ਪੰਜਾਬ

punjab

ETV Bharat / state

100 ਕਰੋੜ ਤੋਂ ਉੱਤੇ ਦੀਆਂ ਟਾਈਲਾਂ 'ਤੇ ਉੱਠੇ ਸਵਾਲ, ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ, ਐਨਜੀਟੀ ਨੇ ਦਿੱਤਾ 31 ਜਨਵਰੀ ਤੱਕ ਦਾ ਸਮਾਂ, ਵੇਖੋ ਕੀ ਹੈ ਪੂਰਾ ਮਾਮਲਾ - LUDHIANA NEWS

ਲੁਧਿਆਣਾ ਦੇ ਵਿੱਚ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਦੀਆਂ ਇੰਟਰਲੋਕ ਟਾਈਲਾਂ ਲਗਾਈਆਂ ਗਈਆਂ ਪਰ ਹੁਣ ਟਾਇਲਾਂ 'ਤੇ ਸਵਾਲ ਹੋ ਰਹੇ ਹਨ...

Etv Bharat
Etv Bharat (Etv Bharat)

By ETV Bharat Punjabi Team

Published : Jan 10, 2025, 4:31 PM IST

ਲੁਧਿਆਣਾ: ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਦੀਆਂ ਇੰਟਰਲੋਕ ਟਾਈਲਾਂ ਲਗਾਈਆਂ ਗਈਆਂ, ਇੱਥੋਂ ਤੱਕ ਕਿ ਸ਼ਹਿਰ ਦੇ ਵਿੱਚ ਸੜਕਾਂ ਤੋਂ ਵੀ ਉੱਚੀਆਂ ਇਹ ਟਾਈਲਾਂ ਲਾਉਣ ਕਰਕੇ ਨਾ ਸਿਰਫ ਵਾਤਾਵਰਣ ਦਾ ਨੁਕਸਾਨ ਹੋ ਰਿਹਾ ਹੈ, ਸਗੋਂ ਐਨਜੀਟੀ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਨ। ਨਿਯਮਾਂ ਦੇ ਮੁਤਾਬਿਕ ਦਰੱਖਤ ਤੋਂ ਘੱਟੋ-ਘੱਟ ਇੱਕ ਮੀਟਰ ਤੋਂ ਜ਼ਿਆਦਾ ਥਾਂ ਛੱਡ ਕੇ ਇਹ ਟਾਈਲਾ ਲਾਉਣੀਆਂ ਚਾਹੀਦੀਆਂ ਹਨ, ਇੰਨਾ ਹੀ ਨਹੀਂ ਇਹ ਟਾਈਲਾਂ ਸੜਕ ਤੋਂ ਉੱਪਰ ਨਹੀਂ ਹੋਣੀ ਚਾਹੀਦੀਆਂ। ਖਾਸ ਕਰਕੇ ਇਹ ਇੰਟਰਲੋਕ ਟਾਈਲ ਜੋ ਕਿ ਪੂਰੀ ਤਰ੍ਹਾਂ ਸਮਿੰਟ ਦੀਆਂ ਬਣੀਆਂ ਹੋਈਆਂ ਹਨ ਇਹਨਾਂ ਦੀ ਥਾਂ ਉੱਤੇ ਪਰਫੋਰਏਟਿਡ ਟਾਈਲਾਂ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਐਨਜੀਟੀ ਵੱਲੋਂ 31 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਜੇਕਰ ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਇਸ ਉੱਤੇ ਅਮਲ ਨਹੀਂ ਕਰਦਾ ਤਾਂ ਮੋਟਾ ਜ਼ੁਰਮਾਨਾ ਵੀ ਹੋ ਸਕਦਾ ਹੈ।

100 ਕਰੋੜ ਤੋਂ ਉੱਤੇ ਦੀਆਂ ਟਾਈਲਾਂ 'ਤੇ ਉੱਠੇ ਸਵਾਲ (ETV Bharat ਪੱਤਰਕਾਰ, ਲੁਧਿਆਣਾ)

