ਸੰਗਰੂਰ/ ਖਨੌਰੀ :ਖਨੌਰੀ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ 52 ਵੇਂ ਦਿਨ ਵੀ ਜਾਰੀ ਹੈ। ਡੱਲੇਵਾਲ ਦੀ ਸਿਹਤ ਦਿਨੋਂ-ਦਿਨ ਵਿਗੜੀ ਜਾ ਰਹੀ ਹੈ। ਉਥੇ ਹੀ ਬੀਤੇ ਦਿਨੀਂ ਡੱਲੇਵਾਲ ਦੇ ਸਮਰਥਨ 'ਚ ਭੁੱਖ ਹੜਤਾਲ ਕਰਨ ਪਹੁੰਚੇ 111 ਕਿਸਾਨ ਆਗੂਆਂ ਵਿੱਚੋਂ ਇੱਕ ਕਿਸਾਨ ਦੀ ਸਿਹਤ ਅਚਾਨਕ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਿਸਾਨ ਨੂੰ ਦੌਰਾ ਪੈਣ ਕਾਰਨ ਉਸ ਦੀ ਸਿਹਤ ਵਿਗੜੀ ਹੈ। ਜਿਸ ਨੂੰ ਫੌਰੀ ਤੌਰ 'ਤੇ ਡਾਕਟਰੀ ਸਹੂਲਤ ਦਿੱਤੀ ਗਈ।
ਮੌਕੇ 'ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਬੀਤੇ ਦਿਨ ਤੋਂ ਹੀ ਇਹ ਕਿਸਾਨ ਮਰਨ ਵਰਤ 'ਤੇ ਬੈਠਾ ਹੈ ਤੇ ਅੱਜ ਉਸ ਨੂੰ ਮਿਰਗੀ ਦਾ ਦੌਰਾ ਪੈ ਗਿਆ। ਜਿਸ ਨੂੰ ਚਿਕਤਸਾ ਵਿਭਾਗ ਵਾਲਿਆਂ ਨੇ ਠੀਕ ਕਰਨ 'ਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਕਿਸਾਨ ਇੱਕ ਥਾਂ 'ਤੇ ਡਿੱਗਿਆ ਹੋਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਕਿਸਾਨ ਵੱਖ-ਵੱਖ ਬਿਮਾਰੀਆਂ ਨਾਲ ਗ੍ਰਸਤ ਹਨ, ਪਰ ਹੁਣ ਮਰਨ ਵਰਤ ਕਾਰਨ ਉਹ ਕੋਈ ਦਵਾਈ ਨਹੀਂ ਲੈ ਸਕਦੇ। ਇਸ ਕਾਰਨ ਵੀ ਉਨ੍ਹਾਂ ਨੂੰ ਅਜਿਹੀਆਂ ਦਿੱਕਤਾਂ ਆ ਸਕਦੀਆਂ ਹਨ। ਫਿਲਹਾਲ ਕਿਸਾਨ ਦੀ ਹਾਲਤ ਵਿੱਚ ਸੁਧਾਰ ਆਇਆ ਹੈ ਅਤੇ ਉਹ ਮੁੜ ਤੋਂ ਮਰਨ ਵਰਤ 'ਤੇ ਬੈਠਨ ਦੀ ਤਿਆਰੀ ਵਿੱਚ ਹੈ।
15 ਜਨਵਰੀ 2025 ਨੂੰ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਦੋਹਾਂ ਫੋਰਮਾਂ ਦੇ 111 ਕਿਸਾਨ ਆਗੂਆਂ ਦੀ ਲਿਸਟ
1. ਸੁਖਜੀਤ ਸਿੰਘ ਹਰਦੋ ਝੰਡੇ
2. ਪਲਵਿੰਦਰ ਸਿੰਘ ਮਾਹਲ
3. ਸੁਖਬੀਰ ਸਿੰਘ ਰਮਕੋਟ
4. ਨਿਰਮਲ ਸਿੰਘ ਫਾਜ਼ਿਲਕਾ
5. ਅਰੁਨ ਸਿਨਹਾ ਬਿਹਾਰ
6. ਗੁਰਸੇਵਕ ਸਿੰਘ ਨੂਰਪੁਰ
7. ਨਸੀਬ ਸਿੰਘ ਸਾਂਘਣਾ
8. ਰਣ ਸਿੰਘ ਚੱਠਾ
9. ਅੰਗਰੇਜ ਸਿੰਘ ਬੂਟੇਵਾਲਾ
10. ਸ਼ਮਸ਼ੇਰ ਸਿੰਘ ਅਠਵਾਲ
11. ਬਲਦੇਵ ਸਿੰਘ ਵਲਟੋਹਾ
12. ਗੁਰਦੀਪ ਸਿੰਘ ਕੋਟਲਾ
13. ਪ੍ਰੀਤਮ ਸਿੰਘ ਬੁਰਜਹਰੀਕੇ
14. ਗੁਰਨੈਬ ਸਿੰਘ ਖੋਖਰ
15. ਜੋਰਾਵਰ ਸਿੰਘ ਭਾਮੀਆ
16. ਅਵਤਾਰ ਸਿੰਘ ਨਰ ਸਿੰਘਪੁਰ
17. ਹਰਪਾਲ ਸਿੰਘ ਸੇਖੂਪੁਰ
18. ਰਤਨ ਸਿੰਘ ਮੱਲ ਕੇ
19. ਭੋਲਾ ਸਿੰਘ ਚਠਾ ਨਨਹੇੜਾ
20. ਗੁਰਬਾਜ ਸਿੰਘ ਕੋਠੇ
21. ਅਮਰੀਕ ਸਿੰਘ ਮਾੜੀ
22. ਬਾਦਲ ਸਿੰਘ ਕੋਟਲੀ
23. ਪ੍ਰਿਤਪਾਲ ਸਿੰਘ ਹੰਬੋਵਾਲ
24. ਮੁਖਤਿਆਰ ਸਿੰਘ ਉਗਰੇਵਾਲ
25 ਸਰਵਣ ਸਿੰਘ ਔਲਖ
26. ਸੁਖਦੇਵ ਸਿੰਘ ਲੇਹਲ ਕਲਾ
27. ਗੁਰਚਰਨ ਸਿੰਘ ਲੇਹਲ ਕਲਾਂ
28. ਜਸਕਰਨ ਸਿੰਘ ਲੱਖੀ ਜੰਗਲ
29. ਮੱਘਰ ਸਿੰਘ ਫਿੱਡੇ
30. ਦਰਸ਼ਨ ਸਿੰਘ ਗੁਰਦਿਆਣੀ
31. ਲਖਵਿੰਦਰ ਸਿੰਘ ਦੋਦੇਵਾਲ
32. ਅਮਰਜੀਤ ਸਿੰਘ ਲੁਧਿਆਣਾ
33. ਕਰਮ ਸਿੰਘ ਘਣੀਆ
34. ਨਿਰਭੈ ਸਿੰਘ ਰੋੜੇਵਾਲ
35. ਬੂਟਾ ਸਿੰਘ ਦੋਧਾ
36. ਕਸ਼ਮੀਰ ਸਿੰਘ ਮਾਂਗਟ ਕਲੇਰ
37. ਗੁਰਜੰਟ ਸਿੰਘ ਕੋਠਾ ਗੁਰੂ
38. ਸੁੱਚਾ ਸਿੰਘ ਲੱਧੂ
39. ਬਲਰਾਜ ਸਿੰਘ ਮੰਡੀ ਕਲਾਂ
40. ਗੁਰਚਰਨ ਸਿੰਘ ਧੂੜਕੋਟ
41. ਗੁਰਮੀਤ ਸਿੰਘ ਮੰਡਵੀ
42. ਭੂਰਾ ਸਿੰਘ ਸਲੇਮਗੜ
43. ਬਹਾਦਰ ਸਿੰਘ ਕੋਟਸ਼ਮੀਰ
44. ਰਾਮ ਦਰਸ਼ਨ ਸਿੰਘ ਗੁਰੂਸਰ
45. ਹਰਿ ਵਿਪਨ ਸਿੰਘ ਫਿੱਡੇ ਕਲਾਂ
46. ਉਜਾਗਰ ਸਿੰਘ ਧਮੋਲੀ
47. ਜਸਵਿੰਦਰ ਸਿੰਘ ਬੁਰਜ ਹਨੁਮਾਨਗੜ੍ਹ
48. ਮਹਿੰਦਰ ਸਿੰਘ ਅਬਲੂ ਕੋਠਾ
49. ਸੁਖਮੰਦਰ ਸਿੰਘ ਖੇੜੀ ਚੰਦਵਾ
50. ਨਵਦੀਪ ਸਿੰਘ ਮੜਾਕ
51. ਬੇਅੰਤ ਸਿੰਘ ਸੂਰਪੁਰੀ
52. ਜਸ ਸਿੰਘ ਬਾਜੇਵਾਲ
53. ਜਸਬੀਰ ਸਿੰਘ ਮੜਾਕ
54. ਸੁਖਦੇਵ ਸਿੰਘ ਰਾਮੇਆਣਾ
55. ਕੁਲਵਿੰਦਰ ਸਿੰਘ ਸਮਾਘ
56. ਜਲੌਰ ਸਿੰਘ ਸਮਾਘ