ਪੰਜਾਬ

punjab

ETV Bharat / state

ਨਗਰ ਨਿਗਮ ਚੋਣਾਂ ਲਈ ਕਾਗਜ਼ ਦਾਖਲ ਕਰਨ ਸਮੇਂ ਚੱਲੀਆਂ ਡਾਂਗਾਂ, ਪੁਲਿਸ ਅਤੇ ਸਰਕਾਰ 'ਤੇ ਲੱਗੇ ਇਲਜ਼ਾਮ

ਪੁਲਿਸ ਵੱਲੋਂ ਕਾਗਜ਼ ਦਾਖਲ ਕਰਨ ਤੋਂ ਰੋਕਣ ਲਈ ਦਰਵਾਜ਼ੇ ਬੰਦ ਕੀਤੇ ਗਏ ਅਤੇ ਸਿਰਫ 'ਆਪ' ਦੇ ਉਮੀਦਵਾਰਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ।

MUNICIPAL CORPORATION ELECTION
ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਆਖਰੀ ਦਿਨ (ETV Bharat (ਗ੍ਰਾਫ਼ਿਕਸ ਟੀਮ))

By ETV Bharat Punjabi Team

Published : 4 hours ago

Updated : 49 minutes ago

ਪਟਿਆਲਾ:ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ। ਇਸੇ ਨੂੰ ਲੈ ਕੇ ਪਟਿਆਲਾ ਮਿਨੀ ਸਕੱਤਰ ਸਾਹਮਣੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਕੱਤਰ ਦੇ ਅੰਦਰ ਜਾਣ ਦੇ ਮੁੱਖ ਗੇਟ ਬੰਦ ਕੀਤੇ ਜਾ ਚੁੱਕੇ ਹਨ ਅਤੇ ਬਾਹਰ ਪੁਲਿਸ ਦਾ ਸਖਤ ਪਹਿਰਾ ਜਾਰੀ ਹੈ। ਵੱਖ-ਵੱਖ ਪਾਰਟੀਆਂ ਦੇ ਵੱਡੀ ਗਿਣਤੀ 'ਚ ਉਮੀਦਵਾਰ ਅਤੇ ਸਮਰਥਕ ਗੇਟ 'ਤੇ ਇਕੱਤਰ ਹੋ ਰਹੇ ਹਨ। ਇਸ ਦੌਰਾਨ ਭੀੜ ਭੜੱਕੇ ਵਿੱਚ ਪੁਲਿਸ ਵੱਲੋਂ ਡਾਂਗ ਵੀ ਚਲਾਈ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਵਾਰਡ 34 ਤੋਂ ਉਮੀਦਵਾਰ ਸੁਸ਼ੀਲ ਨਾਯਰ ਤੇ ਵਾਰਡ 46 ਉਮੀਦਵਾਰ ਵਰੁਣ ਜਿੰਦਲ 'ਤੇ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਕਾਗਜ਼ ਦਾਖਲ ਕਰਨ ਤੋਂ ਰੋਕਣ ਲਈ ਜਾਣ ਬੁੱਝ ਕੇ ਦਰਵਾਜ਼ੇ ਬੰਦ ਕੀਤੇ ਗਏ ਹਨ ਅਤੇ ਸਿਰਫ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ।

ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਆਖਰੀ ਦਿਨ (ETV Bharat (ਪਟਿਆਲਾ, ਪੱਤਰਕਾਰ))

ਉਮੀਦਵਾਰਾਂ ਦੇ ਖੋਹੇ ਜਾ ਰਹੇ ਕਾਗਜ਼

ਇਸ ਦੇ ਨਾਲ ਹੀ ਜਦੋਂ ਕਿ ਬਾਕੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਉੱਪਰ ਡਾਂਗ ਵਰਾਈ ਜਾ ਰਹੀ ਹੈ। ਸੁਸ਼ੀਲ ਨਾਯਰ ਨੇ ਕਿਹਾ ਕਿ ਉਹ ਸਵੇਰ ਤੋਂ ਕਾਗਜ਼ ਦਾਖਲ ਕਰਵਾਉਣ ਲਈ ਗੇਟ 'ਤੇ ਉਡੀਕ ਕਰ ਰਹੇ ਹਨ ਅਤੇ ਦਰਵਾਜ਼ੇ 'ਤੇ ਹੀ ਖੜੇ ਹਨ। ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕਾ ਮੁੱਕੀ ਕਰਦਿਆਂ ਹੱਥੋ ਪਾਈ ਵੀ ਕੀਤੀ ਗਈ ਹੈ। ਕਾਗਜ਼ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੱਸਿਆ ਕਿ ਭਾਜਪਾ ਦੇ ਇੱਕ ਹੋਰ ਉਮੀਦਵਾਰ ਨੂੰ ਪੁਲਿਸ ਗੇਟ ਤੋਂ ਹੀ ਚੁੱਕ ਕੇ ਲੈ ਗਈ ਹੈ ਅਤੇ ਧੱਕਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਕਾਂਗਰਸੀ ਉਮੀਦਵਾਰ ਰਾਜੇਸ਼ ਸ਼ਰਮਾ ਤੇ ਨਰੇਸ਼ ਦੁਗਲ ਹੋਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਪੁਲਿਸ ਰਾਹੀਂ ਤੰਗ ਪਰੇਸ਼ਾਨ ਕਰ ਰਹੀ ਹੈ, ਤਾਂ ਜੋ ਕੋਈ ਵੀ ਹੋਰ ਕਾਗਜ਼ ਦਾਖਲ ਨਾ ਕਰ ਸਕੇ।

ਮੌਕੇ 'ਤੇ ਪਹੁੰਚੇ ਭਾਜਪਾ ਆਗੂ

ਦੱਸ ਦਈਏ ਕਿ ਇਸ ਧੱਕੇਸ਼ਾਹੀ ਨੂੰ ਹੁੰਦੇ ਵੇਖ ਭਾਜਪਾ ਆਗੂ ਪਰਨੀਤ ਕੌਰ ਅਤੇ ਜੈ ਇੰਦਰ ਕੌਰ ਵੀ ਮੌਕੇ 'ਤੇ ਪੁੱਜੇ ਹਨ। ਜਿਨ੍ਹਾਂ ਨੇ ਆਪ ਸਰਕਾਰ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਸਰਕਾਰ ਵਲੋਂ ਅੱਜ ਕੀਤੇ ਜਾ ਰਹੇ ਵਤੀਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਚਿਹਰਾ ਨੰਗਾ ਕਰ ਦਿੱਤਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਜਾਵੇਗੀ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

Last Updated : 49 minutes ago

ABOUT THE AUTHOR

...view details