ਪੰਜਾਬ

punjab

By ETV Bharat Punjabi Team

Published : Aug 9, 2024, 5:21 PM IST

ETV Bharat / state

ਸੁਤੰਤਰਤਾ ਦਿਵਸ ਮੌਕੇ ਪਠਾਨਕੋਟ ਪੁਲਿਸ ਨੇ ਵਧਾਈ ਸੁਰੱਖਿਆ, 10 ਨਾਕਿਆਂ 'ਤੇ 24 ਘੰਟੇ ਚੈਕਿੰਗ - Pathankot police

Pathankot police increased security: ਅਜ਼ਾਦੀ ਦਿਹਾੜਾ (15 ਅਗਸਤ) ਨੂੰ ਮੱਦੇਨਜ਼ਰ ਰੱਖਦੇ ਪਠਾਨਕੋਟ ਪੁਲਿਸ ਨੇ ਸਰਹੱਦੀ ਇਲਾਕਿਆ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਿਲ੍ਹੇ ਦੇ ਲਗਭਗ 10 ਨਾਕਿਆਂ 'ਤੇ 24 ਘੰਟੇ ਚੈਕਿੰਗ ਕੀਤੀ ਜਾ ਰਹੀ ਹੈ। ਪੜ੍ਹੋ ਪੂਰੀ ਖਬਰ...

24 HOURS CHECKING AT 10 GATES
ਪਠਾਨਕੋਟ ਪੁਲਿਸ ਨੇ ਵਧਾਈ ਸੁਰੱਖਿਆ (ETV Bharat (ਪਠਾਨਕੋਟ , ਪੱਤਰਕਾਰ))

ਪਠਾਨਕੋਟ ਪੁਲਿਸ ਨੇ ਵਧਾਈ ਸੁਰੱਖਿਆ (ETV Bharat (ਪਠਾਨਕੋਟ , ਪੱਤਰਕਾਰ))

ਪਠਾਨਕੋਟ: ਅਜ਼ਾਦੀ ਦੇ ਮੱਦੇਨਜ਼ਰ ਅਤੇ ਵੱਖ-ਵੱਖ ਥਾਵਾਂ ਤੋਂ ਲਗਾਤਾਰ ਇਨਪੁਟ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।। ਅੰਤਰਰਾਜੀ ਨਾਕਿਆਂ 'ਤੇ ਵੀ ਸੁਰੱਖਿਆ ਵਧਾਈ ਗਈ ਹੈ। ਜ਼ਿਲ੍ਹੇ ਦੇ ਲਗਭਗ 10 ਨਾਕਿਆਂ 'ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਸੁਤੰਤਰਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਪੈਰਾ ਮਿਲਟਰੀ ਫੋਰਸ ਨੂੰ ਵੀ ਬੁਲਾ ਕੇ ਵੀ ਸੁਰੱਖਿਆ ਵਧਾਈ ਗਈ ਹੈ।

ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਵਿੱਚ ਵੀ ਨਾਕੇ ਲਾਏ ਗਏ ਹਨ:ਪਠਾਨਕੋਟ ਇੱਕ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਥਾਵਾਂ ਤੋਂ ਸ਼ੱਕੀ ਦੇਖੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇੰਨਾ ਹੀ ਨਹੀਂ ਪਠਾਨਕੋਟ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ (15 ਅਗਸਤ) ਦੇ ਮੱਦੇਨਜ਼ਰ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਵਿੱਚ ਵੀ 10 ਨਵੇਂ ਨਾਕੇ ਲਗਾ ਕੇ 24 ਘੰਟੇ ਚੈਕਿੰਗ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਪਠਾਨਕੋਟ ਤੋਂ ਬਾਹਰੋਂ ਪੈਰਾ ਮਿਲਟਰੀ ਫੋਰਸ ਵੀ ਬੁਲਾਈ ਗਈ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਕੋਈ ਵਾਰਦਾਤ ਨਾ ਕਰ ਸਕੇ।

ਪਠਾਨਕੋਟ ਪੁਲਿਸ ਮਿਹਨਤ ਨਾਲ ਅਤੇ ਤਨਦੇਹੀ ਦੇ ਨਾਲ ਕਰ ਰਹੀ ਸੁਰੱਖਿਆ ਦੇ ਪ੍ਰਬੰਧ : ਇਸ ਸਬੰਧੀ ਜਦੋਂ ਡੀਐਸਪੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ (15 ਅਗਸਤ) ਨੂੰ ਮੱਦੇਨਜ਼ਰ ਪਠਾਨਕੋਟ ਪੁਲਿਸ ਵੱਲੋਂ ਅੰਤਰਰਾਜੀ ਚੌਕੀਆਂ 'ਤੇ ਹੋਰ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕਿਆ 'ਤੇ ਵੀ ਨਾਕੇ ਲਾ ਕੇ ਸੁਰੱਖਿਆ ਵਧਾਈ ਗਈ ਹੈ। ਕਿਹਾ ਕਿ ਜਿੱਥੇ ਵੀ ਸਾਨੂੰ ਕੋਈ ਸ਼ੱਕੀ ਬੰਦਾ ਲੱਗਦਾ ਹੈ, ਉੱਥੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸੀ ਕੀਤੀ ਜਾ ਰਹੀ ਹੈ। ਪੂਰੇ ਜ਼ਿਲ੍ਹੇ 'ਚ 10 ਚੌਕੀਆਂ 'ਤੇ 24 ਘੰਟੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਪਠਾਨਕੋਟ ਪੁਲਿਸ ਬੜੀ ਮਿਹਨਤ ਨਾਲ ਅਤੇ ਤਨਦੇਹੀ ਦੇ ਨਾਲ ਸੁਰੱਖਿਆ ਦੇ ਪ੍ਰਬੰਧ ਕਰ ਰਹੀ ਹੈ। ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

ABOUT THE AUTHOR

...view details