ਸੰਗਰੂਰ: ਸੰਗਰੂਰ ਜ਼ਿਲ੍ਹੇ ਦੇ ਧੂਰੀ ਸ਼ਹਿਰ 'ਚ ਪਵਿੱਤਰ ਸਥਾਨ ਮੰਦਿਰ ਦੇ ਵਿੱਚ ਪੁਜਾਰੀਆਂ ਵੱਲੋਂ ਇੱਕ ਦਿਲ ਨੂੰ ਦਹਿਲਾਉਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦਰਅਸਲ ਮੰਦਿਰ ਦੇ ਪੁਜਾਰੀਆਂ ਨੇ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਮੰਦਰ ਵਿੱਚ ਬਣੇ ਹਵਨ ਕੁੰਡ ਦੇ ਹੇਠਾਂ ਦੱਬ ਦਿੱਤਾ ਸੀ। ਇਹ ਘਟਨਾ ਸ਼ਹਿਰ ਦੇ ਪ੍ਰਸਿੱਧ ਬਗਲਾਪੁਖੀ ਮੰਦਿਰ 'ਚ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
2 ਤਰੀਕ ਤੋਂ ਘਰ ਨਹੀਂ ਸੀ ਆਇਆ: 33 ਨੌਜਵਾਨ ਸਾਲਾ ਨੌਜਵਾਨ ਸੁਦੀਪ ਕੁਮਾਰ ਪੁੱਤਰ ਗੁਰਿੰਦਰ ਕੁਮਾਰ ਧੂਰੀ ਦਾ ਹੀ ਰਹਿਣ ਵਾਲਾ ਸੀ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਇੰਚਾਰਜ ਸੌਰਭ ਸੱਭਰਵਾਲ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨੀਂ ਦਰਖਾਸਤ ਦਿੱਤੀ ਸੀ ਕਿ ਸੁਦੀਪ ਕੁਮਾਰ, ਜੋ ਕਿ ਛੋਟੇ ਬੱਚਿਆਂ ਨੂੰ ਪੰਡਿਤ ਦੀ ਸਿੱਖਿਆ ਦਿੰਦਾ ਸੀ, 2 ਤਰੀਕ ਤੋਂ ਘਰ ਨਹੀਂ ਆਇਆ ਸੀ। ਜਦੋਂ ਪਰਿਵਾਰਕ ਮੈਂਬਰਾਂ ਨੇ ਮੰਦਿਰ ਜਾ ਕੇ ਪੁੱਛਿਆ ਤਾਂ ਮੰਦਰ ਦੇ ਪੁਜਾਰੀ ਪਰਮਾਨੰਦ ਨੇ ਦੱਸਿਆ ਕਿ ਉਹ 2 ਦਿਨ ਤੋਂ ਮੰਦਰ ਨਹੀਂ ਆਇਆ ਪਰ ਜਦੋਂ ਪੁਲਿਸ ਨੇ ਪਰਮਾਨੰਦ ਤੋਂ ਪੁੱਛਗਿਛ ਕੀਤੀ ਤਾਂ ਪੁਲਿਸ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਥਾਣੇ ਲਿਆਂਦਾ ਗਿਆ ਤਾਂ ਪਰਮਾਨੰਦ ਨੇ ਸੁਦੀਪ ਕੁਮਾਰ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਅਤੇ ਮੰਨਿਆ ਕਿ ਉਸ ਨੇ ਹੀ ਉਸ ਦਾ ਕਤਲ ਕਰਕੇ ਉਸ ਨੂੰ ਹਵਨ ਕੁੰਡ ਦੇ ਹੇਠਾਂ ਦੱਬ ਦਿੱਤਾ ਹੈ।
- ਰੁਚਿਰਾ ਕੰਬੋਜ ਦਾ ਬਿਆਨ, ਕਿਹਾ- ਭਾਰਤ ਦੀ ਪੰਚਾਇਤੀ ਰਾਜ ਪ੍ਰਣਾਲੀ ਔਰਤਾਂ ਦੀ ਅਗਵਾਈ ਵਾਲੀ ਤਰੱਕੀ ਨੂੰ ਕਰਦੀ ਹੈ ਉਜਾਗਰ - Kamboj On Womens Leadership
- ਇਜ਼ਰਾਈਲ ਖਿਲਾਫ ਤੁਰਕੀ ਦੀ ਵੱਡੀ ਕਾਰਵਾਈ, ਨਹੀਂ ਕਰੇਗਾ ਕਿਸੇ ਵੀ ਤਰ੍ਹਾਂ ਦਾ ਵਪਾਰ - Turkiye Israel LD Trade
- ਭੇਦਭਰੇ ਹਾਲਾਤਾਂ 'ਚ ਮਿਲੀ ਲਾਸ਼ ਦਾ ਮਾਮਲਾ, ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ, ਦੋਸਤਾਂ 'ਤੇ ਲੱਗੇ ਜਬਰਦਸਤੀ ਨਸ਼ਾ ਕਰਵਾਉਣ ਦੇ ਇਲਜ਼ਾਮ - drug overdose in Faridkot