ਈਸਾਈ ਆਗੁਆਂ ਵਲੋਂ ਵਿਰੋਧ (ਈਟੀਵੀ ਭਾਰਤ, ਲੁਧਿਆਣਾ) ਲੁਧਿਆਣਾ:ਇੱਥੇ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਹਾਜ਼ਰ ਕਲਾਕਾਰ ਕਨ੍ਹਈਆ ਮਿੱਤਲ ਵੱਲੋਂ ਚਰਚਾਂ ਦੀ ਸਥਾਪਨਾ ਸਬੰਧੀ ਦਿੱਤੇ ਗਏ ਵਿਵਾਦਤ ਬਿਆਨ ਦਾ ਈਸਾਈ ਭਾਈਚਾਰੇ ਵੱਲੋਂ ਵਿਰੋਧ ਜ਼ਾਹਿਰ ਕਰਦਿਆਂ, ਉਨ੍ਹਾਂ ਸਮਾਗਮ ਦੌਰਾਨ ਹਾਜ਼ਰ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਸਿਆਸੀ ਪਾਰਟੀਆਂ ਦਾ ਸੂਬਾ ਪੱਧਰੀ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਇਹ ਹਨ ਇਲਜ਼ਾਮ:ਬੀਤੇ ਦਿਨ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਸਾਈ ਆਗੂ ਅਲਬਰਟ ਦੂਆ ਨੇ ਇਲਜ਼ਾਮ ਲਾਇਆ ਕਿ ਉਸ ਪ੍ਰੋਗਰਾਮ ਵਿੱਚ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ, ਪਰ ਕਿਸੇ ਨੇ ਵੀ ਇਸ ’ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ। ਉਸ ਨੂੰ ਕਿਸੇ ਹੋਰ ਧਰਮ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਕਨ੍ਹਈਆ ਮਿੱਤਲ ਵੱਲੋਂ ਚਰਚਾਂ ਵਿਰੁੱਧ ਬੋਲੇ ਗਏ ਸ਼ਬਦਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਸ ਨੇ ਪੰਜਾਬ ਵਿੱਚ ਮੰਦਰ ਅਤੇ ਗੁਰਦੁਆਰੇ ਬਣਾਉਣ ਦਾ ਸਮਰਥਨ ਕੀਤਾ ਸੀ, ਪਰ ਚਰਚ ਨਾ ਬਣਾਉਣ ਲਈ ਕਿਹਾ ਸੀ। ਇਸ ਦੌਰਾਨ ਉਹ ਇੱਕ ਖਾਸ ਸਿਆਸੀ ਪਾਰਟੀ ਦਾ ਸਮਰਥਨ ਵੀ ਕਰ ਰਹੇ ਸਨ।
ਕਲਾਕਾਰ ਵਲੋਂ ਕ੍ਰਿਸ਼ਚਨ ਭਾਈਚਾਰੇ 'ਤੇ ਵਿਵਾਦਿਤ ਟਿੱਪਣੀ (ਈਟੀਵੀ ਭਾਰਤ, ਲੁਧਿਆਣਾ) ਕਨ੍ਹਈਆ ਮਿੱਤਲ ਵਿਰੁੱਧ ਸ਼ਿਕਾਇਤ ਦਰਜ:ਇਸ ਸਬੰਧੀ ਜਲੰਧਰ ਵਿੱਚ ਈਸਾਈ ਭਾਈਚਾਰੇ ਦੇ ਮੈਂਬਰਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਹ ਵੀ ਆਪਣੇ ਪੱਧਰ ’ਤੇ ਸ਼ਿਕਾਇਤ ਦੇਣਗੇ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀਆਂ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਉਨ੍ਹਾਂ ਦੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਇਸਾਈ ਭਾਈਚਾਰੇ ਵੱਲੋਂ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਸਮਰਥਨ ਦੇਣ ਦੀ ਗੱਲ ਵੀ ਕਹੀ।
ਰਾਜਾ ਵੜਿੰਗ ਵਲੋਂ ਸਫਾਈ : ਉਧਰ, ਇਸ ਬਿਆਨ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਵਨੀਤ ਬਿੱਟੂ, ਸਰਪੰਚ ਮੌਕੇ ਉੱਤੇ ਮੌਜੂਦ ਹਨ ਅਤੇ ਕਲਾਕਾਰ ਕਨ੍ਹਈਆ ਮਿੱਤਲ ਇਹ ਬਿਆਨਬਾਜ਼ੀ ਕਰ ਰਿਹਾ। ਇਸ ਮਾਮਲੇ ਨੂੰ ਲੈ ਕੇ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਸਫਾਈ ਵੀ ਦਿੱਤੀ ਹੈ।
ਰਾਜਾ ਵੜਿੰਗ ਵਲੋਂ ਵੀਡੀਓ ਜਾਰੀ (ਈਟੀਵੀ ਭਾਰਤ, ਲੁਧਿਆਣਾ) ਰਾਜਾ ਵੜਿੰਗਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਭਾਵੇਂ ਉਹ ਕੋਈ ਵੀ ਧਰਮ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਭਾਈਚਾਰੇ ਨੇ ਪੰਜਾਬ ਵਿੱਚ ਸਮਾਜ ਲਈ ਜੋ ਕੀਤਾ ਹੈ, ਉਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਟੇਜ ਉੱਤੇ ਜੋ ਵੀ ਕਿਸੇ ਨੇ ਅਜਿਹੀ ਬਿਆਨਬਾਜ਼ੀ ਕੀਤੀ ਹੈ, ਰਾਜਾ ਵੜਿੰਗ ਉਸ ਦਾ ਸਮਰਥਨ ਨਹੀਂ ਕਰਦਾ ਅਤੇ ਨਾ ਹੀ ਜੇਕਰ ਉਹ ਕਿਸੇ ਧਰਮ ਦਾ ਪ੍ਰਚਾਰ ਕਰ ਰਿਹਾ ਹੈ, ਤਾਂ ਉਸ ਨੂੰ ਰੋਕ ਸਕਦਾ ਹੈ। ਵੜਿੰਗ ਨੇ ਕਿਹਾ ਕਿ ਸਾਡੇ ਲਈ ਸਾਰੇ ਧਰਮ ਬਰਾਬਰ ਹਨ ਤੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।