Accident happened in Barnala hospital (ETV Bharat) ਬਰਨਾਲਾ:ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲੈਬ ਦੀ ਛੱਤ ਦਾ ਕੁੱਝ ਹਿੱਸਾ ਡਿੱਗ ਗਿਆ।ਜਿਸ ਨਾਲ ਲੈਬ ਦੀਆਂ ਮਸ਼ੀਨਾਂ ਦਾ ਨੁਕਸਾਨ ਹੋ ਗਿਆ। ਇਹ ਹਾਦਸਾ ਰਾਤ ਸਮੇਂ ਵਾਪਰਿਆ ਜਿਸ ਕਰਕੇ ਜਾਨੀ ਨੁਕਸਾਨ ਤੋ ਬਚਾਅ ਰਹਿ ਗਿਆ।ਹਸਪਤਾਲ ਦੀ ਇਮਾਰਤ ਕਰੀਬ 50 ਸਾਲ ਪੁਰਾਣੀ ਹੋਣ ਕਾਰਨ ਇਮਾਰਤ ਦੇ ਹਾਲਾਤ ਖਸਤਾ ਹਨ। ਲੈਬ ਦੇ ਮੁਲਾਜ਼ਮਾਂ ਨੇ ਇਸਦੇ ਨਵੀਨੀਕਰਨ ਦੀ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ। ਵੱਡੇ ਹਾਦਸੇ ਤੋਂ ਬਾਅਦ ਵੀ ਹਸਪਤਾਲ ਪ੍ਰਸ਼ਾਸ਼ਨ ਇਮਾਰਤ ਦੇ ਨਵੀਨੀਕਰਨ ਦੀ ਥਾਂ ਮੁਰੰਮਤ ਕਰਵਾਏਗਾ। ਉਥੇ ਐਸਐਮਓ ਬਰਨਾਲਾ ਨੇ ਕਿਹਾ ਕਿ ਇਮਾਰਤ ਦੀ ਮੁਰੰਮਤ ਲਈ ਕੰਮ ਸ਼ੁਰੂ ਕਰ ਦਿੱਤਾ ਹੈ।
Accident happened in Barnala hospital (ETV Bharat) ਲੈਬ ਵਿਚਲੀਆਂ ਮਸ਼ੀਨਾਂ ਦਾ ਹੋਇਆ ਵੱਡਾ ਨੁਕਸਾਨ
ਇਸ ਮੌਕੇ ਗੱਲਬਾਤ ਕਰਦਿਆਂ ਲੈਬ ਦੇ ਮੁਲਾਜ਼ਮ ਅਜੇ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਸਰਕਾਰੀ ਹਸਪਤਾਲ ਵਿੱਚ ਬਣੀ ਜਿਲ੍ਹਾ ਲੈਬ ਦੀ ਛੱਤ ਦਾ ਕੁੱਝ ਹਿੱਸਾ ਡਿੱਗ ਗਿਆ। ਜਿਸ ਕਾਰਨ ਲੈਬ ਵਿਚਲੀਆਂ ਮਸ਼ੀਨਾਂ ਦਾ ਵੱਡਾ ਨੁਕਸਾਨ ਹੋ ਗਿਆ। ਉਹਨਾ ਕਿਹਾ ਕਿ ਇਹ ਇਮਾਰਤ ਕਰੀਬ 50 ਸਾਲ ਤੋਂ ਪੁਰਾਣੀ ਹੈ, ਜਿਸ ਕਰਕੇ ਅਜਿਹੀ ਘਟਨਾ ਵਾਪਰੀ ਹੈ। ਜਿਸ ਕਰਕੇ ਇਸ ਇਮਾਰਤ ਨੂੰ ਤੁਰੰਤ ਬਦਲਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਇਹ ਛੱਤ ਦਿਨ ਸਮੇਂ ਡਿੱਗਦੀ ਤਾਂ ਹੋ ਸਕਦਾ ਹੈ ਕਿਸੇ ਮੁਲਾਜ਼ਮ ਦਾ ਵੀ ਕੋਈ ਨੁਕਸਾਨ ਹੋ ਜਾਂਦਾ, ਜਿਸਤੋਂ ਬਚਾਅ ਰਹਿ ਗਿਆ। ਉਹਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਲੈਬ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਹਾਦਸਾ ਨਾ ਵਾਪਰੇ।
Accident happened in Barnala hospital (ETV Bharat) ਲੈਬ ਦੀ ਇਮਾਰਤ ਕਾਫ਼ੀ ਪੁਰਾਣੀ ਹੋਣ ਕਾਰਨ ਵਾਪਰਿਆ ਹਾਦਸਾ
ਉਥੇ ਇਸ ਮੌਕੇ ਸਰਕਾਰੀ ਹਸਪਤਾਲ ਦੇ ਐਸਐਮਓ ਡਾ.ਤਪਿੰਦਰਜੋਤ ਨੇ ਕਿਹਾ ਕਿ ਬੀਤੀ ਰਾਤ ਹਸਪਤਾਲ ਵਿੱਚ ਲੈਬ ਦੀ ਇਮਾਰਤ ਕਾਫ਼ੀ ਪੁਰਾਣੀ ਹੈ। ਮੀਂਹ ਕਾਰਨ ਛੱਤ ਤੋਂ ਪਾਣੀ ਰਿਸਣ ਕਾਰਨ ਪਲੱਸਤਰ ਵਗੈਰਾ ਡਿੱਗ ਗਿਆ। ਜਿਸ ਕਾਰਨ ਇੱਕ ਮਸ਼ੀਨ ਦਾ ਵੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਲੈਬ ਦੀ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹਸਪਤਾਲ ਵਿੱਚ ਹੋ ਵੀ ਕਿਸੇ ਜਗ੍ਹਾ ਜੇਕਰ ਇਮਾਰਤ ਖਸਤਾ ਹੈ ਤਾਂ ਉਸਦੀ ਮੁਰੰਮਤ ਵੀ ਤੁਰੰਤ ਕਰਵਾਈ ਜਾਵੇਗੀ।