ਗਲ਼ੇ ਵਿੱਚ ਸਬਜ਼ੀਆਂ ਪਾ ਕੇ ਕਿਉਂ ਘੁੰਮ ਰਿਹਾ ਇਹ ਵਿਅਕਤੀ (ETV Bharat Sangrur) ਸੰਗਰੂਰ:ਜੂਨ ਮਹੀਨੇ ਦੀ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਜ਼ਿਲ੍ਹੇ 'ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਸਬਜ਼ੀਆਂ ਦੇ ਭਾਅ ਵਧਾ ਦਿੱਤੇ ਹਨ। ਇਸ ਕਾਰਨ ਥੋਕ ਮੰਡੀਆਂ ਦੇ ਨਾਲ-ਨਾਲ ਮੰਡੀਆਂ ਵਿੱਚ ਵੀ ਸਬਜ਼ੀਆਂ ਦੇ ਭਾਅ ਦੁੱਗਣੇ ਹੋ ਗਏ ਹਨ। ਸਬਜ਼ੀ ਵਿਕਰੇਤਾਵਾਂ ਅਨੁਸਾਰ ਲਗਾਤਾਰ ਪੈ ਰਹੀ ਬਰਸਾਤ ਕਾਰਨ ਨੇੜਲੇ ਪਿੰਡਾਂ ਤੋਂ ਸਬਜ਼ੀਆਂ ਦੀ ਆਮਦ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਇਸ ਕਾਰਨ ਕੀਮਤ ਵਧ ਗਈ ਹੈ। ਇਸ ਤੋਂ ਇਲਾਵਾ, ਕੀਮਤਾਂ ਵੀ ਆਮਦ 'ਤੇ ਨਿਰਭਰ ਕਰਦੀਆਂ ਹਨ।
ਆਉਣ ਵਾਲੇ ਸਮੇਂ ਵਿੱਚ ਮਹਿੰਗੀਆਂ ਸਬਜ਼ੀਆਂ ਖਾਣੀਆਂ ਪੈ ਸਕਦੀਆਂ ਹਨ:ਜੇਕਰ ਬਾਰਸ਼ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਮਹਿੰਗੀਆਂ ਸਬਜ਼ੀਆਂ ਖਾਣੀਆਂ ਪੈ ਸਕਦੀਆਂ ਹਨ। ਜਿੱਥੇ ਰੋਜ਼ਾਨਾ ਜਿੰਨੇ ਵਾਹਨ ਸਬਜ਼ੀ ਮੰਡੀ 'ਚ ਸਬਜ਼ੀ ਲੈ ਕੇ ਆਉਂਦੇ ਹਨ, ਉੱਥੇ ਇਨ੍ਹਾਂ ਦਿਨਾਂ 'ਚ ਬਹੁਤ ਘੱਟ ਵਾਹਨ ਹੀ ਸਬਜ਼ੀ ਲੈ ਕੇ ਆ ਰਹੇ ਹਨ | ਆਮਦ ਘੱਟ ਹੋਣ ਕਾਰਨ ਥੋਕ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੁੱਗਣੇ ਭਾਅ ’ਤੇ ਵਿਕਣ ਲੱਗ ਪਈਆਂ ਹਨ। ਇਸ ਨਾਲ ਪ੍ਰਚੂਨ ਕੀਮਤਾਂ 'ਤੇ ਵੀ ਅਸਰ ਪਿਆ ਹੈ ਅਤੇ ਪ੍ਰਚੂਨ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਹਨ ਅਤੇ ਅਜਿਹੇ ਲੋਕਾਂ ਨੂੰ ਮਹਿੰਗੇ ਭਾਅ ਦੇਣੇ ਪੈ ਰਹੇ ਹਨ। ਗਰੀਬਾਂ ਦੀਆਂ ਪਲੇਟਾਂ ਵਿੱਚੋਂ ਸਬਜ਼ੀਆਂ ਗਾਇਬ ਹੋ ਰਹੀਆਂ ਹਨ।
