ਸੰਗਰੂਰ:ਬੀਤੇ ਦਿਨੀਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਮੂਹਰੇ ਪੀਬੀਆਈ ਯੂਨੀਅਨ ਪੀਟੀਏ ਗਸਟਡ ਅਧਿਆਪਕਾਂ ਵੱਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਅਸੀਂ ਕਿਸੇ ਨੂੰ ਬੇਰੁਜ਼ਗਾਰ ਨਹੀਂ ਰਹਿਣ ਦੇਵਾਂਗੇ। ਹਰ ਨੌਜਵਾਨ ਦੇ ਹੱਥ ਦੇ ਵਿੱਚ ਟਿਫਨ ਫੜ੍ਹਿਆ ਹੋਵੇਗਾ ਪਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ। ਇਹ ਉਸੇ ਮੱਦੇਨਜ਼ਰ ਧਰਨਾ ਲਗਾੳਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟੀਚਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਕੰਮ ਕਰਦਿਆਂ ਨੂੰ ਕਈ ਸਾਲ ਹੋ ਗਏ ਹਨ ਅੱਜ ਸਾਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਸਬੰਧ 'ਚ ਅਸੀਂ ਕਾਲਜ ਦੀ ਮੈਨੇਜਮੈਂਟ ਨੂੰ ਵੀ ਮਿਲੇ ਹਾਂ ਪਰ ਉਹਨਾਂ ਵੱਲੋਂ ਵੀ ਕੋਈ ਬਣਦਾ ਜਵਾਬ ਨਹੀਂ ਮਿਲਿਆ। ਆਖਿਰਕਾਰ ਅਸੀਂ ਥੱਕ ਹਾਰ ਕੇ ਸੀਐਮ ਦੀ ਕੋਠੀ ਮੂਹਰੇ ਆਏ ਹਾਂ ਇਸ ਸਬੰਧ ਦੇ ਵਿੱਚ ਅਸੀਂ ਕਈ ਵਾਰ ਪੰਜਾਬ ਸਰਕਾਰ ਦੇ ਲੀਡਰਾਂ ਨੂੰ ਵੀ ਮਿਲੇ ਹਾਂ ਪਰ ਉਨਾਂ ਵੱਲੋਂ ਵੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ।
ਮੰਗਾ ਨੁੰ ਲੈਕੇ ਪੀਬੀਆਈ ਯੂਨੀਅਨ ਆਗੂਆਂ ਨੇ ਸੰਗਰੂਰ 'ਚ ਸੀ ਐੱਮ ਮਾਨ ਦੀ ਕੋਠੀ ਬਾਹਰ ਲਾਇਆ ਧਰਨਾ - PBI union protest CMs residence
PBI Union leaders Dharna In Sangrur: ਅੱਜ ਸੰਗਰੂਰ ਦੇ ਵਿੱਚ ਸੀਐੱਮ ਕੋਠੀ ਦੇ ਸਾਹਮਣੇ ਪੀਬੀਆਈ ਯੂਨੀਅਨ ਆ ਪੀਟੀਏ ਗਸਟਰ ਟੀਚਰਾਂ ਵੱਲੋਂ ਧਰਨਾ ਲਗਾਇਆ ਗਿਆ। ਟੀਚਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਕੰਮ ਕਰਦਿਆਂ ਨੂੰ ਕਈ ਸਾਲ ਹੋ ਗਏ ਹਨ, ਪਰ ਸਾਨੂੰ ਨਾ ਤਾਂ ਤੱਰਕੀ ਦਿੱਤੀ ਗਈ ਹੈ ਨਾ ਹੀ ਤਨਖਾਹਾਂ 'ਚ ਬਣਦਾ ਹੱਕ ਦਿੱਤਾ ਜਾ ਰਿਹਾ ਹੈ।
Published : Jul 19, 2024, 12:46 PM IST
