ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਰਅਸਲ ਭਾਰਤ ਸਰਕਾਰ ਨੇ ਪੰਜਾਬ ਦੇ 233 ਸਕੂਲਾਂ ਨੂੰ 'ਪੀਐਮ ਸ਼੍ਰੀ' ਦਾ ਦਰਜਾ ਦਿੱਤਾ ਹੈ। ਇਨ੍ਹਾਂ 'ਚੋਂ 10 ਸਕੂਲ ਇਕੱਲੇ ਮੋਹਾਲੀ ਜ਼ਿਲ੍ਹੇ ਦੇ ਹਨ। ਕੇਂਦਰ ਸਰਕਾਰ ਦੀ 'ਪੀਐਮ ਸ਼੍ਰੀ' ਸਕੂਲ ਯੋਜਨਾ ਅਧੀਨ ਦੇਸ਼ ਵਿਚ ਕੁੱਲ 14,500 ਪੀਐਮ ਸ਼੍ਰੀ ਸਕੂਲ ਸਥਾਪਤ ਕੀਤੇ ਜਾਣੇ ਹਨ। ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਸੁਭਾਵਿਕ ਤੌਰ 'ਤੇ ਵਿਸ਼ਵ ਪੱਧਰੀ ਹੋ ਜਾਵੇਗਾ ਕਿਉਂਕਿ ਇਨ੍ਹਾਂ 'ਤੇ ਕੇਂਦਰ ਸਰਕਾਰ ਦੀ ਹੀ ਨਹੀਂ, ਸਗੋਂ ਸਬੰਧਿਤ ਸੂਬਿਆਂ ਦੀਆਂ ਸਰਕਾਰਾਂ, ਸਥਾਨਕ ਇਕਾਈਆਂ, ਕੇਂਦਰੀ ਵਿਦਿਆਲਾ ਸੰਗਠਨ (ਕੇਵੀਐਸ) ਅਤੇ ਨਵੋਦਿਆ ਵਿਿਦਆਲਾ ਸਮਿਤੀ (ਐਨਵੀਐਸ) ਦੀ ਵੀ ਪੂਰੀ ਨਿਗਰਾਨੀ ਰਹੇਗੀ।
ਕਿਸ-ਕਿਸ ਸਕੂਲ ਦਾ ਨਾਮ ਬਦਲੇਗੀ ਪੰਜਾਬ ਸਰਕਾਰ (ETV Bharat) ਕਿਸ-ਕਿਸ ਸਕੂਲ਼ ਨੂੰ 'ਪੀਐਮ ਸ਼੍ਰੀ' ਦਰਜਾ ਮਿਲਿਆ
ਤੁਹਾਨੂੰ ਦਸ ਦਈਏ ਕਿ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਜਾਰੀ ਨੋਟੀਫ਼ਿਕੇਸ਼ਨ ਕੀਤਾ। ਜਿਸ ਦੇ ਮੁਤਾਬਿ ਮੋਹਾਲੀ ਸ਼ਹਿਰ ਦੇ ਫ਼ੇਜ਼ ਪੰਜ ਸਥਿਤ ਸਰਕਾਰੀ ਹਾਈ ਸਕੂਲ, ਜ਼ਿਲ੍ਹੇ ਦੇ ਲੋਹਗੜ੍ਹ 'ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਹਾਈ ਸਕੂਲ ਨਯਾ ਗਾਓਂ, ਸਰਕਾਰੀ ਹਾਈ ਸਕੂਲ ਸਨੇਟਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ਿਜ਼ਰਾਬਾਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਪਿੰਡ ਲਾਲੜੂ , ਸਰਕਾਰੀ ਹਾਈ ਸਕੂਲ ਦੇਸੂ ਮਾਜਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਗੌਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਨੂੰ ਤੁਰੰਤ ਪ੍ਰਭਾਵ ਨਾਲ 'ਪੀਐਮ ਸ਼੍ਰੀ' ਦਾ ਦਰਜਾ ਹਾਸਿਲ ਹੋ ਗਿਆ ਹੈ।