ਸਬਜ਼ੀਆਂ ਗਰੀਬ ਲੋਕਾਂ ਦੇ ਗਹਿਣਿਆਂ ਤੋਂ ਘੱਟ ਨਹੀਂ: ਜਿਸ ਨੂੰ ਲੈ ਕੇ ਅਵਤਾਰ ਤਾਰਾ ਸਿੰਘ ਨਾਮ ਦੇ ਇੱਕ ਸਮਾਜ ਸੇਵੀ ਵੱਲੋਂ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ, ਤਾਰਾ ਸਿੰਘ ਮੁਤਾਬਿਕ ਸਬਜ਼ੀਆਂ ਖਾ ਨਹੀਂ ਸਕਦੇ ਕਿਉਂਕਿ ਮਹਿੰਗੀਆਂ ਹੋ ਗਈਆਂ ਹਨ, ਸਗੋਂ ਉਹਨਾਂ ਨੂੰ ਬਤੌਰ ਗਹਿਣਿਆਂ ਵਾਂਗ ਮੈਂ ਅਪਣੇ ਗਲ਼ੇ 'ਚ ਪਾਇਆ ਹੈ, ਕਿਉਂਕਿ ਹੁਣ ਸਬਜ਼ੀਆਂ ਗਰੀਬ ਲੋਕਾਂ ਦੇ ਗਹਿਣਿਆਂ ਤੋਂ ਘੱਟ ਨਹੀਂ ਹਨ ਅਤੇ ਗਰੀਬ ਬੰਦਾ ਤਾਂ ਚੱਟਣੀ ਵੀ ਨਹੀਂ ਖਾ ਸਕਦਾ। ਉਹਨਾਂ ਦੱਸਿਆ ਕਿ ਹੁਣ ਸਬਜੀਆਂ ਗਰੀਬ ਲੋਕਾ ਦੇ ਬਜਟ ਤੋ ਬਾਹਰ ਜਾ ਰਹੀਆ ਹਨ।
ਸਬਜੀਆਂ ਦਾ ਬੇਸ਼ਕੀਮਤੀ ਹਾਰ ਬਣ ਗਲ ਵਿੱਚ ਪਾਇਆ: ਉਲੇਖਯੋਗ ਹੈ ਕਿ ਸਮਾਜ ਸੇਵੀ ਨੇ ਅਪਣੇ ਪਾਏ ਹੋਏ ਸਬਜੀਆਂ ਦੇ ਬੇਸ਼ਕੀਮਤੀ ਗਹਿਣੇ ਦੀ ਸੁਰੱਖਿਆ ਲਈ 2 ਗੰਨਮੈਨ ਦੀ ਸਰਕਾਰ ਤੋਂ ਮੰਗ ਕੀਤੀ ਹੈ। ਮੁਸ਼ਕਿਲ ਹੋਏ ਸਬਜ਼ੀਆਂ ਦੇ ਰੇਟਾਂ ਨੂੰ ਵੇਖਦੇ ਹੋਏ ਸੰਗਰੂਰ ਦੇ ਇੱਕ ਨੌਜਵਾਨ ਅਵਤਾਰ ਸਿੰਘ ਤਾਰਾ ਨੇ ਇੱਕ ਅਨੋਖੇ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਜੋ ਕਿ ਇੱਕ ਹੱਥ ਦੇ ਵਿੱਚ ਖਾਲੀ ਥੈਲਾ ਲੈ ਕੇ ਅਤੇ ਆਪਣੇ ਗਲ਼ ਦੇ ਵਿੱਚ ਸਬਜ਼ੀਆਂ ਦਾ ਹਾਰ ਬਣਾ ਕੇ, ਆਪਣੇ ਸਿਰ ਦੇ ਉੱਤੇ ਭਿੰਡੀਆਂ ਦਾ ਤਾਜ ਬਣਾ ਕੇ ਘੁੰਮ ਰਿਹਾ ਹੈ ਅਤੇ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਹੋਈ ਮਹਿੰਗਾਈ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ।