ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਅੱਜ ਪੰਚ ਅਤੇ ਸਰਪੰਚ ਦੀ ਚੋਣ ਲਈ ਵੋਟਿੰਗ ਹੋਈ। ਦੱਸ ਦਈਏ ਕਿ ਬਠਿੰਡਾ ਦੇ ਗਿੱਦੜਬਾਹਾ ਹਲਕੇ ਦੇ 14 ਪਿੰਡਾਂ ’ਚ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ। ਮਿਲੀ ਜਾਣਕਾਰੀ ਮੁਤਾਬਿਕ ਦੌਲਾ, ਆਸਾ ਬੁਟਰ , ਦਾਦੂ ਮਹੱਲਾ ਮੱਲਣ , ਖਿੜਕੀਆਂ ਵਾਲਾਂ , ਵਾੜਾ ਕਿਸ਼ਨ ਪੂਰਾ , ਬੁਟਰ ਸ਼੍ਰੀ , ਭਾਰੂ , ਭੁੰਦੜ , ਕੋਠੇ ਹਿਮਤ ਪੂਰਾ , ਲੁੰਡੇ ਵਾਲਾ , ਮਨਿਆ ਵਾਲਾਂ ਸ਼ੇਖ , ਖੁਣਨ ਖੁਰਦ , ਬੁਟਰ ਬਖੁਆ ’ਚ ਵੋਟਿੰਗ ਹੋਈ
ਪੰਚਾਇਤੀ ਚੋਣਾਂ ਲਈ ਵੋਟਿੰਗ (ETV Bharat (ਸ੍ਰੀ ਮੁਕਤਸਰ ਸਾਹਿਬ, ਪੱਤਰਕਾਰ)) ਸ਼ਾਮ 4 ਵਜੇ ਤੱਕ ਵੋਟਿੰਗ
ਦੱਸ ਦਈਏ ਕਿ ਪਿੰਡ ਦੌਲਾ ’ਚ ਸਰਪੰਚ ਤੇ ਹੋਰਾਂ ਪਿੰਚਾਂ ’ਚ ਪੰਚਾਂ ਲਈ ਵੋਟਿੰਗ ਹੋਈ। ਵੋਟਿੰਗ ਦੇ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ । ਇਹ ਉਹ ਪਿੰਡ ਹਨ ਜਿੱਥੇ ਪਿਛਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਕਥਿਤ ‘ਹੇਰਾ-ਫੇਰੀ’ ਦੇ ਇਲਜ਼ਾਮ ਲਾਏ ਗਏ ਸਨ ਅਤੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ। 14 ਪਿੰਡਾਂ ਵਿੱਚ ਵੋਟਾਂ ਪਾਉਣ ਲਈ 26 ਬੂਥ ਬਣਾਏ ਗਏ ਅਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ। ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੀ। ਅਤੇ ਅੱਜ ਹੀ ਇਸਦੇ ਨਤੀਜੇ ਵੀ ਐਲਾਨੇ ਜਾਣਗੇ।
ਬਾਪੂ ਨੰਦ ਸਿੰਘ (ETV Bharat (ਸ੍ਰੀ ਮੁਕਤਸਰ ਸਾਹਿਬ, ਪੱਤਰਕਾਰ)) ਬਾਪੂ ਨੰਦ ਸਿੰਘ ਵੱਲੋਂ ਵੋਟ ਪਾਉਣ ਦੀ ਅਪੀਲ਼
ਹਲਕਾ ਗਿੱਦੜਬਾਹਾ 'ਚ ਸਰਪੰਚੀ ਅਤੇ ਪੰਚੀ ਚੋਣਾਂ ਨੂੰ ਲੈਕੇ ਜਿੱਥੇ ਆਮ ਲੋਕਾਂ ਵਿਚ ਉਤਸ਼ਾਹ ਦੇਖਿਆ ਗਿਆ, ਉੱਥੇ ਹੀ ਬਜ਼ੁਰਗਾਂ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਉਧਰ ਪਿੰਡ ਦੌਲਾ 'ਚ 100 ਸਾਲ ਤੋਂ ਜਿਆਦਾ ਉਮਰ ਦੇ ਬਜ਼ੁਰਗ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਲਾ ਕੀਤਾ ਗਿਆ। ਬਾਪੂ ਦੇ ਇਸ ਜਜ਼ਬੇ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਬਾਪੂ ਦਾ ਸਨਮਾਨ ਕੀਤਾ ਗਿਆ । ਇਸ ਦੌਰਾਨ ਬਾਪੂ ਨੰਦ ਸਿੰਘ ਵੱਲੋਂ ਵੀ ਲੋਕਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ਼ ਕੀਤੀ ਗਈ।
ਕਿਉਂ ਹੋ ਰਹੀਆਂ ਨੇ ਮੁੜ ਚੋਣਾਂ
ਗ਼ੌਰਤਲਬ ਹੈ ਕਿ ਪਿੰਡਾਂ ਵਿੱਚ ਜਿਹੜੀਆਂ ਪਹਿਲਾਂ ਚੋਣਾਂ ਹੋਈਆਂ ਹਨ, ਉਸ ਦੌਰਾਨ ਆਮ ਆਦਮੀ ਪਾਰਟੀ 'ਤੇ ਧੱਕਾ ਕਰਨ ਦੇ ਇਲਜ਼ਾਮ ਲੱਗੇ ਸਨ। ਇਹ ਇਲਜ਼ਾਮ ਉਦੋਂ ਹਰਦੀਪ ਸਿੰਘ ਡਿੰਪੀ ਢਿੱਲੋਂ 'ਤੇ ਲੱਗਾਏ ਗਏ ਸਨ, ਜੋ ਕਿ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਇਸ ਕਾਰਨ ਹੁਣ ਚੋਣ ਕਮਿਸ਼ਨ ਵੱਲੋਂ ਫਿਰ ਤੋਂ ਚੋਣਾਂ ਕਰਵਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਹਲਕੇ ਦੇ ਪਿੰਡ ਖਿੜਕੀਆਂ ਵਾਲਾ ਦੇ ਸਰਪੰਚ ਦੇ ਉਮੀਦਵਾਰ ਖੁਸ਼ਵਿੰਦਰ ਸਿੰਘ ਗਿੱਲ ਆਦਿ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਉਥੋਂ ਦੀ ਚੋਣ ਉਤੇ ਰੋਕ ਲਾ ਦਿੱਤੀ ਹੈ। ਇਸ ਪਟੀਸ਼ਨ ਦੀ ਸੁਣਵਾਈ 16 ਅਕਤੂਬਰ ਨੂੰ ਹੋਣੀ ਤੈਅ ਹੋਈ ਸੀ।