ਵਾਅਦਿਆਂ ਤੋਂ ਮੁੱਕਰੀ ਸਰਕਾਰ :ਆਗੂਆਂ ਨੇ ਕਿਹਾ ਕਿ ਜਦੋਂ ਸਾਡੀ ਮੈਨੇਜਮੈਂਟ ਨਾਲ ਗੱਲ ਹੋਈ, ਤਾਂ ਅਸੀਂ ਕਿਹਾ ਕਿ ਸਾਡਾ ਕੋਈ ਕਸੂਰ ਦੱਸੋ ਕਿ ਸਾਡੇ ਕੰਮ ਦੇ ਵਿੱਚ ਕੋਈ ਘਾਟ ਹੈ ਪਰ ਮੈਨੇਜਮੈਂਟ ਨੇ ਚੁੱਪੀ ਧਾਰੀ ਰੱਖੀ ਹੈ। ਜਿਸ ਕਾਰਨ ਅਸੀਂ ਦੁਖੀ ਹੋ ਕੇ ਅੱਜ ਸੀਐਮ ਭਗਵੰਤ ਮਾਨ ਦੀ ਕੋਠੀ ਮੂਹਰੇ ਧਰਨਾ ਲਗਾਇਆ ਹੈ ਤਾਂ ਇੱਥੇ ਲੱਗੀ ਪੰਜਾਬ ਪੁਲਿਸ ਦੀ ਫੋਰਸ ਵੱਲੋਂ ਸਾਡੇ ਨਾਲ ਧੱਕਾ ਮੁੱਕੀ ਵੀ ਕੀਤੀ ਗਈ। ਸਾਨੂੰ ਕੋਠੀ ਦੇ ਮੂਹਰੇ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਦੱਸਿਆ ਕਿ ਅਸੀਂ ਯੂਨੀਵਰਸਿਟੀ ਵਿਚ ਬਹੁਤ ਘੱਟ ਤਨਖਾਹਾਂ 'ਤੇ ਕੱਚੇ ਮੁਲਾਜ਼ਮਾਂ ਵਜੋਂ ਕੰਮ ਕਰਦੇ ਹਾਂ। ਸਾਨੂੰ ਪੱਕਾ ਕਰਨ ਦੀ ਬਜਾਏ ਹਟਾਇਆ ਜਾ ਰਿਹਾ ਹੈ ਅਤੇ ਨਵੇਂ ਸਿਰੇ ਤੋਂ ਮੁਲਾਜ਼ਮਾਂ ਦੀ ਭਰਤੀ ਦੀ ਵਿਊਂਤ ਬਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਸੀਂ ਟੈਸਟਾਂ ਅਤੇ ਇੰਟਰਵਿਊ ਦੇ ਕੇ ਭਰਤੀ ਹੋਏ ਹਾਂ। ਤੀਜੇ ਦਿਨ ਘਰ ਘਰ ਨੌਕਰੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਸਰਕਾਰ ਦੱਸੇ ਕਿਸਨੂੰ ਨੌਕਰੀ ਦਿੱਤੀ ਹੈ।
- BSF ਤੇ ਪੰਜਾਬ ਪੁਲਿਸ ਨੇ ਯੂਪੀ ਤੋਂ 12 ਸਾਲ ਪਹਿਲਾਂ ਵਿੱਛੜਿਆ ਪੁੱਤ ਪਰਿਵਾਰ ਨੂੰ ਸੌਂਪਿਆ - reunited missing son his family
- ਸਾਂਸਦ ਰੰਧਾਵਾ ਨੇ ਘੇਰੀ ਪੰਜਾਬ ਸਰਕਾਰ ਅਤੇ ਭਾਜਪਾ 'ਤੇ ਖੜੇ ਕੀਤੇ ਸਵਾਲ, ਕਿਹਾ- ਸਰਹੱਦਾਂ 'ਤੇ ਡਰੋਨਾਂ ਰਾਹੀਂ ਆ ਰਹੇ ਪੈਕੇਟ - Randhawa besieged Punjab government
- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਨਾਮ ਸਾਂਸਦ ਨੂੰ ਸੌਂਪਿਆ ਮੰਗ ਪੱਤਰ - United Kisan Morcha
ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੌਕਰੀਆਂ:ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਜੁਝਾਰੂ ਰਹੇ ਹਨ, ਜਾਣ ਬੁੱਝ ਕੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਮੁਲਾਜ਼ਮਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਲੜਨਾਂ ਜਾਣਦੇ ਹਨ। 7,8 ਸਾਲਾਂ ਤੋਂ ਕਾਲਜਾਂ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਕੰਮ ਕਰਦੇ ਹਾਂ, ਸਾਨੂੰ ਮੈਰਿਟ ਦੇ ਆਧਾਰ ਤੇ ਰੱਖਿਆ ਗਿਆ ਸੀ। ਪਹਿਲਾਂ ਯੂਨੀਵਰਸਿਟੀ ਵਿਚ ਵੀ ਧਰਨਾ ਲਗਾਇਆ ਗਿਆ। ਦੁਬਾਰਾ ਇੰਟਰਵਿਊ ਦੇ ਵਿਰੁੱਧ ਸਾਡੇ 48 ਸਾਥੀਆਂ ਨੇ ਅਦਾਲਤ ਤੋਂ ਸਟੇਅ ਵੀ ਲਿਆਂਦੀ ਹੈ। ਅਦਾਲਤ ਨੇ ਉਹਨਾਂ 48 ਮੁਲਾਜ਼ਮਾਂਦੀ ਇੰਟਰਵਿਊ 'ਤੇ ਰੋਕ ਲਗਾ ਦਿੱਤੀ ਜਾਵੇ।