ਨੋਟਿਸ ਦੇ ਕੀ ਕਾਰਨ

ਦਰਅਸਲ ਜਦੋਂ ਵੀ ਟਾਈਲਾ ਲਾਈਆਂ ਜਾਂਦੀਆਂ ਹਨ ਤਾਂ ਸੜਕ ਤੋਂ ਹੇਠਾਂ ਲਾਈ ਜਾਣੀ ਚਾਹੀਦੀ ਹਨ, ਇਸ ਤੋਂ ਇਲਾਵਾ ਇੰਟਰਲੋਕ ਟਾਈਲਾਂ ਜੋ ਸੀਮਿੰਟ ਦੀਆਂ ਬਣੀਆਂ ਹੁੰਦੀਆਂ ਹਨ। ਉਹਨਾਂ ਨੂੰ ਲਾਉਣ ਕਰਕੇ ਮੀਂਹ ਦਾ ਪਾਣੀ ਸੀਵਰੇਜ ਦੇ ਵਿੱਚ ਚਲਾ ਜਾਂਦਾ ਹੈ, ਭਾਵ ਕਿ ਪਾਣੀ ਧਰਤੀ ਵਿੱਚ ਨਹੀਂ ਜਾਂਦਾ, ਜਿਸ ਕਰਕੇ ਐਨਜੀਟੀ ਨੇ ਕਿਹਾ ਹੈ ਕਿ ਪਰਫੋਰਏਟਿਡ ਟਾਈਲਾਂ ਲਗਾਈਆਂ ਜਾਣ, ਜਿਨਾਂ ਦੇ 50 ਫੀਸਦੀ ਹਿੱਸੇ ਦੇ ਵਿੱਚ ਸੁਰਾਖ ਹੁੰਦੇ ਹਨ, ਜਿਸ ਨਾਲ ਮੀਂਹ ਦਾ ਪਾਣੀ ਧਰਤੀ ਦੇ ਵਿੱਚ ਰਚ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਮਾਜਸੇਵੀ ਅਤੇ ਆਰਟੀਆਈ ਐਕਟੀਵਿਸਟ ਇੰਜੀਨੀਅਰ ਕਪਿਲ ਅਰੋੜਾ ਨੇ ਦੱਸਿਆ ਕਿ ਜਦੋਂ ਵੀ ਕੋਈ ਦਰੱਖਤ ਲਾਇਆ ਜਾਂਦਾ ਹੈ ਤਾਂ ਉਸ ਦੇ ਆਲੇ ਦੁਆਲੇ ਇੱਕ ਮੀਟਰ ਤੋਂ ਵੱਧ ਦੂਰੀ ਉੱਤੇ ਇੰਟਰਲੋਕ ਟਾਈਲ ਹੋਣੀ ਚਾਹੀਦੀ ਹੈ ਕਿਉਂਕਿ ਦਰੱਖਤ ਦੀਆਂ ਜੜਾਂ ਦੇ ਨਾਲ ਹੀ ਬਾਰਿਸ਼ ਦਾ ਪਾਣੀ ਧਰਤੀ ਹੇਠ ਜਾਂਦਾ ਹੈ, ਸਾਡੇ ਪਾਣੀ ਵੀ ਡੂੰਘੇ ਹੋ ਰਹੇ ਹਨ। ਉਹਨਾਂ ਕਿਹਾ ਕਿ ਸੀਮਿੰਟ ਦੀਆਂ ਟਾਈਲਾਂ ਲਾਉਣ ਦੇ ਨਾਲ ਇਹ ਪਾਣੀ ਸੀਵਰੇਜ ਦੇ ਰਸਤੇ ਚਲਾ ਜਾਂਦਾ ਹੈ ਜਿਸ ਨਾਲ ਸੀਵਰੇਜ ਓਵਰਫਲੋ ਹੁੰਦਾ ਹੈ।

100 ਕਰੋੜ ਤੋਂ ਉੱਤੇ ਦੀਆਂ ਟਾਈਲਾਂ 'ਤੇ ਉੱਠੇ ਸਵਾਲ (ETV Bharat)

