ਅੰਮ੍ਰਿਤਸਰ :ਅੱਜ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭੇਜਿਆ ਗਿਆ ਮੁਆਫੀਨਾਮਾ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ। ਉਹਨਾਂ ਨੇ ਸਕਤਰੇਤ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਗੁਰਵੇਰ ਸਿੰਘ ਨੂੰ ਲਿਖਤੀ ਮੁਆਫ਼ੀਨਾਮਾ ਸੌਂਪਿਆ।
ਰਾਜਾ ਵੜਿੰਗ ਨੇ ਬਖ਼ਸ਼ਾਈ ਭੁੱਲ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਲਿਖਤੀ ਮੁਆਫੀਨਾਮਾ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ)) ਇਸ ਮੌਕੇ ਗੱਲ ਬਾਤ ਕਰਦਿਆਂ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਜਿਮਨੀ ਚੋਣ ਲੜ ਰਹੀ ਹੈ। ਜਿਸ ਦੇ ਚਲਦੇ ਰਾਜਾ ਵੜਿੰਗ ਆਪ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਪਹੁੰਚੇ ਪਰ ਉਹਨਾਂ ਨੇ ਇੱਕ ਨਿਜੀ ਟੀਵੀ ਚੈਨਲ ਉੱਤੇ ਗਲਤੀ ਨਾਲ ਬੋਲੇ ਗਏ ਆਪਣੇ ਸ਼ਬਦਾਂ ਲਈ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੁਆਫ਼ੀਨਾਮਾ ਭੇਜ ਕੇ ਮੁਆਫੀ ਮੰਗੀ ਹੈ। ਉਹਨਾਂ ਕਿਹਾ ਕਿ ਇੰਟਰਵਿਊ ਦੌਰਾਨ ਬੋਲੇ ਗਏ ਸ਼ਬਦ ਸਿਆਸੀ ਲਹਿਜੇ ਨਾਲ ਇੱਕ ਪਾਰਟੀ ਪ੍ਰਤੀ ਸੀ ਨਾ ਕਿ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਲਈ।
ਰਾਜਾ ਵੜਿੰਗ ਦਾ ਲਿਖਤੀ ਮੁਆਫੀਨਾਮਾ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ)) ਬਰਨਾਲਾ ਜ਼ਿਮਨੀ ਚੋਣਾਂ ਦਾ ਕਿਹੜਾ ਉਮੀਦਵਾਰ ਕਰੋੜਪਤੀ ਅਤੇ ਕਿਸ ਸਿਰ ਕਿੰਨਾ ਕਰਜ਼ਾ, ਪੜ੍ਹੋ ਸਾਰੀ ਜਾਣਕਾਰੀ
ਐਸਜੀਪੀਸੀ ਦੀ ਕਮਾਨ ਮੁੜ ਹਰਜਿੰਦਰ ਸਿੰਘ ਧਾਮੀ ਦੇ ਹੱਥ, ਚੌਥੀ ਵਾਰ ਬਣੇ ਪ੍ਰਧਾਨ
ਐਸਜੀਪੀਸੀ ਪ੍ਰਧਾਨ ਦੀ ਚੋਣ ਨਾਲ ਭਾਜਪਾ ਦਾ ਕੋਈ ਲੈਣ ਦੇਣ ਨਹੀਂ: ਅਨਿਲ ਸਰੀਨ
ਲਿਖਤੀ ਮੁਆਫੀ
ਇਸ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ.... ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਮੇਰੇ ਲਈ ਅਤੀ ਸਤਿਕਾਰਯੋਗ ਹਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਨਿਯਮਾਂ ਨੂੰ ਮੈਂ ਇੱਕ ਨਿਮਾਣੇ ਸਿੱਖ ਵਜੋਂ ਹਮੇਸ਼ਾ ਮੰਨਦਾ ਆਇਆ ਹਾਂ ਅਤੇ ਸਮੁੱਚੇ ਜੀਵਨ ਵਿੱਚ ਮਨ ਦਾ ਰਵਾਂਗਾ, ਆਪ ਜੀ ਜਿਸ ਸਥਾਨ ਉੱਤੇ ਬਿਰਾਜਮਾਨ ਹੋ, ਉਸ ਬਾਰੇ ਕਦੇ ਵੀ ਕੋਈ ਇਤਰਾਜ਼ਯੋਗ ਟਿੱਪਣੀ ਕਰਨ ਬਾਰੇ ਮੈਂ ਸੋਚ ਵੀ ਨਹੀਂ ਸਕਦਾ। ਮੈਂ ਸਿੱਖ ਮਰਿਆਦਾ ਵਿੱਚ ਰਹਿਣ ਵਾਲਾ ਸਿੱਖ ਹਾਂ ਮੇਰੇ ਲਈ ਪਿਛਲੇ ਦਿਨੀ ਕੀਤੀਆਂ ਗਈਆਂ ਟਿੱਪਣੀਆਂ ਕਿਸੇ ਹੋਰ ਸਿਆਸੀ ਪਾਰਟੀ ਨਾਲ ਸੰਬੰਧਿਤ ਸਨ ਫਿਰ ਵੀ ਜੇਕਰ ਜਾਣੇ ਅਣਜਾਣੇ ਵਿੱਚ ਮੇਰੇ ਜੋ ਇਸ ਮਹਾਨ ਸੰਸਥਾ ਦੀ ਸ਼ਾਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਖਿਮਾ ਦਾ ਜਾਚਕ ਹਾਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਾਹਮਣੇ ਸਿਰ ਝੁਕਉ ਨਾ ਹਾਂ ਅਤੇ ਜਥੇਦਾਰ ਜੀ ਪਾਸੋ ਮਾਫੀ ਦਾ ਤਲਬਗਾਰ ਹਾਂ।