ਲੁਧਿਆਣਾ:ਸੀਬੀਐਸਈ ਮੁੱਖ ਦਫਤਰ ਚੰਡੀਗੜ੍ਹ ਵੱਲੋਂ ਪੰਜਾਬ ਭਰ ਦੇ ਵਿੱਚ ਸੀਬੀਐਸਈ ਦੇ ਅਧੀਨ ਚੱਲ ਰਹੇ ਸਾਰੇ ਹੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਲਈ ਟ੍ਰੇਨਿੰਗ ਪ੍ਰੋਗਰਾਮ ਦਾ ਪ੍ਰਬੰਧ ਕਰਵਾਇਆ ਗਿਆ ਹੈ, ਜਿਸ ਦੇ ਤਹਿਤ ਤਿੰਨ ਦਿਨ ਤੱਕ ਸੀਬੀਐਸਈ ਸਕੂਲਾਂ ਦੀਆਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਅਤੇ ਫਿਰ ਅਧਿਆਪਕਾਂ ਨੂੰ ਟ੍ਰੇਨਿੰਗ ਲੈਣੀ ਪਵੇਗੀ। ਇਸ ਦੇ ਤਹਿਤ 50 ਘੰਟੇ ਦੀ ਟ੍ਰੇਨਿੰਗ ਲਾਗੂ ਹੋਵੇਗੀ ਤਿੰਨ ਦਿਨ ਤੱਕ ਚੱਲਣ ਵਾਲੀ ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਲੁਧਿਆਣਾ ਪੱਖੋਵਾਲ ਰੋਡ ਸਥਿਤ ਡੀਏਵੀ ਪਬਲਿਕ ਸਕੂਲ ਵੱਲੋਂ ਹੋਸਟ ਕੀਤਾ ਜਾ ਰਿਹਾ ਹੈ। ਜਿੱਥੇ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਪੰਜਾਬ ਦੇ ਹੋਰਨਾਂ ਹਿੱਸਿਆਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਸੀਬੀਐਸਈ ਸਕੂਲਾਂ ਦੇ ਪ੍ਰਿੰਸੀਪਲ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਸਿਖਲਾਈ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਗਿਆ ਹੈ।
ਸੀਬੀਐਸਈ ਵੱਲੋਂ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਹੋਇਆ ਟ੍ਰੇਨਿੰਗ ਪ੍ਰੋਗਰਾਮ, 50 ਘੰਟੇ ਦੀ ਹਰ ਪ੍ਰਿੰਸੀਪਲ ਅਤੇ ਅਧਿਆਪਕ ਲਈ ਟ੍ਰੇਨਿੰਗ ਲਾਜ਼ਮੀ - Training of principals and teachers - TRAINING OF PRINCIPALS AND TEACHERS
Training of principals and teachers : ਸੀਬੀਐਸਈ ਮੁੱਖ ਦਫਤਰ ਚੰਡੀਗੜ੍ਹ ਵੱਲੋਂ ਪੰਜਾਬ ਭਰ ਦੇ ਸਾਰੇ ਸੀਬੀਐਸਈ ਦੇ ਅਧੀਨ ਚੱਲ ਰਹੇ ਸਕੂਲਾਂ ਦਾ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
Published : Apr 25, 2024, 1:34 PM IST
ਸਿੱਖਿਆ ਦੇ ਪ੍ਰਸਾਰ ਨੂੰ ਹੋਰ ਸੁਖਾਲਾ ਬਣਾਉਣਾ ਹੈ: ਇਸ ਸਿਖਲਾਈ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡੀਏਵੀ ਸਕੂਲ ਦੀ ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਨੇ ਦੱਸਿਆ ਕਿ ਇੱਕ ਦੂਜੇ ਦੇ ਨਾਲ ਤਜਰਬੇ ਸਾਂਝੇ ਕਰਕੇ ਸਿੱਖਿਆ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਭਰ ਦੇ ਵਿੱਚ ਸੀਬੀਐਸਈ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਅਤੇ ਸਾਰੇ ਹੀ ਪ੍ਰਿੰਸੀਪਲ ਦੇ ਲਈ ਇਹ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਨਾ ਸਿਰਫ ਇਸ ਨਾਲ ਇੱਕ ਦੂਜੇ ਦੇ ਨਾਲ ਤਜਰਬੇ ਸਾਂਝੇ ਹੁੰਦੇ ਹਨ ਸਗੋਂ ਸਿੱਖਿਆ ਦੇ ਪ੍ਰਸਾਰ ਨੂੰ ਹੋਰ ਸੁਖਾਲਾ ਬਣਾਉਣ ਦੇ ਲਈ ਵੀ ਇਹ ਅਹਿਮ ਯੋਗਦਾਨ ਹੁੰਦਾ ਹੈ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਮੁੱਖ ਮੰਤਵ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਹਾਸਿਲ ਕਰਵਾਉਣਾ ਹੈ, ਜਿਸ ਦੇ ਤਹਿਤ ਪਹਿਲਾਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਸਿੱਖਿਅਕ ਬੇਹੱਦ ਜਰੂਰੀ ਹੈ, ਖਾਸ ਕਰਕੇ ਆਧੁਨਿਕ ਸਮੇਂ ਦੇ ਵਿੱਚ ਸਿੱਖਿਆ ਵੀ ਆਧੁਨਿਕ ਹੋਈ ਹੈ। ਉਸ ਦੇ ਨਾਲ ਖੁਦ ਨੂੰ ਅਪਡੇਟ ਰੱਖਣਾ ਬੇਹਦ ਲਾਜ਼ਮੀ ਹੈ।
- ਅੰਮ੍ਰਿਤਸਰ 'ਚ ਕੰਬਾਈਨ ਚਾਲਕ ਦੀ ਕਰੰਟ ਲੱਗਣ ਨਾਲ ਹੋਈ ਮੌਤ, ਸਾਥੀਆਂ ਨੇ ਲਾਇਆ ਧਰਨਾ - Farmer died Amritsar
- ਪੰਜਾਬ ਦੇ ਸਾਬਕਾ ਸੀਐੱਮ ਚੰਨੀ ਉੱਤੇ ਨੀਲ ਗਰਗ ਨੇ ਸਾਧਿਆ ਨਿਸ਼ਾਨਾ, ਕਿਹਾ- ਇੱਕ ਜੂਨ ਤੋਂ ਬਾਅਦ ਚੰਨੀ ਦੀ ਗ੍ਰਿਫ਼ਤਾਰੀ ਤੈਅ - arrest of former Punjab CM
- ਅੰਮ੍ਰਿਤਪਾਲ ਵੱਲੋਂ ਚੋਣਾਂ ਲੜਨ ਦੀ ਖਬਰ ਤੇ ਉਨ੍ਹਾਂ ਦੀ ਮਾਤਾ ਦਾ ਬਿਆਨ ਆਇਆ ਸਾਹਮਣੇ, ਕਿਹਾ- ਅਜੇ ਨਹੀਂ ਹੋਈ ਕੋਈ ਪੁਸ਼ਟੀ - Amritpal will contest the election
ਬੱਚਿਆਂ ਨੂੰ ਹੋਰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ: ਇਸ ਮੌਕੇ ਡਿਪਟੀ ਕੋਡੀਨੇਟਰ ਸੀਬੀਐਸ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਸੀਬੀਐਸਈ ਸਕੂਲਾਂ ਦੇ ਲਈ ਟ੍ਰੇਨਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਸਾਰੇ ਹੀ ਪ੍ਰਿੰਸੀਪਲ ਨੂੰ ਇਸ ਟ੍ਰੇਨਿੰਗ ਦੇ ਵਿੱਚ ਸ਼ਾਮਿਲ ਹੋਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਇਸ ਦੇ ਵਿੱਚ ਵੱਖ ਵੱਖ ਵਿਸ਼ਿਆਂ ਆਨੰਦ ਸੰਬੰਧਿਤ ਅਧਿਆਪਕਾਂ ਅਤੇ ਪ੍ਰਿੰਸੀਪਲ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਤਾਂ ਜੋ ਬੱਚਿਆਂ ਨੂੰ ਹੋਰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸੀਬੀਐਸਈ ਵੱਲੋਂ ਵਿਸ਼ੇਸ਼ ਤੌਰ ਤੇ ਇਹ ਕਦਮ ਚੁੱਕਿਆ ਗਿਆ ਹੈ। ਉਹਨੇ ਕਿਹਾ ਕਿ ਸਭ ਤੋਂ ਪਹਿਲਾਂ ਜਰੂਰੀ ਹੈ ਕਿ ਸਕੂਲ ਦੇ ਮੁਖੀ ਦੀ ਸਿਖਲਾਈ ਹੋਵੇ ਉਸ ਤੋਂ ਬਾਅਦ ਉਹ ਆਪਣੇ ਸਕੂਲ ਦੇ ਵਿੱਚ ਇਸ ਦਾ ਪ੍ਰਸਾਰ ਕਰ ਸਕੇ।