ਼ਨ ਦੇ ਪਿੱਛੇ ਦੀ ਵਜ੍ਹਾ ਹੈ, ਪਿਛਲੇ ਲੰਬੇ ਸਮੇਂ ਤੋਂ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਨਾ ਹੋਣਾ। ਜ਼ਿਕਰਯੋਗ ਹੈ ਖੰਨਾ ਸ਼ਹਿਰ 'ਚ 100 ਫ਼ੀਸਦੀ ਸੀਵਰੇਜ਼ ਲਈ ਅਮਰੂਤ ਸਕੀਮ ਤਹਿਤ ਕਰੋੜਾਂ ਰੁਪਏ ਆਏ ਸਨ ਪਰ ਇਸ ਇਲਾਕੇ ਦੇ ਹਾਲਾਤ ਸੀਵਰੇਜ਼ ਪੈਣ ਦੇ ਵਾਵਜੂਦ ਨਹੀਂ ਸੁਧਰ ਰਹੇ।
ਰੋਸ ਪ੍ਰਦਰਸ਼ਨ ਕਰ ਰਹੇ ਲੋਕ (ETV Bharat) ਇਲਾਕਾ ਨਿਵਾਸੀ ਇਸ ਪਿੱਛੇ ਇਕ ਕਾਰਨ ਰਾਜਨੀਤਕ ਰੇੜਕਾ ਦਸ ਰਹੇ ਹਨ। ਖੰਨਾ 'ਚ ਵਿਧਾਇਕ ਆਮ ਆਸਮੀ ਪਾਰਟੀ ਤੋਂ ਤਰੁਨਪ੍ਰੀਤ ਸੌਂਦ ਹਨ ਜੋਕਿ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਵੀ ਹਨ। ਉਥੇ ਹੀ ਨਗਰ ਕੌਂਸਲ ਕਾਂਗਰਸ ਦੀ ਹੈ ਅਤੇ ਇਨ੍ਹਾਂ ਦੋਵਾਂ ਵਾਰਡ 'ਚ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰ ਹਨ। ਦੂਜੇ ਪਾਸੇ ਇਲਾਕਾ ਨਿਵਾਸੀ ਦੱਸ ਰਹੇ ਨੇ ਕਿ ਉਹ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਕਈ ਵਰ੍ਹਿਆਂ ਤੋਂ ਇਸ ਇਲਾਕੇ ਦੇ ਹਾਲਾਤ ਨਹੀਂ ਸੁਧਰ ਰਹੇ।
ਗਲੀਆਂ ਵਿੱਚ ਖੜਾ ਸੀਵਰੇਜ ਦਾ ਪਾਣੀ (ETV Bharat) ਦੂਜੇ ਪਾਸੇ ਖੰਨਾ ਨਗਰ ਕੌਂਸਲ ਦੇ ਅਧਿਕਾਰੀ ਨੇ ਮਾਮਲਾ ਹੁਣ ਧਿਆਨ 'ਚ ਆਉਣ ਦੀ ਗੱਲ ਆਖ ਸਮੱਸਿਆ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਵਾਇਆ ਹੈ।