ਨਿਯਮਾਂ ਦੀਆਂ ਧੱਜੀਆਂ

ਇੰਜੀਨੀਅਰ ਨੇ ਦੱਸਿਆ ਕਿ 31 ਜਨਵਰੀ ਤੱਕ ਦਾ ਐਨਜੀਟੀ ਵੱਲੋਂ ਸਮਾਂ ਦਿੱਤਾ ਗਿਆ ਹੈ। ਉਸ ਤੋਂ ਬਾਅਦ ਜੇਕਰ ਨਗਰ ਸੁਧਾਰ ਟਰਸਟ ਅਤੇ ਨਗਰ ਨਿਗਮ ਇਹ ਟਾਈਲਾਂ ਨੂੰ ਨਹੀਂ ਬਦਲਿਆ ਗਿਆ ਤਾਂ ਕੇਸ ਲਗਾ ਕੇ ਜੁਰਮਾਨੇ ਦੀ ਮੰਗ ਕਰਾਂਗੇ ਅਤੇ ਇਹਨਾਂ ਟਾਈਲਾਂ ਨੂੰ ਹਟਾਉਣ ਦੀ ਮੰਗ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ 100 ਕਰੋੜ ਰੁਪਏ ਖੁਦ ਨਗਰ ਸੁਧਾਰ ਟਰੱਸਟ ਨੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਟਾਈਲਾਂ ਲਗਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਵੀ 25 ਤੋਂ 30 ਕਰੋੜ ਦੀਆਂ ਟਾਈਲਾਂ ਲਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਜਨਤਾ ਦਾ ਟੈਕਸ ਰੂਪੀ ਪੈਸਾ ਹੈ ਜਿਸ ਦੀ ਕਿਤੇ ਨਾ ਕਿਤੇ ਬਰਬਾਦੀ ਕੀਤੀ ਗਈ ਹੈ। ਬਿਨਾਂ ਸੋਚ ਸਮਝ ਕੇ ਟਾਈਲਾਂ ਲਗਾਈਆਂ ਗਈਆਂ ਬਿਨਾਂ ਪਲੈਨ ਦੇ ਟਾਈਲ ਲਗਾਈਆਂ ਗਈਆਂ। ਉਹਨਾਂ ਕਿਹਾ ਕਿ ਕੌਮੀ ਕਲੀਨ ਮਿਸ਼ਨ ਦੇ ਤਹਿਤ ਇਹ ਫੰਡ ਲਗਾਏ ਗਏ। ਜਿਨਾਂ ਦੀ ਹੁਣ ਡੁੰਘਾਈ ਦੇ ਨਾਲ ਜਾਂਚ ਹੋਵੇਗੀ। ਉਹਨਾਂ ਕਿਹਾ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਠੇਕੇਦਾਰਾਂ ਵੱਲੋਂ ਮਨਮਾਨੀਆਂ ਕੀਤੀਆਂ ਗਈਆਂ ਹਨ।

100 ਕਰੋੜ ਤੋਂ ਉੱਤੇ ਦੀਆਂ ਟਾਈਲਾਂ 'ਤੇ ਉੱਠੇ ਸਵਾਲ (ETV Bharat)

ਕਿੱਥੇ-ਕਿੱਥੇ ਲਗਾਈਆਂ ਟਾਈਲਾਂ

ਜੇਕਰ ਇਹਨਾਂ ਟਾਈਲਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਪੋਰਸ਼ ਇਲਾਕਿਆਂ ਦੇ ਵਿੱਚ ਇਹ ਲਗਾਈਆਂ ਗਈਆਂ ਹਨ, ਜਿਨ੍ਹਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ, ਬੀਆਰਐਸ ਨਗਰ, ਰਾਜਗੁਰੂ ਨਗਰ, ਕਿਚਨੂ ਨਗਰ, ਚੰਡੀਗੜ੍ਹ ਰੋਡ, ਸਰਾਭਾ ਨਗਰ ਨੇੜੇ ਗੁਰਦੁਆਰਾ, ਮਾਲ ਰੋਡ, ਦੁਗਰੀ ਫੇਸ 2, ਪੱਖੋਵਾਲ ਰੋਡ, ਮਾਡਲ ਟਾਊਨ ਐਕਸਟੈਂਸ਼ਨ, ਮਾਡਲ ਟਾਊਨ ਅਤੇ ਮੁੱਖ ਹੰਬੜਾ ਰੋਡ ਆਉਂਦੇ ਹਨ।

100 ਕਰੋੜ ਤੋਂ ਉੱਤੇ ਦੀਆਂ ਟਾਈਲਾਂ 'ਤੇ ਉੱਠੇ ਸਵਾਲ (ETV Bharat)

ABOUT THE AUTHOR

...view details