ਕਿਸ-ਕਿਸ ਸਕੂਲ ਦਾ ਨਾਮ ਬਦਲੇਗੀ ਪੰਜਾਬ ਸਰਕਾਰ (ETV Bharat) ਮਿਆਰੀ ਵਿਦਿਆ ਦਾ ਮਾਹੌਲ਼
ਕਾਬਲੇਜ਼ਿਕਰ ਹੈ ਕਿ ਇਨ੍ਹਾਂ ਸਕੂਲਾਂ ਨੂੰ ਸਥਾਪਿਤ ਕਰਨ ਦਾ ਮੰਤਵ ਹਰੇਕ ਵਿਦਿਆਰਥੀ ਨੂੰ ਮਿਆਰੀ ਵਿਦਿਆ ਦਾ ਸੁਖਾਵਾਂ, ਸੁਰੱਖਿਅਤ ਅਤੇ ਸਿੱਖਣ ਲਈ ਸ਼ਾਨਦਾਰ ਮਾਹੌਲ ਮੁਹੱਈਆ ਕਰਵਾਉਣਾ ਹੈ। ਇੱਥੇ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਅਤੇ ਵਿਦਿਆਰਥੀਆਂ ਲਈ 21ਵੀਂ ਸਦੀ ਦੇ ਸਾਰੇ ਹੁਨਰ ਸਿੱਖਣ ਵਿਚ ਸਹਾਈ ਸਿੱਧ ਹੋਣ ਵਾਲੇ ਵਸੀਲੇ ਵੀ ਮੁਹੱਈਆ ਕਰਵਾਏ ਜਾਣਗੇ। 'ਪੀਐਮ ਸ਼੍ਰੀ' ਸਕੂਲ ਸਥਾਪਿਤ ਕਰਨ ਪਿੱਛੇ ਕੇਂਦਰ ਸਰਕਾਰ ਦਾ ਇਹ ਮਕਸਦ ਵਿਦਿਆਰਥੀਆਂ ਨੂੰ ਦੇਸ਼ ਵਿਚ ਹਰ ਪੱਖੋਂ ਉਸਾਰੂ, ਸਿਰਜਣਾਤਮਕ ਤੇ ਉਤਪਾਦਕ ਯੋਗਦਾਨ ਪਾਉਣ ਦੇ ਕਾਬਲ ਬਣਾਉਣਾ ਹੈ।
ਕਿਸ-ਕਿਸ ਸਕੂਲ ਦਾ ਨਾਮ ਬਦਲੇਗੀ ਪੰਜਾਬ ਸਰਕਾਰ (ETV Bharat) ਦਰਅਸਲ, ਦੇਸ਼ 'ਚ ਸਾਲ 2020 ਦੌਰਾਨ ਲਾਗੂ ਕੀਤੀ ਗਈ ਨਵੀਂ ਵਿਦਿਅਕ ਨੀਤੀ ਅਨੁਸਾਰ ਹੀ ਇਹ ਯੋਜਨਾ ਅਰੰਭੀ ਗਈ ਸੀ – ਜਿਸ ਅਧੀਨ ਸਮਾਜ ਦੇ ਸਾਰੇ ਵਰਗਾਂ ਨੂੰ ਇਕਸਮਾਨ ਮੌਕੇ ਮੁਹਈਆ ਹੋਣਗੇ। ਕਿਸੇ ਵੀ ਵਿਿਦਆਰਥੀ ਨਾਲ ਪੱਖਪਾਤ ਜਾਂ ਭੇਦਭਾਵ ਦੀ ਕੋਈ ਸੰਭਾਵਨਾ ਵੀ ਪੈਦਾ ਨਹੀਂ ਹੋ ਸਕੇਗੀ। ਬੱਚੇ ਆਪਸੀ ਵਿਚਾਰ–ਵਟਾਂਦਰਿਆਂ ਨਾਲ ਹੱਸਦੇ–ਖੇਡਦੇ ਹੋਏ ਨਵੇਂ ਆਯਾਮ ਸਰ ਕਰਨ ਦੇ ਯੋਗ ਹੋ ਸਕਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿਰਫ਼ ਸਕੂਲਾਂ ਦੇ ਨਾਮ ਹੀ ਨਹੀਂ ਪੰਜਾਬ ਸਰਕਾਰ ਕੇਂਦਰ ਨਾਲ ਮਿਲਕੇ ਆਮ ਆਦਮੀ ਪਾਰਟੀ ਮੁਹੱਲਾ-ਕਲੀਨਿਕਾਂ ਦੇ ਨਾਮ ਬਲਦਣ ਦੀ ਵੀ ਤਿਆਰੀ ਕਰ ਰਹੀ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਆਯੂਸ਼ਮਾਨ ਸਕੀਨ ਨੂੰ ਲੈ ਕੇ 'ਆਪ' ਅਤੇ ਕੇਂਦਰ ਸਰਕਾਰ ਕਈ ਸਮਝੌਤੇ ਹੋਏ ਹਨ।